ਕਾਂਗਰਸ ਸਰਕਾਰ ਦੌਰਾਨ ਵੀ ਜਲੰਧਰ ਸ਼ਹਿਰ ਦਾ ਬੁਰਾ ਹਾਲ

Sunday, Sep 09, 2018 - 04:02 PM (IST)

ਕਾਂਗਰਸ ਸਰਕਾਰ ਦੌਰਾਨ ਵੀ ਜਲੰਧਰ ਸ਼ਹਿਰ ਦਾ ਬੁਰਾ ਹਾਲ

ਜਲੰਧਰ (ਮਨੋਜ)— ਪਿਛਲੇ 10 ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਵੀ ਜਲੰਧਰ ਸ਼ਹਿਰ ਦਾ ਇਹੀ ਹਾਲ ਸੀ ਅਤੇ ਹੁਣ ਕਾਂਗਰਸ ਦੇ ਕਾਰਜਕਾਲ ਵਿਚ ਸ਼ਹਿਰ ਦੇ ਵਿਕਾਸ ਦੇ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

PunjabKesari

ਸ਼ਹਿਰ 'ਚ ਟੁੱਟੀਆਂ ਹੋਈਆਂ ਸੜਕਾਂ ਅਤੇ ਵੱਡੇ-ਵੱਡੇ ਖੱਡਿਆਂ ਤੋਂ ਲੋਕ ਪਰੇਸ਼ਾਨ ਹਨ। ਵੱਖ-ਵੱਖ ਥਾਵਾਂ 'ਤੇ ਲਾਏ ਗਏ ਸਾਈਨ ਬੋਰਡ ਵੀ ਖਸਤਾ ਹਾਲਤ 'ਚ ਹਨ। ਮਹਾਨਗਰ 'ਚ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ, ਉਥੇ ਆਵਾਰਾ ਕੁੱਤਿਆਂ ਦਾ ਵੀ ਕਹਿਰ ਜਾਰੀ ਹੈ।

PunjabKesari

ਜਗ੍ਹਾ-ਜਗ੍ਹਾ ਫੈਲੇ ਕੂੜੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਦੇ ਦਿਨਾਂ 'ਚ ਸ਼ਹਿਰ 'ਚ ਟੁੱਟੀਆਂ ਹੋਈਆਂ ਸੜਕਾਂ ਅਤੇ ਖੱਡੇ ਹੋਣ ਕਾਰਨ ਇਨ੍ਹਾਂ ਵਿਚ ਪਾਣੀ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ।


Related News