CM ਮਾਨ ਨੇ ਰਿੰਕੂ ਦੇ ਹੱਕ 'ਚ ਕੀਤਾ ਰੋਡ ਸ਼ੋਅ, ਕਿਹਾ - 'ਜਲੰਧਰ ਦੇ ਲੋਕਾਂ ਕੋਲ ਇਤਿਹਾਸ ਸਿਰਜਣ ਦਾ ਮੌਕਾ'

Tuesday, May 09, 2023 - 01:26 AM (IST)

CM ਮਾਨ ਨੇ ਰਿੰਕੂ ਦੇ ਹੱਕ 'ਚ ਕੀਤਾ ਰੋਡ ਸ਼ੋਅ, ਕਿਹਾ - 'ਜਲੰਧਰ ਦੇ ਲੋਕਾਂ ਕੋਲ ਇਤਿਹਾਸ ਸਿਰਜਣ ਦਾ ਮੌਕਾ'

ਜਲੰਧਰ: ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 10 ਮਈ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਓ। ਉਸ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਮੇਵਾਰੀ ਖਤਮ, ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਵੇਗੀ। ਅਸੀਂ ਤੁਹਾਡੇ ਨਾਲ ਮਿਲ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਵਾਂਗੇ ਅਤੇ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਬਣਾਵਾਂਗੇ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ’ਤੇ ਬਲਾਸਟ ਵਾਲੀ ਜਗ੍ਹਾ ਪਹੁੰਚੀ NIA ਦੀ ਟੀਮ

ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ’ਚ ਸਾਡੇ 92 ਵਿਧਾਇਕ ਹਨ। ਦਿੱਲੀ ’ਚ 62 ਅਤੇ ਗੋਆ ’ਚ 2 ਵਿਧਾਇਕ ਹਨ। ਇਸ ਦੇ ਨਾਲ ਰਾਜ ਸਭਾ ’ਚ ਸਾਡੇ 10 ਸੰਸਦ ਮੈਂਬਰ ਹਨ ਪਰ ਲੋਕ ਸਭਾ ’ਚ ਸਾਡੀ ਪਾਰਟੀ ਦਾ ਇਕ ਵੀ ਨੁਮਾਇੰਦਾ ਨਹੀਂ ਹੈ। ਤੁਹਾਡੇ ਕੋਲ ਮੌਕਾ ਹੈ ‘ਆਪ’ ਉਮੀਦਵਾਰ ਨੂੰ ਜਿੱਤਾ ਕੇ ਇਤਿਹਾਸ ਰਚਣ ਦਾ। ਜੇਕਰ ਜਲੰਧਰ ਤੋਂ ‘ਆਪ’ ਦਾ ਉਮੀਦਵਾਰ ਇਹ ਚੋਣ ਜਿੱਤਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਜਲੰਧਰ ਦਾ ਨਾਂ ਵੀ ਇਤਿਹਾਸ ’ਚ ਲਿਖਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਭਾਰਤ-ਪਾਕਿ ਕ੍ਰਿਕਟ ਮੈਚ ਦੀ ਉਡੀਕ 'ਚ ਬੈਠੇ ਫੈਨਜ਼ ਨੂੰ ਝਟਕਾ! ਏਸ਼ੀਆ ਕੱਪ ਨੂੰ ਲੈ ਕੇ ਹੋਇਆ ਇਹ ਫ਼ੈਸਲਾ

ਭ੍ਰਿਸ਼ਟਾਚਾਰ ’ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ’ਚ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਪਾਈ ਹੈ। ਪਿਛਲੇ ਇਕ ਸਾਲ ਦੌਰਾਨ ਅਸੀਂ ਸੈਂਕੜੇ ਭ੍ਰਿਸ਼ਟ ਅਫ਼ਸਰਾਂ, ਮੁਲਾਜ਼ਮਾਂ ਅਤੇ ਆਗੂਆਂ ਖ਼ਿਲਾਫ਼ ਕਾਰਵਾਈ ਕਰ ਕੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟੀ ਹੈ, ਉਹ ਬਖਸ਼ੇ ਨਹੀਂ ਜਾਣਗੇ। ਉਸ ਨੂੰ ਫੜ ਕੇ ਸਾਰਾ ਪੈਸਾ ਵਸੂਲ ਕਰਾਂਗੇ ਅਤੇ ਉਸ ਪੈਸੇ ਨੂੰ ਵਾਪਸ ਸਰਕਾਰੀ ਖ਼ਜ਼ਾਨੇ ’ਚ ਪਾਵਾਂਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anuradha

Content Editor

Related News