ਕਾਂਗਰਸੀ ਵਰਕਰਾਂ ਨੇ ਵਿਧਾਇਕ ਵਿਰੁੱਧ ਕੀਤੀ ਨਾਅਰੇਬਾਜ਼ੀ

11/8/2020 5:10:04 PM

ਮੁਕੇਰੀਆਂ (ਝਾਵਰ)— ਅੱਜ ਹਲਕਾ ਵਿਧਾਇਕ ਮੁਕੇਰੀਆਂ ਇੰਦੂ ਬਾਲਾ ਦੀ ਰਿਹਾਇਸ਼ ਵਿਖੇ ਵਾਰਡ ਨੰ.15 ਦੇ ਵਰਕਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਵਰਕਰ ਵਾਰਡ ਨੰ.15 ਦੇ ਪੁਰਾਣੇ ਕਾਂਗਰਸੀ ਨਿਰਮਲ ਚੰਦ ਨੁੰ ਨਗਰ ਕੌਂਸਲ ਦੀ ਟਿਕਟ ਦੇਣ ਦੀ ਮੰਗ ਕਰ ਰਹੇ ਸਨ ਜਦੋਂਕਿ ਇਸ ਮੌਕੇ 'ਤੇ ਰਾਮ ਕਿਸਨ­ਨਿਰਮਲ ਚੰਦ ਨੇ ਕਿਹਾ ਕਿ ਸਾਨੂੰ ਜਾਣਬੁੱਝ ਕੇ ਇਕ ਪਾਸੇ ਕੀਤਾ ਜਾ ਰਿਹਾ ਹੈ।

PunjabKesari
ਉਨਾਂ ਕਿਹਾ ਕਿ ਸਾਨੂੰ ਨਾਮਜ਼ਦ ਨਾ ਕੀਤਾ ਗਿਆ ਤਾਂ ਅਸੀਂ ਮੁਕੇਰੀਆਂ ਸ਼ਹਿਰ ਦੇ ਘੱਟੋ-ਘੱਟ 8 ਵਾਰਡਾਂ 'ਚ ਕਾਂਗਰਸ ਦੇ ਉਮੀਦਵਾਰਾਂ ਦੀ ਵਿਰੋਧਤਾ ਕਰਨਗੇ। ਹੈਰਾਨੀ ਦੀ ਗੱਲ ਹੈ ਕਿ ਇਹ ਲਗਭਗ 20 ਕਾਂਗਰਸੀ ਵਰਕਰ ਗੇਟ ਦੇ ਮੂਹਰੇ ਖੜੇ ਰਹੇ ਪਰ ਕਿਸੇ ਨੇ ਵੀ ਗੇਟ ਨਹੀਂ ਖੋਲ੍ਹਿਆ ਅਤੇ ਇਨ੍ਹਾਂ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ, ਇਸ ਦੇ ਵਿਰੋਧ 'ਚ ਇਨ੍ਹਾਂ ਵਰਕਰਾਂ ਨੇ ਵਿਧਾਇਕ ਵਿਰੁੱਧ ਨਾਅਰੇਬਾਜ਼ੀ ਕੀਤੀ।


shivani attri

Content Editor shivani attri