CIA ਸਟਾਫ਼ ਦਾ ਕਾਰਨਾਮਾ, ਘਰੋਂ ਰਿਵਾਲਵਰ ਮੰਗਵਾ ਕੇ ਨੌਜਵਾਨ ਖ਼ਿਲਾਫ਼ ਦਰਜ ਕੀਤਾ ਨਾਜਾਇਜ਼ ਅਸਲਾ ਰੱਖਣ ਦਾ ਮਾਮਲਾ

Sunday, Apr 18, 2021 - 12:11 PM (IST)

CIA ਸਟਾਫ਼ ਦਾ ਕਾਰਨਾਮਾ, ਘਰੋਂ ਰਿਵਾਲਵਰ ਮੰਗਵਾ ਕੇ ਨੌਜਵਾਨ ਖ਼ਿਲਾਫ਼ ਦਰਜ ਕੀਤਾ ਨਾਜਾਇਜ਼ ਅਸਲਾ ਰੱਖਣ ਦਾ ਮਾਮਲਾ

ਭੋਗਪੁਰ (ਸੂਰੀ)- ਥਾਣਾ ਭੋਗਪੁਰ ਵਿਚ ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ 2 ਵੱਲੋਂ ਬੀਤੇ ਬੁੱਧਵਾਰ ਥਾਣਾ ਭੋਗਪੁਰ ਦੇ ਪਿੰਡ ਬੁੱਟਰਾਂ ਦੇ ਨੌਜਵਾਨ ਨੂੰ ਨਾਜਾਇਜ਼ ਅਸਲਾ ਰੱਖਣ ਦੇ ਜੁਰਮ ਹੇਠ ਦਰਜ ਕਰਵਾਏ ਗਏ ਮਾਮਲੇ ਵਿਚ ਪੁਲਸ ਵੱਲੋਂ ਬਰਾਮਦ ਕੀਤੇ ਵਿਖਾਏ ਗਏ ਰਿਵਾਲਰ ਦੇ ਮਾਲਕ ਦੇ ਪੁੱਤਰ ਅਤੇ ਗ੍ਰਿਫ਼ਤਾਰ ਨੌਜਵਾਨ ਦੇ ਪਿਤਾ ਹਰਵਿੰਦਰ ਸਿੰਘ ਵਾਸੀ ਪਿੰਡ ਬੁੱਟਰਾਂ ਅਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਭੋਗਪੁਰ ਵਿਚ ਪ੍ਰੈਸ ਕਾਨਫ੍ਰੈਂਸ ਕਰਕੇ ਸੀਆਈਏ ਸਟਾਫ਼ ਜਲੰਧਰ ਦਿਹਾਤੀ ’ਤੇ ਗੰਭੀਰ ਦੋਸ਼ ਲਗਾਏ ਹਨ। 

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ
ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ 2 ਨੇ ਇਹ ਮਾਮਲਾ ਕਰਵਾਇਆ ਸੀ ਦਰਜ

ਥਾਣਾ ਭੋਗਪੁਰ ਵਿਚ ਸੀ. ਆਈ. ਏ. ਸਟਾਫ਼ ਦੇ ਇਕ ਥਾਣੇਦਾਰ ਨੇ ਬੀਤੀ 14 ਅਪ੍ਰੈਲ ਨੂੰ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕਰਵਾਇਆ ਸੀ, ਜਿਸ ਵਿਚ ਥਾਣੇਦਾਰ ਨੇ ਬਿਆਨ ਦਿੱਤਾ ਸੀ ਕਿ ਉਹ ਟੀਮ ਨਾਲ ਗੜੀ ਬਖਸ਼ਾ ਮੋੜ ਜੀ. ਟੀ. ਰੋਡ ਉਤੇ ਮੌਜੂਦ ਸਨ ਤਾਂ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਸੱਤਾ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਬੁੱਟਰਾਂ ਥਾਣਾ ਭੋਗਪੁਰ ਕੋਲ 32 ਬੋਰ ਦਾ ਨਾਜਾਇਜ਼ ਪਿਸਟਲ ਹੈ ਅਤੇ ਉਹ ਪਚਰੰਗਾ ਅੱਡੇ ਉਤੇ ਖੜਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ। 
ਪੁਲਸ ਪਾਰਟੀ ਨੇ ਅੱਡਾ ਪਚਰੰਗਾ ਨੇੜੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 32 ਬੋਰ ਦਾ ਪਿਸਟਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਨੌਜਵਾਨ ਖ਼ਿਲਾਫ਼ ਥਾਣਾ ਭੋਗਪੁਰ ਵਿਚ ਨਾਜਾਇਜ਼ ਅਸਲਾ ਰੱਖਣ ਦੇ ਜੁਰਮ ਵਿਚ ਮੁਕਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ : ਕੈਪਟਨ ਦੇ ਗੜ੍ਹ ’ਚ ਸਿੱਧੂ ਜੋੜੀ ਦੀਆਂ ਗਤੀਵਿਧੀਆਂ ਤੇਜ਼, ਕਿਹਾ-ਗੱਲਾਂ ਬਹੁਤ ਹੋ ਚੁੱਕੀਆਂ ਹੁਣ...

ਦੋਸ਼ੀ ਨੌਜ਼ਵਾਨ ਨੇ ਪਿਸਟਲ ਨਾਲ ਸੋਸ਼ਲ ਮੀਡੀਆ ’ਤੇ ਪਾਈ ਸੀ ਪੋਸਟ 

ਸੱਤਾ ਦੇ ਪਿਤਾ ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਸੱਤਾ ਨੇ ਕੁਝ ਦਿਨ ਪਹਿਲਾਂ ਅਪਣੇ ਦੋਸਤ ਮਨਦੀਪ ਸਿੰਘ ਦੇ ਪਿਤਾ ਦੀ ਸੁਰਜੀਤ ਸਿੰਘ ਵਾਸੀ ਰਾਣੀ ਪਿੰਡ ਥਾਣਾ ਟਾਂਡਾ ਦੀ ਪਿਸਟਲ ਨਾਲ ਸੋਸ਼ਲ ਮੀਡੀਆ ਉਤੇ ਪਾਈ ਸੀ। ਇਸ ਪੋਸਟ ਦੀ ਜਾਣਕਾਰੀ ਸੀ. ਆਈ. ਏ. ਸਟਾਫ਼ ਨੂੰ ਮਿਲੀ ਗਈ। ਸੀ. ਆਈ. ਏ. ਸਟਾਫ਼ ਵੱਲੋਂ ਪਿੰਡ ਬੁਟਰਾਂ ਨੇੜਲੇ ਇਕ ਪੈਟਰੋਲ ਪੰਪ ਨੇੜੇ ਨਾਕਾਬੰਦੀ ਕਰਕੇ ਮੋਟਰਸਾਈਕਲ ਉਤੇ ਭੋਗਪੁਰ ਤੋਂ ਅਪਣੇ ਦੋਸਤ ਨਾਲ ਵਾਪਸ ਆ ਸਤਨਾਮ ਸਿੰਘ ਸੱਤਾ ਨੂੰ ਰੋਕ ਕੇ ਹਿਰਾਸਤ ਵਿਚ ਲੈ ਲਿਆ ਗਿਆ। ਉਸ ਸਮੇਂ ਸਤਨਾਮ ਸਿੰਘ ਕੋਲ ਪਿਸਟਲ ਨਹੀ ਸੀ। ਪਿਸਟਲ ਮਾਲਕ ਸੁਰਜੀਤ ਸਿੰਘ ਦੇ ਪੁੱਤਰ ਮਨਦੀਪ ਸਿੰਘ ਨੇ ਦੱਸਿਆ ਕਿ 14 ਅਪ੍ਰੈਲ ਦੁਪਿਹਰ 1 ਵਜੇ ਦੇ ਕਰੀਬ ਸਤਨਾਮ ਸਿੰਘ ਨੇ ਅਪਣੇ ਫੋਨ ਤੋਂ ਮਨਦੀਪ ਸਿੰਘ ਦੀ (ਵੀਡੀਓ ਕਾਲ) ਰਾਹੀਂ ਸੀਆਈਏ ਸਟਾਫ਼ ਦੇ ਥਾਣੇਦਾਰ ਨਾਲ ਗੱਲ ਕਰਵਾਈ ਅਤੇ ਪਿਸਟਲ ਅਤੇ ਉਸ ਦੇ ਲਾਇਸੰਸ ਵਿਖਾਉਣ ਲਈ ਕਿਹਾ। 

PunjabKesari

ਇਹ ਵੀ ਪੜ੍ਹੋ : NRI ਪਤੀ ਦੀ ਕਰਤੂਤ ਨੇ ਉਡਾਏ ਪਤਨੀ ਦੇ ਹੋਸ਼, ਇੰਝ ਖੁੱਲ੍ਹਿਆ ਗਰਲਫਰੈਂਡ ਦਾ ਭੇਤ

ਵੀਡੀਓ ਕਾਲ ਉਤੇ ਲਾਇਸੈਂਸ ਸਹੀ ਨਾ ਵਿਖਾਈ ਦੇਣ ਉਤੇ ਥਾਣੇਦਾਰ ਨੇ ਮਨਦੀਪ ਸਿੰਘ ਨੂੰ ਭੋਗਪੁਰ ਤੋਂ ਭੁਲੱਥ ਰੋਡ ਉਤੇ ਪਿੰਡ ਬੁੱਟਰਾਂ ਨੇੜਲੇ ਪੈਟਰੋਲ ਪੰਪ ਉਤੇ ਆ ਕੇ ਪਿਸਟਲ ਦਾ ਲਾਇਸੈਂਸ ਵਿਖਾਉਣ ਲਈ ਕਿਹਾ। ਮਨਦੀਪ ਸਿੰਘ ਜਦੋਂ ਦੱਸੀ ਥਾਂ ਅਤੇ ਸੀ. ਆਈ. ਏ. ਸਟਾਫ਼ ਦੇ ਮੁਲਾਜਮਾਂ ਨੂੰ ਆਪਣਾ ਲਾਇਸੈਂਸ ਵਿਖਾਇਆ ਤਾਂ ਪੁਲਸ ਮੁਲਾਜਮ ਅਪਣੇ ਅਫ਼ਸਰਾਂ ਨੂੰ ਪਿਸਟਲ ਅਤੇ ਲਾਇਸੈਂਸ ਵਿਖਾਉਣ ਲਈ ਪਿਸਟਲ ਅਤੇ ਲਾਇਸੈਂਸ ਦੀ ਮੰਗ ਕੀਤੀ। ਉਸ ਸਮੇਂ ਪਿਸਟਲ ਮਨਦੀਪ ਦੇ ਘਰ ਪਿਆ ਸੀ। ਸੀ. ਆਈ. ਏ. ਸਟਾਫ਼ ਦਾ ਹੈੱਡ ਕਾਂਸਟੇਬਲ ਮਨਦੀਪ ਸਿੰਘ ਨਾਲ ਕਾਰ ਵਿਚ ਬੈਠ ਕੇ 14 ਅਪ੍ਰੈਲ ਸਮਾਂ 2.55 ਦੁਪਿਹਰ ਉਸ ਦੇ ਘਰੋਂ ਪਿਸਟਲ ਲੈ ਆਇਆ। ਸਟਾਫ਼ ਵੱਲੋਂ ਮਨਦੀਪ ਦੇ ਘਰੋਂ ਪਿਸਟਲ ਲਿਆਉਣ ਦੀ ਵੀਡੀਓ ਉਸ ਦੇ ਘਰ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਮਨਦੀਪ ਸਿੰਘ ਇਸ ਹੈਡ ਕਾਂਸਟੇਬਲ ਨੂੰ ਪਿੰਡ ਬੁੱਟਰਾਂ ਨੇੜੇ ਵਾਪਸ ਛੱਡ ਗਿਆ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਪਾਸ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ, ਕਾਲ ਰਿਕਾਰਡਿੰਗ ਹੈ, ਜਿਸ ਵਿਚ ਸਟਾਫ਼ ਮੁਲਾਜ਼ਮ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦੇ ਕੇ ਪਿਸਟਲ ਦੇ ਰੋੰਦ ਜਮਾ ਕਰਵਾਉਣ ਅਤੇ ਮਨਦੀਪ ਸਿੰਘ ਨੂੰ ਸਤਨਾਮ ਸਿੰਘ ਦੇ ਖਿਲਾਫ਼ ਪਿਸਟਲ ਚੋਰੀ ਕਰਨ ਦਾ ਬਿਆਨ ਦੇਣ ਲਈ ਕਹਿ ਰਹੇ ਹਨ।  ਉਨ੍ਹਾਂ ਡੀ. ਜੀ. ਪੀ. ਪੰਜਾਬ ਅਤੇ ਸਰਕਾਰ ਪਾਸੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ, ਸਤਨਾਮ ਸਿੰਘ ਖਿਲਾਫ ਦਰਜ ਮਾਮਲਾ ਤੁਰੰਤ ਰੱਦ ਕੀਤੇ ਜਾਣ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਜੈਦ, ਸੁਖਜਿੰਦਰ ਸਿੰਘ ਬੁੱਟਰ, ਗੁਰਿੰਦਰ ਸਿੰਘ ਸੁਦਾਣਾ, ਜਗਮੀਤ ਸਿੰਘ, ਹਰਨੇਕ ਸਿੰਘ ਰਾਣੀ ਪਿੰਡ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਸ਼ਿਕਾਇਤ ਮਿਲਣ ਉਤੇ ਹੋਵੇਗੀ ਮਾਮਲੇ ਦੀ ਜਾਂਚ: ਬਾਲੀ

ਇਸ ਮਾਮਲੇ ਬਾਰੇ ਜਦੋਂ ਸੀ. ਆਈ. ਏ. ਸਟਾਫ਼ 2 ਦੇ ਇੰਚਾਰਜ ਪੁਸ਼ਪਾ ਬਾਲੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜੇਕਰ ਕੋਈ ਸ਼ਿਕਾਇਤ ਮਿਲੇਗੀ ਤਾਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News