ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 147 ਨਵੇਂ ਮਾਮਲੇ

04/16/2021 1:14:22 PM

ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)-ਕੋਰੋਨਾ ਦੇ ਬੀਤੇ ਦਿਨੀਂ ਆਏ ਅੰਕੜਿਆਂ ’ਚ ਹੋਏ ਵਾਧੇ ਨੇ ਜਿੱਥੇ ਲੋਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ, ਉੱਥੇ ਹੀ ਵੀਰਵਾਰ ਨੂੰ ਘੱਟ ਗਿਣਤੀ ’ਚ ਆਏ ਕੋਵਿਡ ਕੇਸਾਂ ਨਾਲ ਭਾਵੇਂ ਕੁਝ ਰਾਹਤ ਮਹਿਸੂਸ ਕੀਤੀ ਪਰ 3 ਹੋਰ ਮੌਤਾਂ ਹੋਣ ਨਾਲ ਡਰ ਵਾਲਾ ਮਾਹੌਲ ਬਰਕਰਾਰ ਰਿਹਾ। ਸਿਹਤ ਮਹਿਕਮੇ ਵੱਲੋਂ ਜਾਰੀ ਰਿਪਰੋਟ ਅਨੁਸਾਰ ਜ਼ਿਲ੍ਹੇ ’ਚ 147 ਨਵੇਂ ਕੋਵਿਡ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ’ਚ ਕੁਆਰੰਟਾਈਨ ਕੀਤਾ ਗਿਆ ਹੈ। ਉੱਥੇ ਹੀ ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਵੀ ਪਛਾਣ ’ਚ ਜੁਟ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 139 ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰਾਂ ਨੂੰ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਣ 3 ਲੋਕਾਂ ਜਾਨ ਗਵਾਈ।

ਇਹ ਵੀ ਪੜ੍ਹੋ : ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’

ਸਿਵਲ ਸਰਜਨ ਡਾ. ਸੀਮਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਭਾਵੇਂ ਅੱਜ ਕੇਸਾਂ ਦੀ ਗਿਣਤੀ ਘੱਟ ਹੈ ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਕੋਰੋਨਾ ਪ੍ਰਤੀ ਲੋਕ ਲਾਪ੍ਰਵਾਹੀ ਵਰਤਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨਿਯਮਾਂ ਦਾ ਪਾਲਣ ਕਰਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਵੀਰਵਾਰ ਨੂੰ ਜ਼ਿਲੇ ’ਚ 1651 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਤੋਂ 382, ਫਗਵਾਡ਼ਾ ਤੋਂ 262, ਭੁਲੱਥ ਤੋਂ 106, ਸੁਲਤਾਨਪੁਰ ਲੋਧੀ ਤੋਂ 90, ਬੇਗੋਵਾਲ ਤੋਂ 122, ਢਿਲਵਾਂ ਤੋਂ 162, ਕਾਲਾ ਸੰਘਿਆਂ ਤੋਂ 122, ਫੱਤੂਢੀਂਗਾ ਤੋਂ 118, ਪਾਂਛਟਾ ਤੋਂ 205 ਤੇ ਟਿੱਬਾ ਤੋਂ 82 ਲੋਕਾਂ ਦੇ ਸੈਂਪਲ ਲਏ ਗਏ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਕੋਰੋਨਾ ਅਪਡੇਟ
ਕੁੱਲ ਮਾਮਲੇ-10596
ਠੀਕ ਹੋਏ- 9495
ਐਕਟਿਵ ਮਾਮਲੇ- 804
ਕੁੱਲ ਮੌਤਾਂ - 297


shivani attri

Content Editor

Related News