ਕੋਰੋਨਾ ਪਾਜ਼ੇਟਿਵ ਕੈਦੀਆਂ ਤੇ ਹਵਾਲਾਤੀਆਂ ਨੂੰ ਲੁਧਿਆਣਾ ਜੇਲ੍ਹ ’ਚ ਕੀਤਾ ਜਾ ਰਿਹੈ ਸ਼ਿਫਟ

04/08/2021 2:19:23 PM

ਕਪੂਰਥਲਾ (ਭੂਸ਼ਣ)- ਦੇਸ਼ ਭਰ ’ਚ ਕੋਰੋਨਾ ਮਾਮਲਿਆਂ ’ਚ ਆਏ ਭਾਰੀ ਉਛਾਲ ਤੋਂ ਜਿੱਥੇ ਆਮ ਲੋਕ ਜਬਰਦਸਤ ਦਹਿਸ਼ਤ ’ਚ ਹਨ, ਉੱਥੇ ਹੀ ਕੋਰੋਨਾ ਦੀ ਇਸ ਮਾਰ ਨਾਲ 3 ਜ਼ਿਲ੍ਹਿਆਂ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖਣ ਲਈ ਉਤਰਦਾਈ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਵੀ ਅਣਛੂਹੀ ਨਹੀਂ ਰਹੀ ਹੈ। ਆਲਮ ਇਹ ਹੈ ਕਿ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਜਿੱਥੇ ਕੋਰੋਨਾ ਪਾਜ਼ੇਟਿਵ ਕੈਦੀਆਂ ਅਤੇ ਹਵਾਲਾਤੀਆਂ ਨੂੰ ਲੁਧਿਆਣਾ ਜੇਲ੍ਹ ’ਚ ਸ਼ਿਫਟ ਕੀਤਾ ਜਾ ਰਿਹਾ ਹੈ, ਉੱਥੇ ਹੀ ਪੈਰੋਲ ਦੀ ਛੁੱਟੀ ਕੱਟ ਕੇ ਪਰਤ ਰਹੇ ਕੈਦੀਆਂ ਨੂੰ ਨੈਗੇਟਿਵ ਸਰਟੀਫਿਕੇਟ ਲੈਣ ਦੇ ਨਾਲ-ਨਾਲ ਉਨ੍ਹਾਂ ਨੂੰ ਪਠਾਨਕੋਟ ਜੇਲ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

PunjabKesari

ਜ਼ਿਕਰਯੋਗ ਹੈ ਕਿ ਵਰਤਮਾਨ ਦੌਰ ’ਚ 3300 ਕੈਦੀਆਂ ਅਤੇ ਹਵਾਲਾਤੀਆਂ ਨਾਲ ਲੈਸ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੀਤੇ ਕੁਝ ਦਿਨਾਂ ਦੇ ਦੌਰਾਨ ਕਾਫ਼ੀ ਗਿਣਤੀ ’ਚ ਕੈਦੀ ਅਤੇ ਹਵਾਲਾਤੀ ਕੋਰੋਨਾ ਦੇ ਸ਼ਿਕਾਰ ਹੋਏ ਹਨ। ਵਰਤਮਾਨ ਹਾਲਾਤਾਂ ’ਚ ਕੇਂਦਰੀ ਜੇਲ੍ਹ ’ਚ ਬੰਦ ਕਰੀਬ 50 ਕੈਦੀਆਂ ਤੇ ਹਵਾਲਾਤੀਆਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਸ ਨੂੰ ਵੇਖਦੇ ਹੋਏ ਹਰਕਤ ’ਚ ਆਏ ਜੇਲ ਪਸ਼ਾਸਨ ਨੇ ਜੇਲ ਕੰਪਲੈਕਸ ਦੇ ਅੰਦਰ ਕੋਰੋਨਾ ਪੀਡ਼ਤਾਂ ਲਈ ਇਕ ਅਲੱਗ ਬੈਰਕ ਬਣਾ ਦਿੱਤੀ ਹੈ।

ਇਹ ਵੀ ਪੜ੍ਹੋ : ਬੱਸ ਯਾਤਰੀਆਂ ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਹੁਣ ਪੰਜਾਬ ਸਰਕਾਰ ਬੱਸਾਂ ਚਲਾਉਣ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ

ਜਿੱਥੇ ਦੂਜੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਅਜਿਹੇ ਕੋਰੋਨਾ ਪੀੜਤ ਕੈਦੀਆਂ ਨੂੰ ਕੇਂਦਰੀ ਜੇਲ੍ਹ ਲੁਧਿਆਣਾ ’ਚ ਸ਼ਿਫਟ ਕੀਤਾ ਜਾ ਰਿਹਾ ਹੈ। ਉੱਥੇ ਹੀ ਜੇਲ ਦੇ ਅੰਦਰ ਲਗਾਤਾਰ ਸਾਰੇ ਕੈਦੀਆਂ ਤੇ ਹਵਾਲਾਤੀਆਂ ਦੀ ਕੋਰੋਨਾ ਜਾਂਚ ਕੀਤੀ ਜਾ ਰਹੀ ਹੈ ਤੇ ਕੈਦੀਆਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਦੂਰੀ ’ਤੇ ਰਹਿਣ ਅਤੇ ਮਾਸਕ ਪਾ ਕੇ ਘੁੰਮਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਜਦਕਿ ਕੋਰੋਨਾ ਕਾਲ ਦੌਰਾਨ ਪੈਰੋਲ ’ਤੇ ਗਏ ਕੈਦੀਆਂ ਨੂੰ ਵਾਪਸ ਆਉਣ ’ਤੇ ਉਨ੍ਹਾਂ ਨੂੰ ਨੈਗੇਟਿਵ ਸਰਟੀਫਿਕੇਟ ਲਿਆਉਣ ਦੇ ਨਾਲ-ਨਾਲ ਸਿੱਧੇ ਪਠਾਨਕੋਟ ਜੇਲ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਜੇਲ ਅੰਦਰ ਕੈਦੀਆਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕੇ। ਜੇਕਰ ਜੇਲ੍ਹ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਕੈਦੀਆਂ ਦੀ ਗਿਣਤੀ ’ਚ ਕਾਫੀ ਕਮੀ ਕਰ ਕੇ ਉਨ੍ਹਾਂ ਨੂੰ ਦੂਜੀਆਂ ਜੇਲਾਂ ’ਚ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

ਕੀ ਕਹਿੰਦੇ ਹਨ ਸੁਪਰਡੈਂਟ ਜੇਲ੍ਹ
ਇਸ ਸਬੰਧੀ ਜਦੋਂ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਕੇਂਦਰੀ ਜੇਲ ’ਚ ਕੋਰੋਨਾ ਨਾਲ ਨਜਿੱਠਣ ਲਈ ਪ੍ਰਬੰਧ ਕਰ ਲਏ ਗਏ ਹਨ। ਜਿਸ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਇਹ ਵੀ ਪੜ੍ਹੋ : ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News