3 ਸਾਲਾ ਬੱਚੀ ਅਗਵਾ ਕਰਨ ਵਾਲਾ ਕਾਬੂ, ਕੇਸ ਦਰਜ
Wednesday, May 29, 2019 - 10:41 AM (IST)

ਜਲੰਧਰ (ਮਹੇਸ਼)— ਥਾਣਾ ਸਦਰ ਦੀ ਜੰਡਿਆਲਾ ਪੁਲਸ ਚੌਕੀ ਅਧੀਨ ਆਉਂਦੇ ਪਿੰਡ ਪੰਡੋਰੀ ਮੁਸ਼ਾਰਕਤੀ 'ਚ ਮੰਗਲਵਾਰ ਨੂੰ 3 ਸਾਲਾ ਬੱਚੀ ਨੂੰ ਅਗਵਾ ਕਰ ਲਿਆ ਗਿਆ, ਜਿਸ ਦੀ ਸੂਚਨਾ ਬੱਚੀ ਦੇ ਪਿਤਾ ਨੇ ਤੁਰੰਤ ਪੁਲਸ ਨੂੰ ਦਿੱਤੀ, ਜਿਸ ਸਦਕਾ ਮੁਲਜ਼ਮ ਨੂੰ ਬੱਚੀ ਸਮੇਤ ਪੁਲਸ ਨੇ ਕਾਬੂ ਕਰ ਲਿਆ। ਏ. ਸੀ. ਪੀ. ਕੈਂਟ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਰਾਮ ਸਹਾਏ ਵਾਸੀ ਯੂ. ਪੀ. ਵਜੋਂ ਹੋਈ ਹੈ। ਉਸ ਦੇ ਖਿਲਾਫ ਬੱਚੀ ਦੇ ਪਿਤਾ ਦੇ ਬਿਆਨਾਂ 'ਤੇ ਥਾਣਾ ਸਦਰ 'ਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਬੁੱਧਵਾਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।