ਲੋਕਾਂ ਨੂੰ ਸਾਹ ਲੈਣ ''ਚ ਪ੍ਰੇਸ਼ਾਨੀ, ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੀ ਸ਼ਿਕਾਇਤ

10/22/2019 1:33:21 AM

ਜਲੰਧਰ, (ਨਰੇਸ਼)— ਸਥਾਨਕ ਲੰਮਾ ਪਿੰਡ ਚੌਕ ਨੇੜੇ ਕੋਟਲਾ ਰੋਡ 'ਤੇ ਜੇ. ਪੀ. ਟ੍ਰੇਡਿੰਗ ਕੰਪਨੀ ਵਲੋਂ ਖਾਲੀ ਪਲਾਟ 'ਚ ਆਏ ਦਿਨ ਤਾਂਬੇ ਦੀਆਂ ਤਾਰਾਂ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ਨਾਗਰਿਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖ਼ਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਕੋਲ ਸ਼ਿਕਾਇਤ ਦੇ ਕੇ ਇਸ ਕੰਪਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸ਼ਿਕਾਇਤਕਰਤਾ ਸੁਪਰੀਤ ਕੌਰ ਗਰੇਵਾਲ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਫੈਕਟਰੀ ਮਾਲਕਾਂ ਵਲੋਂ ਤਾਂਬੇ ਦੀਆਂ ਤਾਰਾਂ ਸਾੜਨ ਕਾਰਨ ਪੂਰੇ ਖੇਤਰ 'ਚ ਜ਼ਹਿਰੀਲਾ ਧੂੰਆਂ ਫੈਲ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ ਆ ਰਹੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਈ ਵਾਰ ਫੈਕਟਰੀ ਮਾਲਕਾਂ ਨੂੰ ਤਾਰਾਂ ਨੂੰ ਖੁੱਲ੍ਹੇ 'ਚ ਸਾੜਨ ਤੋਂ ਰੋਕਣ ਦੀ ਅਪੀਲ ਕੀਤੀ ਹੈ ਪਰ ਉਸ ਦੀ ਅਪੀਲ ਤੋਂ ਬਾਅਦ ਵੀ ਫੈਕਟਰੀ ਮਾਲਕ ਤਾਰਾਂ ਨੂੰ ਸਾੜਨ ਦੀ ਕਾਰਵਾਈ ਨੂੰ ਲਗਾਤਾਰ ਚਲਾ ਰਹੇ ਹਨ। ਇਹ ਵਾਤਾਵਰਣ ਸੁਰੱਖਿਆ ਐਕਟ ਦੀ ਉਲੰਘਣਾ ਹੈ ਅਤੇ ਇਸ ਦੇ ਨਾਲ ਹੀ ਸਾਫ ਹਵਾ 'ਚ ਸਾਹ ਲੈਣ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ। ਇਸ ਕੰਪਨੀ ਖਿਲਾਫ ਵਾਤਾਵਰਣ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਏਰੀਆ ਇੰਡਸਟਰੀਅਲ ਏਰੀਆ ਹੈ ਅਤੇ ਕੈਟਾਗਰੀ ਬੀ 'ਚ ਆਉਂਦਾ ਹੈ। ਇਹ ਰਿਹਾਇਸ਼ੀ ਇਲਾਕਾ ਨਹੀਂ ਹੈ ਅਤੇ ਅਸੀਂ ਜਿਹੜੇ ਸਾਮਾਨ ਨੂੰ ਅੱਗ ਲਾ ਰਹੇ ਹਾਂ ਉਸ ਨਾਲ ਪ੍ਰਦੂਸ਼ਣ ਨਹੀਂ ਫੈਲਦਾ ਪਰ ਇਸ ਦੇ ਬਾਵਜੂਦ ਅਸੀਂ ਦੀਵਾਲੀ ਤੱਕ ਆਪਣੇ ਪਲਾਟ 'ਚ ਸ਼ੈੱਡ ਬਣਾਉਣ ਜਾ ਰਹੇ ਹਾਂ ਅਤੇ ਉਸ ਤੋਂ ਬਾਅਦ ਸਕਰੈਪ ਨੂੰ ਸਾੜੇ ਜਾਣ 'ਤੇ ਧੂੰਆਂ ਬਾਹਰ ਨਹੀਂ ਆਵੇਗਾ।


KamalJeet Singh

Content Editor

Related News