ਕਾਂਗਰਸ ਤੇ ''ਆਪ'' ਕਿਸਾਨਾਂ ਨੂੰ ਕਰ ਰਹੇ ਗੁੰਮਰਾਹ : ਡਾ. ਚੀਮਾ

Thursday, Jul 02, 2020 - 01:29 AM (IST)

ਕਾਂਗਰਸ ਤੇ ''ਆਪ'' ਕਿਸਾਨਾਂ ਨੂੰ ਕਰ ਰਹੇ ਗੁੰਮਰਾਹ : ਡਾ. ਚੀਮਾ

ਰੂਪਨਗਰ,(ਵਿਜੇ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਜ਼ਿਲਾ ਜਥੇਬੰਦੀ ਦੀ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੀਟਿੰਗ ਹਾਲ 'ਚ ਹੋਈ। ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧਤ ਘੱਟੋ-ਘੱਟ ਸਮਰਥਨ ਮੁੱਲ ਜ਼ਮੀਨ ਠੇਕੇ 'ਤੇ ਦੇਣ ਆਦਿ ਬਾਰੇ ਬਣਾਏ ਨਵੇਂ ਕਾਨੂੰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨ ਭਰਾਵਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਣਗੇ। ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਬਾਰੇ ਜਾਣ-ਬੁੱਝ ਕੇ ਭੁਲੇਖਾਪਾਊ ਬਿਆਨ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਕਿਸੇ ਕਾਨੂੰਨ ਦਾ ਹਿੱਸਾ ਨਹੀਂ ਹਨ ਅਤੇ ਦੇਸ਼ ਦੇ ਖੇਤੀਬਾੜੀ ਮੰਤਰੀ ਇਸ ਸਬੰਧੀ ਤਿੰਨ ਵਾਰ ਪ੍ਰੈਸ ਕਾਂਨਫਰੰਸ ਕਰਕੇ ਵਿਸ਼ਵਾਸ ਦਿਵਾ ਚੁੱਕੇ ਹਨ। ਇਸ ਨੂੰ ਖਤਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।

ਉਨ੍ਹਾਂ ਕਿਹਾ ਕਿ ਨਵੇਂ ਬਣੇ ਕਾਨੂੰਨ ਮੁਤਾਬਿਕ ਜਦੋਂ ਠੇਕੇ ਤੇ ਜ਼ਮੀਨ ਦੇਣ ਜਾਂ ਕਿਸੇ ਕੰਪਨੀ ਨਾਲ ਠੇਕਾ ਕਰਕੇ ਕੋਈ ਫਸਲ ਬੀਜਣ ਸਮੇਂ ਪਹਿਲਾਂ ਇਕਰਾਰਨਾਮਾ ਬਣਾਇਆ ਜਾਵੇਗਾ। ਜਿਸ ਕਾਰਣ ਕੋਈ ਵੀ ਕੰਪਨੀ ਜਾਂ ਵਿਅਕਤੀ ਜ਼ਮੀਨ ਮਾਲਕ ਨਾਲ ਠੱਗੀ ਨਹੀਂ ਮਾਰ ਸਕੇਗਾ। ਜਦਕਿ ਪਹਿਲਾਂ ਕਈ ਵਾਰ ਕੰਪਨੀਆਂ ਆਲੂ ਆਦਿ ਫਸਲ ਜ਼ਿਮੀਂਦਾਰਾਂ ਨਾਲ ਠੇਕਾ ਕਰਕੇ ਬਿਜਾਈ ਤਾਂ ਕਰਵਾ ਲੈਂਦੀਆਂ ਸਨ ਪਰ ਫਸਲ ਤਿਆਰ ਹੋਣ ਸਮੇਂ ਜੇਕਰ ਕੀਤੇ ਇਕਰਾਰ ਤੋਂ ਮਾਰਕੀਟ ਕੀਮਤ ਘਟ ਜਾਂਦੀ ਸੀ ਤਾਂ ਕੰਪਨੀਆਂ ਮੁੱਕਰ ਜਾਂਦੀਆਂ ਸਨ। ਜਿਸ ਕਾਰਣ ਜ਼ਿਮੀਂਦਾਰ ਨੂੰ ਨੁਕਸਾਨ ਹੋ ਜਾਂਦਾ ਸੀ । ਪਰ ਨਵੇਂ ਕਾਨੂੰਨ ਅਨੁਸਾਰ ਅਜਿਹਾ ਸੰਭਵ ਨਹੀਂ ਹੋਵੇਗਾ ਅਤੇ ਕੰਪਨੀ ਨੂੰ ਇਕਰਾਰਨਾਮਾ ਕਰਨ ਮਗਰੋਂ ਬਾਜ਼ਾਰੀ ਰੇਟ ਦੇਣਾ ਪਵੇਗਾ। ਪਰ ਜੇ ਬਾਜ਼ਾਰੀ ਕੀਮਤ ਘਟ ਜਾਵੇ ਤਾਂ ਵੱਧ ਰੇਟ ਹੀ ਦਿੱਤਾ ਜਾਵੇਗਾ । ਉਨ੍ਹਾਂ ਇਸ ਸਬੰਧੀ ਉੱਘੇ ਖੇਤੀ ਵਿਗਿਆਨੀ ਸਰਦਾਰਾ ਸਿੰਘ ਜੌਹਲ ਵੱਲੋਂ ਇਸ ਸਬੰਧੀ ਦਿੱਤੇ ਵਿਚਾਰਾਂ ਦਾ ਹਵਾਲਾ ਵੀ ਦਿੱਤਾ। ਇਸ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਬਣਾਏ ਗਏ ਪ੍ਰੋਗਰਾਮ ਮੁਤਾਬਿਕ 07 ਜੁਲਾਈ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਅਤੇ ਲੱਖਾਂ ਦੀ ਗਿਣਤੀ ਵਿਚ ਲੋੜਵੰਦ ਗਰੀਬਾਂ ਦੇ ਕੱਟੇ ਗਏ ਨੀਲੇ ਕਾਰਡਾਂ ਦੇ ਵਿਰੁੱਧ ਜ਼ਿਲੇ ਦੇ ਹਰੇਕ ਬੱਸ ਅੱਡੇ ਵਿਚ ਰੋਸ ਧਰਨੇ ਦਿੱਤੇ ਜਾਣਗੇ। ਜਿਸ ਸਬੰਧੀ ਡਿਊਟੀਆਂ ਲਾਉਣ ਲਈ ਸਰਕਲ ਪੱਧਰ ਤੇ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।

ਇਸ ਸਮੇਂ ਡਾ. ਚੀਮਾ ਨੇ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ ਨੂੰ ਵੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਹਲਕੇ ਤੋਂ ਇੰਚਾਰਜ ਹਰਮੋਹਨ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਅਜਮੇਰ ਸਿੰਘ ਖੇੜਾ, ਪਰਮਜੀਤ ਸਿੰਘ ਲੱਖੇਵਾਲ, ਪਰਮਜੀਤ ਸਿੰਘ ਮੱਕੜ, ਹਰਸੁਖਿੰਦਰ ਸਿੰਘ ਬੌਬੀ ਬੋਲਾ, ਜਥੇਦਾਰ ਮੋਹਨ ਸਿੰਘ ਢਾਹੇ, ਬਾਵਾ ਸਿੰਘ ਸਾਬਕਾ ਚੇਅਰਮੈਨ, ਹਰਪ੍ਰੀਤ ਸਿੰਘ ਬਸੰਤ, ਗੁਰਮੁਖ ਸਿੰਘ ਸੈਣੀ, ਜਸਵੀਰ ਸਿੰਘ ਸਨਾਣਾ, ਮੋਹਨ ਸਿੰਘ ਡੂੰਮੇਵਾਲ ਚੇਅਰਮੈਨ, ਜਗਦੀਸ਼ ਸਿੰਘ, ਬਾਦਲ ਸਿੰਘ ਬਸੀਂ ਅਤੇ ਗੁਰਦੀਪ ਸਿੰਘ ਬਟਾਰਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ।


author

Deepak Kumar

Content Editor

Related News