ਚੇਨੀ ਚੋਰ ਨੂੰ ਪੁਲਸ ਹਵਾਲੇ ਕੀਤਾ

Monday, Sep 03, 2018 - 04:56 AM (IST)

ਕਾਲਾ ਸੰਘਿਆਂ,  (ਨਿੱਝਰ)-  ਲੋਕਾਂ ਨੇ ਗੁਰਦੁਆਰਾ  ਬਾਬਾ ਕਾਹਨ ਦਾਸ ਨੇੜੇ ਇਕ ਚੇਨੀ ਚੋਰ ਨੂੰ ਫੜ ਕੇ ਕਾਬੂ ਕੀਤਾ ਹੈ, ਜਦਕਿ  ਉਸ ਦਾ ਇਕ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ। ਜਾਣਕਾਰੀ ਗੁਰਦੁਆਰਾ ਬਾਬਾ ਕਾਹਨ ਦਾਸ ਅੱਗੇ ਬਾਜ਼ਾਰ ਤੋਂ ਘਰ ਨੂੰ ਜਾਂਦਿਆਂ ਘਰ ਨੇੜੇ ਤੋਂ  ਹੀ ਲੜਕੀ ਦੀ ਚੇਨੀ ਝਪਟ ਕੇ ਭੱਜ ਰਿਹਾ ਸੀ ਅਤੇ ਥੋੜ੍ਹੀ ਦੂਰ ਸਟਾਰਟ ਮੋਟਰਸਾਈਕਲ 'ਤੇ ਇਕ  ਹੋਰ ਨੌਜਵਾਨ ਖੜ੍ਹਾ ਸੀ। ਰੌਲਾ ਪੈਣ ਤੇ ਲੋਕਾਂ ਨੇ ਤੁਰੰਤ ਹਰਕਤ ਆ ਕੇ ਚੇਨੀ ਝਪਟ ਕੇ  ਭੱਜਦੇ ਨੂੰ ਕਾਬੂ ਕਰ ਲਿਆ, ਜਦਕਿ ਮੋਟਰਸਾਈਕਲ ਸਵਾਰ ਭੱਜਣ ਵਿਚ ਕਾਮਯਾਬ ਹੋ ਗਿਆ। ਲੋਕਾਂ  ਨੇ ਫੜ  ਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਉਕਤ ਵਿਅਕਤੀ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਧਰਮਵੀਰ ਕੌਮ ਝਿਉਰ ਵਾਸੀ ਪਿੰਡ ਸਿਧਵਾਂ ਦੋਨਾ ਵਜੋਂ ਹੋਈ, ਜਦਕਿ  ਭੱਜ ਗਏ ਦੀ ਪਛਾਣ ਫੜੇ ਗਏ ਚੋਰ ਨੇ ਕਾਕਾ ਕਾਹਲਵਾਂ ਦੱਸੀ। ਚੋਂਕੀ ਇੰਚਾਰਜ ਸਬ ਇੰਸਪੈਕਟਰ  ਪਰਵਿੰਦਰ ਸਿੰਘ ਨੇ ਕਿਹਾ ਕਿ ਬਾਕੀ ਸਾਥੀ ਵੀ ਤੁਰੰਤ ਗ੍ਰਿਫ਼ਤਾਰ ਕਰ ਲਏ ਜਾਣਗੇ। 
 


Related News