ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ''ਚ ਭਗਤਾਂ ਨੇ ਭਰਿਆ ਹੁੰਗਾਰਾ

01/13/2020 12:21:43 PM

ਜਲੰਧਰ (ਕਮਲੇਸ਼, ਰਾਹੁਲ) — ਲੋਕ ਜਗਰਾਤਾ ਮੰਚ ਵੱਲੋਂ ਸੀ. ਏ. ਏ. ਕਾਨੂੰਨ 2019 ਦੇ ਸਮਰਥਨ 'ਚ ਸਥਾਨਕ (ਕੰਪਨੀ ਬਾਗ) ਸ਼੍ਰੀ ਰਾਮ ਚੌਕ 'ਚ ਪ੍ਰੋਗਰਾਮ ਕਰਵਾਇਆ ਗਿਆ। ਤਿਰੰਗਾ ਯਾਤਰਾ ਵਜੋਂ ਸ਼ਾਮਲ ਹੋਣ ਲਈ ਦੀਨ ਦਿਆਲ ਉਪਾਧਿਆਏ ਨਗਰ ਤੋਂ ਭਾਜਪਾ ਪੰਜਾਬ ਪ੍ਰਦੇਸ਼ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਦੀ ਅਗਵਾਈ 'ਚ ਭਾਜਪਾ ਜ਼ਿਲਾ ਪ੍ਰਧਾਨ ਰਮਨ ਪੱਬੀ, ਪ੍ਰਦੇਸ਼ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸੰਨੀ ਸ਼ਰਮਾ, ਪ੍ਰਦੇਸ਼ ਪ੍ਰਧਾਨ ਭਾਜਪਾ ਸਪੋਰਟਸ ਸੈੱਲ ਮਨੀਸ਼ ਵਿੱਜ ਸਾਥੀਆਂ ਸਮੇਤ ਤਿਰੰਗਾ ਯਾਤਰਾ ਲੈ ਕੇ ਸਮਰਥਨ ਰੈਲੀ 'ਚ ਸ਼ਾਮਲ ਹੋਣ ਲਈ ਪਹੁੰਚੇ।

ਇਸ ਮੌਕੇ ਰਾਕੇਸ਼ ਰਾਠੌਰ ਨੇ ਦੱਸਿਆ ਕਿ ਪੂਰੇ ਜਲੰਧਰ ਸ਼ਹਿਰ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸ਼ਾਮਲ ਹੋ ਕੇ ਇਸ ਕਾਨੂੰਨ ਦੇ ਲਾਗੂ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਰਾਠੌਰ ਨੇ ਦੱਸਿਆ ਕਿ ਅੱਜ ਜਿਸ ਤਰ੍ਹਾਂ ਲੋਕ ਸੀ. ਏ. ਏ. ਕਾਨੂੰਨ 2019 ਦੇ ਸਮਰਥਨ 'ਚ ਇਕੱਠੇ ਹੋਏ ਹਨ ਉਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਲੋਕਾਂ ਦੇ ਦਿਲਾਂ 'ਚ ਕਿੰਨੀ ਖੁਸ਼ੀ ਹੈ।

ਇਸ ਮੌਕੇ ਡਾ. ਵਨੀਤ ਸ਼ਰਮਾ, ਰੰਜੀਤ ਆਰੀਆ, ਹਿਤੇਸ਼ ਸਿਆਲ, ਰਾਜੇਸ਼ ਕੁਮਾਰ, ਜ਼ਿਲਾ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸੰਜੀਵ ਸ਼ਰਮਾ ਮਣੀ, ਸਪੋਰਟਸ ਸੈੱਲ ਪ੍ਰਧਾਨ ਅਮਿਤ ਭਾਟੀਆ, ਰਾਜਨ ਸ਼ਰਮਾ, ਦਿਨੇਸ਼ ਸ਼ਰਮਾ, ਹਰਜਿੰਦਰ ਸਿੰਘ ਬਾਬੂ ਅਰੋੜਾ, ਜੈ ਕਲਿਆਣ, ਵਰੁਣ ਨਾਗਪਾਲ, ਸਤਪਾਲ ਸੱਤਾ, ਰਾਹੁਲ ਚੋਪੜਾ, ਨੀਰਜ ਗੁਪਤਾ, ਹਰਵਿੰਦਰ ਸਿੰਘ ਗੋਰਾ, ਦਵਿੰਦਰ ਕਾਲੀਆ, ਅਜੇ ਜੁਲਕਾ, ਕੁਣਾਲ ਗੋਸਵਾਮੀ, ਨਰੇਸ਼ ਦੀਵਾਨ, ਸਾਨੀ ਭਗਤ, ਪੰਕਜ ਸਿੱਬਲ, ਦੀਪਕ ਭਾਟੀਆ, ਸੂਰਜ, ਅਨਿਲ ਭਾਟੀਆ, ਤਜਿੰਦਰ ਵਾਲੀਆ, ਕਰਨ ਖੁਰਾਣਾ, ਕਰਨ ਸ਼ਰਮਾ, ਗੋਰੀ, ਅਤੁਲ ਸ਼ਰਮਾ, ਰਜਨੀਸ਼ ਪੰਡਤ, ਮਨੀ ਕੁਮਾਰ, ਨਰੇਸ਼ ਵਾਲੀਆ ਅਤੇ ਹੋਰ ਕਰਮਚਾਰੀ ਮੌਜੂਦ ਸਨ।


shivani attri

Content Editor

Related News