ਸਾਈਕਲਿਸਟ ਬਲਰਾਜ ਚੌਹਾਨ ਨੇ 9.20 ਘੰਟਿਆਂ 'ਚ ਤੈਅ ਕੀਤੀ 200 ਕਿਲੋਮੀਟਰ ਦੀ ਦੂਰੀ
Monday, Jun 11, 2018 - 06:17 PM (IST)

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਸੈਂਟਰਲ ਟਾਊਨ ਦੇ ਰਹਿਣ ਵਾਲੇ ਬਲਰਾਜ ਸਿੰਘ ਚੌਹਾਨ ਨੇ ਪਟਿਆਲਾ ਰੈਂਡਰਸ ਵੱਲੋਂ ਆਯੋਜਿਤ ਟਿੰਬਰ ਟ੍ਰਾਇਲ ਚੈਲੰਜ ਸੀਜ਼ਨ-2 'ਚ 200 ਕਿਲੋਮੀਟਰ ਦੀ ਦੂਰੀ ਨੂੰ ਤੈਅ ਸਮਾਂ 13.5 ਘੰਟਿਆਂ ਤੋਂ ਪਹਿਲਾਂ ਹੀ 9 ਘੰਟੇ 20 ਮਿੰਟ 'ਚ ਹੀ ਪੂਰਾ ਕਰ ਲਿਆ। ਉਨ੍ਹਾਂ ਨੇ ਇਹ ਦੂਰੀ ਪਟਿਆਲਾ, ਰਾਜਪੁਰਾ, ਅੰਬਾਲਾ, ਜ਼ੀਰਕਪੁਰ, ਕਾਲਕਾ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਟਿੰਬਰ ਟ੍ਰਾਇਲ 'ਚ ਪੂਰੀ ਕੀਤੀ। ਐਤਵਾਰ ਨੂੰ ਹੁਸ਼ਿਆਰਪੁਰ ਪਹੁੰਚਣ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਟਿੰਬਰ ਟ੍ਰਾਇਲ ਚੈਲੰਜ 'ਚ ਇਸ ਵਾਰ ਪੰਜਾਬ ਤੋਂ ਕੁੱਲ 25 ਸਾਈਕਲਿਸਟ ਨੇ ਹਿੱਸਾ ਲਿਆ ਸੀ। ਖਰਾਬ ਮੌਸਮ ਦੇ ਵਿੱਚ ਇਸ ਚੈਲੰਜ 'ਚ ਸਫਲਤਾ ਹਾਸਲ ਕਰਕੇ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ।
ਪਿਛਲੇ 16 ਸਾਲਾਂ ਤੋਂ ਚਲਾ ਰਹੇ ਹਨ ਸਾਈਕਲ
ਜ਼ਿਕਰਯੋਗ ਹੈ ਕਿ ਬਲਰਾਜ ਸਿੰਘ ਚੌਹਾਨ ਪਿਛਲੇ 16 ਸਾਲਾਂ ਤੋਂ ਚਲਾ ਕੇ ਲੋਕਾਂ ਨੂੰ 'ਸਾਈਕਲ ਚਲਾਓ ਸਿਹਤ ਬਣਾਓ' ਦਾ ਸੰਦੇਸ਼ ਦੇ ਕੇ ਲਗਾਤਾਰ ਜਾਗਰੂਕਤਾ ਫੈਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਅਸੀਂ ਸਾਈਕਲ ਚਲਾਉਣ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਸੇ ਕਾਰਨ ਸਾਡੀ ਸਿਹਤ ਵੀ ਵਿਗੜ ਰਹੀ ਹੈ। ਜੇਕਰ ਅਸੀਂ ਇਕ ਵਾਰ ਫਿਰ ਸਾਈਕਲ ਚਲਾਉਣ ਨੂੰ ਆਪਣੇ ਜੀਵਨ ਦਾ ਅਤੁੱਟ ਹਿੱਸਾ ਬਣਾ ਲਈਏ ਤਾਂ ਆਪਣੇ ਸਰੀਰ ਨਾਲ ਜੁੜੇ ਕਈ ਬੀਮਾਰੀਆਂ ਨੂੰ ਦੂਰ ਕਰਨ 'ਚ ਸਫਲ ਹੋ ਜਾਣਗੇ।