ਜਲੰਧਰ: ਹਾਲ-ਏ-ਸਿਵਲ ਸਰਜਨ, ਇਹ ਕੀ ਰੱਖਣਗੇ ਲੋਕਾਂ ਦੀ ਸਿਹਤ ਦਾ ਧਿਆਨ

Monday, Oct 25, 2021 - 04:06 PM (IST)

ਜਲੰਧਰ: ਹਾਲ-ਏ-ਸਿਵਲ ਸਰਜਨ, ਇਹ ਕੀ ਰੱਖਣਗੇ ਲੋਕਾਂ ਦੀ ਸਿਹਤ ਦਾ ਧਿਆਨ

ਜਲੰਧਰ (ਰੱਤਾ)- ਆਪਣੀ ਢਿੱਲੀ ਅਤੇ ਨਿਕੰਮੀ ਕਾਰਗੁਜ਼ਾਰੀ ਕਾਰਨ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਨੂੰ ਤਾਂ ਆਪਣੀ ਹੀ ਸਿਹਤ ਦਾ ਧਿਆਨ ਨਹੀਂ ਹੈ, ਉਹ ਲੋਕਾਂ ਦੀ ਸਿਹਤ ਦਾ ਧਿਆਨ ਕੀ ਰੱਖਣਗੇ? ਉਂਝ ਤਾਂ ਇਸ ਦਫ਼ਤਰ ਦੇ ਅਧਿਕਾਰੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਸਬੰਧੀ ਸਮੇਂ-ਸਮੇਂ ’ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋਏ ਪ੍ਰੈੱਸ ਬਿਆਨ ਜਾਰੀ ਕਰਕੇ ਲੋਕਾਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ, ਜਦਕਿ ਅਸਲ ਵਿਚ ਇਸ ਦਫ਼ਤਰ ਦੇ ਅਧਿਕਾਰੀ ਕਦੀ ਦਫ਼ਤਰ ਦੇ ਵਿਹੜੇ ਨੂੰ ਵੇਖਦੇ ਹੀ ਨਹੀਂ। ਇਸ ਦਫ਼ਤਰ ਵਿਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰ ਉਕਤ ਗੱਲ ਦਾ ਪੁਖ਼ਤਾ ਸਬੂਤ ਹਨ। ਇਨ੍ਹਾਂ ਕੂੜੇ ਦੇ ਢੇਰਾਂ ਤੋਂ ਕਦੀ ਵੀ ਇਸ ਦਫ਼ਤਰ ਵਿਚ ਬੀਮਾਰੀਆਂ ਫੈਲ ਸਕਦੀਆਂ ਹਨ।

ਇਹ ਵੀ ਪੜ੍ਹੋ: ਭੋਗਪੁਰ: ਕਰਵਾਚੌਥ ਵਾਲੇ ਦਿਨ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

PunjabKesari

ਖੜ੍ਹੀਆਂ-ਖੜ੍ਹੀਆਂ ਕੰਡਮ ਹੋ ਜਾਂਦੀਆਂ ਨੇ ਗੱਡੀਆਂ
ਇਸ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਢਿੱਲੀ ਕਾਰਜਪ੍ਰਣਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇਸ ਦਫ਼ਤਰ ਦੀ ਕੋਈ ਗੱਡੀ ਜਦੋਂ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਵਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਸਮਝਦਾ, ਜਿਸ ਕਾਰਨ ਉਹ ਗੱਡੀ ਖੜ੍ਹੀ-ਖੜ੍ਹੀ ਕੰਡਮ ਹੋ ਜਾਂਦੀ ਹੈ। ਇਥੇ ਹੀ ਬਸ ਨਹੀਂ ਇਸ ਦਫ਼ਤਰ ਦੀਆਂ ਕੰਡਮ ਹੋਣ ਵਾਲੀਆਂ ਗੱਡੀਆਂ ਨੂੰ ਸਮੇਂ ’ਤੇ ਵੇਚਿਆ ਵੀ ਨਹੀਂ ਜਾਂਦਾ, ਜਿਸ ਕਾਰਨ ਇਹ ਕਬਾੜ ਦਾ ਰੂਪ ਧਾਰਨ ਕਰ ਜਾਂਦੀਆਂ ਹਨ।

ਇਹ ਵੀ ਪੜ੍ਹੋ: ਨੂਰਮਹਿਲ: ਕਰਵਾਚੌਥ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਪਤਨੀ ਤੋਂ ਦੁਖ਼ੀ ਪਤੀ ਨੇ ਕੀਤੀ ਖ਼ੁਦਕੁਸ਼ੀ

PunjabKesari

ਪੁਰਾਣੇ ਸਾਮਾਨ ਦੀ ਰਿਪੇਅਰ ਕਰਵਾਉਣ ਦੀ ਬਜਾਏ ਝੱਟ ਖਰੀਦ ਲੈਂਦੇ ਨੇ ਨਵਾਂ
ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਪਤਾ ਨਹੀਂ ਕਿਸ ਨਿੱਜੀ ਸਵਾਰਥ ਵਿਚ ਦਫ਼ਤਰ ਦੇ ਪੁਰਾਣੇ ਸਾਮਾਨ ਦੀ ਰਿਪੇਅਰ ਕਰਵਾਉਣ ਦੀ ਬਜਾਏ ਨਵਾਂ ਖਰੀਦਣ ਨੂੰ ਪਹਿਲ ਦਿੰਦੇ ਹਨ। ਇਸ ਦਫ਼ਤਰ ਵਿਚ ਜਗ੍ਹਾ-ਜਗ੍ਹਾ ਪਈਆਂ ਪੁਰਾਣੀਆਂ ਕੁਰਸੀਆਂ ਅਤੇ ਅਲਮਾਰੀਆਂ ਇਸ ਗੱਲ ਦਾ ਪੁਖ਼ਤਾ ਸਬੂਤ ਹਨ।

ਇਹ ਵੀ ਪੜ੍ਹੋ: ਮਾਨਸਾ 'ਚ ਫੇਰੀ ਤੋਂ ਪਹਿਲਾਂ ਮੰਤਰੀ ਰਾਜਾ ਵੜਿੰਗ ਖ਼ਿਲਾਫ਼ ਪ੍ਰਦਰਸ਼ਨ, ਜਾਣੋ ਕੀ ਰਿਹਾ ਕਾਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News