ਜੰਗਲੀ ਇਲਾਕੇ ਰਹਿਣ ਵਾਲੇ ਲੋੜਵੰਦਾਂ ਤੱਕ ਪਹੁੰਚਾਇਆ ਰਾਸ਼ਨ

03/31/2020 5:20:25 PM

ਗੜ੍ਹਸ਼ੰਕਰ (ਸ਼ੋਰੀ)— ਕਰਫਿਊ ਕਾਰਨ 8 ਦਿਨਾਂ ਤੋਂ ਸਮਾਜ ਤੋਂ ਕੱਟ ਹੋਏ ਅਤੇ ਸਮਾਂ ਟਪਾ ਰਹੇ ਪਿੰਡ ਖਾਨਪੁਰ ਦੇ ਜੰਗਲੀ ਇਲਾਕੇ 'ਚ ਰਹਿਣ ਵਾਲੇ ਖਾਨਾਬਦੋਸ਼ ਪਰਿਵਾਰਾਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੇਖ ਚੜ੍ਹਦੀ ਕਲਾ ਯੂਥ ਕਲੱਬ ਵੱਲੋਂ 20 ਪਰਿਵਾਰਾਂ ਦੇ 50 ਜੀਆਂ ਨੂੰ ਰਾਸ਼ਨ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਕੇ ਦਿੱਤੀ ਗਈ। ਚੜ੍ਹਦੀ ਕਲਾ ਯੂਥ ਕਲੱਬ ਪਿੰਡ ਦੇਨੋਵਾਲਾ ਖੁਰਦ ਦੇ ਸੰਚਾਲਕ ਚਰਨਜੀਤ ਸਿੰਘ ਦਿਆਲ ਅਤੇ ਉਨ੍ਹਾਂ ਸਾਥੀ ਕੁਲਵੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਕੀ ਪਿੰਡ ਖਾਨਪੁਰ ਦੇ ਜੰਗਲੀ ਇਲਾਕੇ 'ਚ ਰਹਿਣ ਵਾਲੇ ਕਰੀਬ 20  ਪਰਿਵਾਰਾਂ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਰਾਸ਼ਨ ਪਹੁੰਚਾਇਆ ਗਿਆ, ਅਜਿਹਾ ਇਲਾਕਾ ਜਿੱਥੇ ਜਾਣ ਲਈ ਰਾਹ ਵੀ ਪੱਧਰਾ ਨਹੀਂ ਸੀ ਅਤੇ ਹੋਰ ਸਮਾਜ ਸੇਵਕਾਂ ਦੀ ਪਹੁੰਚ ਤੋਂ ਦੂਰ ਇਨ੍ਹਾਂ ਖਾਨਾਬਦੋਸ਼ ਪਰਿਵਾਰਾਂ ਲਈ ਇਹ ਕੋਸ਼ਿਸ਼ ਪਹਿਲੀ ਵਾਰ ਕੀਤੀ ਗਈ ਸੀ। ਇਨ੍ਹਾਂ ਪਰਿਵਾਰਾਂ 'ਚ ਕਈਆਂ ਕੋਲ ਨਾ 'ਤੇ ਬਿਜਲੀ ਹੈ, ਨਾ ਪਾਣੀ ਹੈ ਅਤੇ ਨਾ ਹੀ ਜਾਣ ਦਾ ਕੋਈ ਸਾਧਨ ਹੈ। ਇਨ੍ਹਾਂ ਨੂੰ ਆਮ ਰਾਸ਼ਨ ਨਾਲੋਂ ਦੁੱਗਣਾ ਰਾਸ਼ਨ ਪ੍ਰਤੀ ਪਰਿਵਾਰ ਤਕਸੀਮ ਕੀਤਾ ਕਿਉਂਕਿ ਇੱਥੇ ਹਰ ਕੋਈ ਸੰਸਥਾ ਅਤੇ ਵਿਅਕਤੀ ਆਸਾਨੀ ਨਾਲ ਪਹੁੰਚ ਨਹੀਂ ਕਰ ਸਕਦਾ। ਖਰਾਬ ਰਸਤਾ ਹੋਣ ਕਾਰਨ ਪ੍ਰਸ਼ਾਸਨ ਅਤੇ ਆਮ ਸੰਸਥਾਵਾਂ ਦੇ ਲੋਕਾਂ ਲਈ ਵੀ ਇਥੇ ਪਹੁੰਚ ਕਰਨਾ ਉਨ੍ਹਾਂ ਲਈ ਸੁਖਾਲਾ ਨਹੀਂ ਹੈ। 

PunjabKesari

ਚੜ੍ਹਦੀ ਕਲਾ ਯੂਥ ਕਲੱਬ ਪਿੰਡ ਦੇਨੋਵਾਲਾ ਖੁਰਦ ਦੇ ਸੰਚਾਲਕ ਚਰਨਜੀਤ ਸਿੰਘ ਦਿਆਲ ਅਤੇ ਉਨ੍ਹਾਂ ਸਾਥੀ ਕੁਲਵੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਕੀ ਜਿਸ ਦਿਨ ਤੋਂ ਪੰਜਾਬ ਅੰਦਰ ਕਰਫਿਊ ਲੱਗਾ ਹੈ ਬਹੁਤ ਵੱਡੀ ਗਿਣਤੀ 'ਚ ਦਿਹਾੜੀਦਾਰਾਂ, ਮਜ਼ਦੂਰਾਂ ਅਤੇ ਵਸੋ ਤੋਂ ਕੱਟੇ ਹੋਏ ਦੂਰ ਦੁਰਾਡੇ ਰਹਿਣ ਵਾਲੇ ਲੋਕਾਂ ਲਈ ਦੋ ਵਕਤ ਦੀ ਰੋਟੀ ਇਕ ਵੱਡਾ ਸਵਾਲ ਬਣ ਹੋਈ ਹੈ। 

ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਜਿੱਥੇ ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਲਈ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਥੇ ਨਾਲ ਹੀ ਉਹ ਆਪਣੇ ਪੱਧਰ 'ਤੇ ਇਸ ਔਖੀ ਘੜੀ 'ਚ ਲੋੜਵੰਦ ਲੋਕਾਂ ਲਈ ਯਤਨਸ਼ੀਲ ਹਨ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਗੜ੍ਹਸ਼ੰਕਰ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ, ਮਨਜੀਤ ਗੈਸ ਏਜੰਸੀ ਤੋਂ ਇੰਜੀਨਿਅਰ ਸੁਖਬੀਰ ਸਿੰਘ ਗੜ੍ਹਦੀਵਾਲਾ, ਅੰਮ੍ਰਿਤਸਰੀ ਭਾਈਆਂ ਦੀ ਹੱਟੀ ਤੋਂ ਚਰਨਪ੍ਰੀਤ ਸਿੰਘ ਲਾਡੀ, ਭੱਠਾ ਐਸੋਸੀਏਸ਼ਨ ਤੋਂ ਮੀਤ ਪ੍ਰਧਾਨ ਰਾਣਾ ਕੁਲਦੀਪ ਸਿੰਘ ਅਤੇ ਰਿਆਤ ਫੌਰਨ ਟ੍ਰੈਵਲ ਤੋਂ ਧਿਆਨ ਸਿੰਘ ਧਿਆਨੀ ਅਤੇ ਹੋਰ ਵੀ ਹਾਜ਼ਰ ਸਨ।


ਇਲਾਕੇ ਦੀਆਂ ਝੁੱਗੀ ਝੌਂਪੜੀਆਂ, ਸੱਲਮ ਏਰੀਏ ਅਤੇ ਦੂਰ-ਦੁਰਾਡੇ ਖੇਤਾਂ 'ਚ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਕਿਸ ਕਰਫਿਊ ਦੌਰਾਨ ਖਾਣ-ਪੀਣ ਦੀ ਸਮੱਗਰੀ ਲਈ ਘੱਟ ਤੋਂ ਘੱਟ ਪ੍ਰੇਸ਼ਾਨੀਆਂ ਹੋਣ ਇਸ ਦੇ ਲਈ ਸੰਸਥਾ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਦਸੱਣਯੋਗ ਹੈ ਕੀ ਗੜ੍ਹਸ਼ੰਕਰ ਇਲਾਕੇ 'ਚ ਚੁੱਪ-ਚੁਪੀਤੇ ਅਤੇ ਬਿਨ੍ਹਾਂ ਕਿਸੇ ਰੌਲੇ ਤੋਂ ਇਸ ਪਾਸੇ ਕੰਮ ਕਰ ਰਹੇ ਚੜ੍ਹਦੀ ਕਲਾ ਯੂਥ ਕਲੱਬ ਦੇ ਸ਼ਾਨਦਾਰ ਕੰਮਾਂ ਦੀ ਖੂਬ ਪ੍ਰਸ਼ੰਸਾ ਸੁਣਨ ਨੂੰ ਮਿਲ ਰਹੀ ਹੈ। ਚੜ੍ਹਦੀ ਕਲਾ ਯੂਥ ਕਲੱਬ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੁਣ ਤੱਕ ਕਰੀਬ ਪੰਜ ਸੌ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਣ 'ਚ ਆਪਣਾ ਕਾਰਜ ਨੇਪਰੇ ਚਾੜ੍ਹਿਆ ਹੈ। ਆਪਣੀ ਗੱਡੀ ਰਾਹੀਂ ਰਾਸ਼ਨ ਦੇ ਪੈਕ ਬਣਵਾ ਕੇ ਗੜ੍ਹਸ਼ੰਕਰ, ਨਵਾਂਸ਼ਹਿਰ ਅਤੇ ਰੋਪੜ ਜ਼ਿਲੇ ਦੇ ਪਿੰਡਾਂ 'ਚ ਪਹੁੰਚ ਕਰ ਰਹੇ ਹਨ।


shivani attri

Content Editor

Related News