ਹਵਾਲਾਤ ਤੋਂ ਭੱਜਣ ਵਾਲੇ ਨੂੰ ਫੜਿਆ ਲੁਧਿਆਣੇ ’ਚੋਂ, ਗ੍ਰਿਫਤਾਰੀ ਗੁਰੂ ਰਵਿਦਾਸ ਚੌਕ ਦੀ ਦਿਖਾਈ

10/03/2018 5:49:47 AM

ਜਲੰਧਰ,   (ਜ.ਬ.)-  ਲੁਧਿਆਣਾ ਤੋਂ ਗ੍ਰਿਫਤਾਰ ਕੀਤੇ ਗਏ ਥਾਣੇ ਦੀ ਹਵਾਲਾਤ ’ਚੋਂ ਭੱਜਣ ਵਾਲੇ ਮੁਲਜ਼ਮ ਮੁਕੁਲ ਦੀ ਗ੍ਰਿਫਤਾਰੀ ਪੁਲਸ ਨੇ ਗੁਰੂ ਰਵਿਦਾਸ ਚੌਕ ਦੀ ਦਿਖਾਈ ਹੈ। ਮੁਕੁਲ ਨੂੰ ਪੁਲਸ ਨੇ ਕੋਰਟ ’ਚ ਪੇਸ਼ ਕੀਤਾ, ਜਿਸ ਤੋਂ ਬਾਅਦ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਮੁਕੁਲ ਨੂੰ ਜੇਲ ਭੇਜ ਦਿੱਤਾ ਗਿਆ ਹੈ। ਮੁਕੁਲ ਖਿਲਾਫ ਜਲੰਧਰ ਕਮਿਸ਼ਨਰੇਟ ਦੇ 6 ਥਾਣਿਅਾਂ ’ਚ ਵੱਖ-ਵੱਖ ਕੇਸ ਦਰਜ ਹਨ।
ਮੁਕੁਲ ਲੁਧਿਆਣਾ ’ਚ ਆਪਣੀ ਮਾਮੀ ਦੇ ਘਰ ’ਚ ਕੁਝ ਦਿਨਾਂ ਤੋਂ ਰੁਕਿਆ ਹੋਇਆ ਸੀ। ਇਸ ਤੋਂ ਪਹਿਲਾਂ ਉਹ ਦਿੱਲੀ ਕਾਫੀ ਸਮੇਂ ਤੱਕ ਰੁਕਿਆ। ਦਿੱਲੀ ’ਚ ਵੇਟਰ ਦਾ ਕੰਮ ਕਰਨ ਵਾਲੇ ਮੁਕੁਲ ਦੇ ਦੋਸਤ ਰਹਿੰਦੇ ਹਨ। ਦੱਸ ਦੇਈਏ ਕਿ ਉਸ ਨੇ ਆਪਣੇ ਦੋਸਤਾਂ ਨਾਲ ਵੇਟਰ ਦਾ ਕੰਮ ਵੀ ਕੀਤਾ ਪਰ ਜਿਵੇਂ ਹੀ ਪਤਾ ਲੱਗਾ ਕਿ ਪੁਲਸ ਕੋਲ ਉਸ ਦੀ ਲੋਕੇਸ਼ਨ ਆ ਗਈ ਹੈ ਤਾਂ ਉਹ ਲੁਧਿਆਣਾ ’ਚ ਆ ਗਿਆ। ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਮੁਕੁਲ ਖਿਲਾਫ ਥਾਣਾ ਭਾਰਗੋ ਕੈਂਪ ’ਚ ਕੁੱਟ-ਮਾਰ, ਨਸ਼ਾ ਵੇਚਣ, ਧਮਕਾਉਣ ਤੇ ਆਰਮਜ਼ ਐਕਟ ਅਧੀਨ 5 ਕੇਸ ਦਰਜ ਹਨ, ਜਦਕਿ ਥਾਣਾ 2, 3, 4, 6, 7 ’ਚ ਕੁੱਟਮਾਰ, ਨਸ਼ਾ ਤੇ ਚੋਰੀ ਦੇ ਕੇਸ ਦਰਜ ਹਨ।
 


Related News