ਜਲੰਧਰ ''ਚ ਕੋਰੋਨਾ ਕਾਰਨ 3 ਪੀੜਤਾਂ ਦੀ ਮੌਤ, ਛੋਟੇ ਬੱਚਿਆਂ ਸਮੇਤ ਇੰਨੇ ਨਿਕਲੇ ਪਾਜ਼ੇਟਿਵ

06/14/2021 6:07:09 PM

ਜਲੰਧਰ (ਰੱਤਾ)–ਜ਼ਿਲ੍ਹੇ ’ਚ ਕੋਰੋਨਾ ਪਾਜ਼ਟਿਵ ਆਉਣ ਵਾਲੇ ਰੋਗੀਆਂ ਦੀ ਗਿਣਤੀ ’ਚ ਭਾਵੇਂ ਕਮੀ ਆ ਗਈ ਹੈ ਪਰ ਇਸ ਵਾਇਰਸ ਕਾਰਨ ਦਮ ਤੋੜਣ ਵਾਲਿਆਂ ਦਾ ਅੰਕੜਾ ਸਥਿਰ ਨਹੀਂ ਹੋ ਰਿਹਾ। ਸੋਮਵਾਰ ਨੂੰ ਜ਼ਿਲ੍ਹੇ ’ਚ ਜਿੱਥੇ 4 ਰੋਗੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ, ਉਥੇ 98 ਦੇ ਕਰੀਬ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਪ੍ਰਾਪਤ ਜਾਣਕਾਰੀ ਸਿਹਤ ਮਹਿਕਮੇ ਨੂੰ ਵੱਖ-ਵੱਖ ਲੈਬਾਰਟਰੀਜ਼ ਵਿਚੋਂ 101 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ’ਚੋਂ 3 ਲੋਕ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 98 ਰੋਗੀਆਂ ’ਚ ਕੁਝ ਛੋਟੇ ਬੱਚੇ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

6570 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 167 ਹੋਰ ਹੋਏ ਰਿਕਵਰ
ਓਧਰ ਸਿਹਤ ਮਹਿਕਮੇ ਨੂੰ ਐਤਵਾਰ 6570 ਹੋਰ ਲੋਕਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਰੋਗੀਆਂ ’ਚੋਂ 167 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6180 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ: ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤਕ ਕੁਲ ਸੈਂਪਲ-1174187
ਨੈਗੇਟਿਵ ਆਏ- 1048707
ਪਾਜ਼ਟਿਵ ਆਏ- 61990
ਡਿਸਚਾਰਜ ਹੋਏ ਰੋਗੀ- 59454
ਮੌਤਾਂ ਹੋਈਆਂ-1441
ਐਕਟਿਵ ਕੇਸ- 1095

ਇਹ ਵੀ ਪੜ੍ਹੋ: ਜਲੰਧਰ: ਨਸ਼ੀਲਾ ਪਦਾਰਥ ਦੇ ਕੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਬਣਾ ਕੇ ਦਿੱਤੀਆਂ ਇਹ ਧਮਕੀਆਂ

ਕੋਰੋਨਾ ਵੈਕਸੀਨੇਸ਼ਨ ਦੇ ਕਾਰਨ ਪ੍ਰਭਾਵਿਤ ਹੋ ਰਿਹਾ ਹੈ ਰੁਟੀਨ ਇਮਿਊਨਾਈਜੇਸ਼ਨ ਦਾ ਕੰਮ
ਇਨ੍ਹੀਂ ਦਿਨੀਂ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਪੂਰਾ ਧਿਆਨ ਕੋਰੋਨਾ ਵੈਕਸੀਨੇਸ਼ਨ ਵਲ ਹੋਣ ਦੇ ਕਾਰਨ ਰੁਟੀਨ ਇਮਿਊਨਾਈਜੇਸ਼ਨ ਦਾ ਕੰਮ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿਹਤ ਮਹਿਕਮੇ ਵੱਲੋਂ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਤਹਿਤ ਹਰ ਬੁੱਧਵਾਰ ਨੂੰ ਹਰੇਕ ਸਰਕਾਰੀ ਸਿਹਤ ਕੇਂਦਰ ’ਚ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕੇ ਲਗਾਏ ਜਾਂਦੇ ਹਨ। ਜਦੋਂ ਤੋਂ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋਈ ਹੈ ਉਦੋਂ ਤੋਂ ਵਧੇਰੇ ਸਰਕਾਰੀ ਸਿਹਤ ਕੇਂਦਰਾਂ ’ਚ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕੇ ਲਗਾਉਣ ਦਾ ਕੰਮ ਇਸ ਲਈ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਸਿਹਤ ਵਿਭਾਗ ਦਾ ਪੂਰਾ ਸਟਾਫ ਇਨ੍ਹੀਂ ਦਿਨੀਂ ਕੋਰੋਨਾ ਵੈਕਸੀਨੇਸ਼ਨ ਦੇ ਕੈਂਪਾਂ ’ਚ ਬਿਜ਼ੀ ਹੈ। ਅਜਿਹੇ ’ਚ ਰੁਟੀਨ ਇਮਿਊਨਾਈਜੇਸ਼ਨ ਦੇ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨਾ ਸਿਹਤ ਵਿਭਾਗ ਦੇ ਲਈ ਇਕ ਚੁਣੌਤੀ ਬਣ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਮਹਿਰਮੇ ਨੂੰ ਇਸ ਗੱਲ ਵਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਹਾਥੀ ਦੀ ਤੱਕੜੀ ਨਾਲ ਹੋਈ ਐਂਟਰੀ ਨੇ ਜਲੰਧਰ ਨਾਰਥ ਦੇ ਇੰਝ ਬਦਲੇ ਸਮੀਕਰਣ

ਫਰਜੀ ਅਨੈਕਸਚਰ ਭਰ ਕੇ ਵੈਕਸੀਨੇਸ਼ਨ ਕੈਂਪਾਂ ’ਚ ਵੈਕਸਿਨ ਲਗਵਾ ਰਹੇ ਹਨ ਕਈ ਲੋਕ
ਵੱਖ-ਵੱਖ ਥਾਵਾਂ ’ਤੇ ਲਗਾਏ ਜਾ ਰਹੇ ਕੋਰੋਨਾ ਵੈਕਸੀਨੇਸ਼ਨ ਕੈਂਪਾਂ ’ਚ 18 ਤੋਂ 44 ਸਾਲ ਤਕ ਦੇ ਕਈ ਲੋਕ ਫਰਜੀ ਐਕਸਚਰ ਭਰ ਕੇ ਵੈਕਸੀਨ ਲਗਵਾ ਰਹੇ ਹਨ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 18 ਤੋਂ 44 ਸਾਲ ਤਕ ਦੇ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਆਗਿਆ ਦਿੱਤੀ ਹੋਈ ਜੋਕਿ ਹੈਲਥ ਕੇਅਰ ਵਰਕਰ ਜਾਂ ਫਰੰਟਲਾਈਨ ਵਰਕਰ ਹੈ। ਅਜਿਹੇ ਲੋਕਾਂ ਨੂੰ ਆਪਣੇ ਸੰਸਥਾਨ ਨੂੰ ਅਨੈਕਸਚਰ ਭਰਵਾ ਕੇ ਲਿਆਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਅਨੈਕਸਚਰ ਨੂੰ ਕੋਵਿਨ ਐਪ ’ਤੇ ਅਪਲੋਡ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਸਿਵਲ ਹਸਪਤਾਲ ਦੇ ਵੈਕਸੀਨੇਸ਼ਨ ਸੈਂਟਰ ’ਚ ਬੈਠੇ ਡਾਕਟਰ ਤਾਂ ਅਨੈਕਸਚਰ ਲਿਆਉਣ ਵਾਲੇ ਵਿਅਕਤੀ ਦਾ ਆਈਡੈਂਟਿਟੀ ਕਾਰਡ ਦੇਖ ਕੇ ਹੀ ਵੈਕਸੀਨ ਲਗਾਉਣ ਦੀ ਆਗਿਆ ਦਿੰਦੇ ਹਨ ਜਦਕਿ ਸੂਤਰਾਂ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਥੇ ਕਿਤੇ ਵੀ ਕੋਈ ਸੰਸਥਾ ਵੈਕਸੀਨੇਸ਼ਨ ਕੈਂਪ ਲਗਾਉਂਦੀ ਹੈ ਉਤੇ 18 ਤੋਂ 44 ਸਾਲ ਤਕ ਦੇ ਅਜਿਹੇ ਕਈ ਲੋਕਾਂ ਨੂੰ ਵੈਕਸੀਨ ਲਗਾ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਹਲਥ ਜਾਂ ਫਰੰਟਲਾਈਨ ਤੋਂ ਕੋਈ ਲੈਣਾ-ਦੇਣਾ ਹੀ ਨਹੀਂ ਹੁੰਦਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵਲ ਵੀ ਧਿਆਨ ਦੇਣਾ ਚਾਹੀਦਾ।

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਜਵਾਨ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News