ਹਲਵਾਈ ਦੀ ਦੁਕਾਨ, ਕੋਠੀ, ਫੈਕਟਰੀ ’ਚ ਸੈਂਟਰ ਐਕਸਾਈਜ਼ ਦੀ ਟੀਮ ਵੱਲੋਂ ਛਾਪੇਮਾਰੀ

Monday, Feb 02, 2026 - 12:24 PM (IST)

ਹਲਵਾਈ ਦੀ ਦੁਕਾਨ, ਕੋਠੀ, ਫੈਕਟਰੀ ’ਚ ਸੈਂਟਰ ਐਕਸਾਈਜ਼ ਦੀ ਟੀਮ ਵੱਲੋਂ ਛਾਪੇਮਾਰੀ

ਗੋਰਾਇਆ (ਮੁਨੀਸ਼)- ਗੋਰਾਇਆ ਦੀ ਇਕ ਹਲਵਾਈ ਦੀ ਦੁਕਾਨ, ਕੋਠੀ, ਫੈਕਟਰੀ ’ਚ ਸੈਂਟਰ ਐਕਸਾਈਜ਼ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਕਰੀਬ 23 ਘੰਟੇ ਦਿਨ ਰਾਤ ਟੀਮ ਨੇ ਸਰਚ ਕਰਨ ਤੋਂ ਬਾਅਦ ਦਸਤਾਵੇਜ਼, ਕੰਪਿਊਟਰ, ਡੀ. ਵੀ. ਆਰ., ਮੋਬਾਇਲ ਫੋਨ ਕਬਜ਼ੇ ’ਚ ਲਏ ਹਨ। ਇਸ ਦੇ ਨਾਲ ਹੀ ਲੱਖਾਂ ਰੁਪਏ ਦੀ ਰਾਸ਼ੀ ਅਤੇ ਲੋਕਰ ਵੀ ਸੀਜ਼ ਕੀਤਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਂਟਰਲ ਐਕਸਾਈਜ਼ ਦੀ ਟੀਮ ਸ਼ਿਕਾਇਤ ਦੇ ਆਧਾਰ ’ਤੇ ਗੋਰਾਇਆ ਦੇ ਮੇਨ ਚੌਕ ’ਚ ਪੁਰਾਣੀ ਅਤੇ ਮਸ਼ਹੂਰ ਹਲਵਾਈ ਦੀ ਦੁਕਾਨ ’ਤੇ ਪੁੱਜੀ, ਜਿਸ ’ਚ ਦੱਸਿਆ ਜਾ ਰਿਹਾ ਹੈ ਵਿਭਾਗ ਦੇ 2 ਸੁਪਰਡੈਂਟ, 4 ਇੰਸਪੈਕਟਰ ਸਮੇਤ 2 ਦਰਜਨ ਦੇ ਕਰੀਬ ਮੁਲਾਜ਼ਮਾਂ ਨੇ ਹਲਵਾਈ ਦੀ ਦੁਕਾਨ, ਕੋਠੀ, ਫੈਕਟਰੀ ’ਚ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ: ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਹੋਕਾ ਦਿੰਦੀ ਇਹ ਵੀਡੀਓ

ਇਸ ਟੀਮ ’ਚ ਫੋਰੈਂਸਿਕ ਦੇ ਮੁਲਾਜ਼ਮ ਵੀ ਨਾਲ ਸ਼ਾਮਲ ਸਨ। ਇਹ ਟੀਮ ਢਾਈ ਵਜੇ ਦੁਪਹਿਰ ਦੇ ਕਰੀਬ ਆਈ ਸੀ, ਜਿਨ੍ਹਾਂ ਨੇ ਦੁਪਹਿਰ ਤੋਂ ਲੈ ਕੇ ਪੂਰੀ ਰਾਤ ਅਤੇ ਅਗਲੇ ਦਿਨ ਦੁਪਹਿਰ ਤੱਕ ਆਪਣੀ ਕਾਰਵਾਈ ਕੀਤੀ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅਧਿਕਾਰੀ ਉਕਤ ਹਲਵਾਈ ਦੇ 2 ਕੰਪਿਊਟਰ, ਇਕ ਡੀ. ਵੀ. ਆਰ., ਉਸ ਦਾ ਮੋਬਾਇਲ ਫੋਨ ਤੇ ਹੋਰ ਦਸਤਾਵੇਜ਼ ਨਾਲ ਲੈ ਗਈ ਹੈ। ਇਸ ਤੋਂ ਇਲਾਵਾ ਲੱਖਾਂ ਰੁਪਏ ਦੀ ਰਾਸ਼ੀ ਅਤੇ ਇਕ ਲਾਕਰ ਨੂੰ ਵੀ ਸੀਜ਼ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਜੀ ਦੇ ਆਸ਼ੀਰਵਾਦ ਨਾਲ ਅਸੀਂ 'ਵਿਕਸਿਤ ਭਾਰਤ' ਦੇ ਮਿਸ਼ਨ ਨੂੰ ਪੂਰਾ ਕਰਾਂਗੇ : PM ਨਰਿੰਦਰ ਮੋਦੀ

ਇਥੇ ਦੱਸ ਦਈਏ ਕਿ ਜਿਸ ਟਾਈਮ ਵਿਭਾਗ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਤਾਂ ਉਨ੍ਹਾਂ ਨਾਲ ਪੁਲਸ ਮੁਲਾਜ਼ਮ ਵੀ ਸਨ, ਜਿਨ੍ਹਾਂ ਵੱਲੋਂ ਕਿਸੇ ਵੀ ਗਾਹਕ ਜਾਂ ਹੋਰ ਵਿਅਕਤੀ ਨੂੰ ਦੁਕਾਨ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਕੁਝ ਗਾਹਕ ਦੀ ਟੀਮ ਨਾਲ ਆਏ ਪੁਲਸ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਵੀ ਹੋਈ। ਇਹ ਸਾਰੀ ਕਾਰਵਾਈ ਦੀ ਦੱਸਿਆ ਜਾ ਰਿਹਾ ਹੈ ਵੀਡੀਓਗ੍ਰਾਫੀ ਵੀ ਵਿਭਾਗ ਵੱਲੋਂ ਕੀਤੀ ਗਈ ਹੈ ਅਤੇ ਉਕਤ ਦੁਕਾਨਦਾਰ ਨੂੰ ਸੋਮਵਾਰ ਨੂੰ ਦਫ਼ਤਰ ਵਿਖੇ ਬੁਲਾਇਆ ਵੀ ਗਿਆ ਹੈ। ਪਹਿਲਾਂ ਤਾਂ ਇਹੀ ਸ਼ਹਿਰ ਵਾਸੀਆਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਛਾਪੇਮਾਰੀ ਜੀ. ਐੱਸ. ਟੀ. ਸਟੇਟ ਵੱਲੋਂ ਕੀਤੀ ਗਈ ਹੈ ਜਾਂ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਹੈ ਪਰ ਬਾਅਦ ਵਿਚ ਪਤਾ ਲੱਗਾ ਹੈ ਕਿ ਸੈਂਟਰਲ ਐਕਸਾਈਜ਼ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਜਿਸ ਨਾਲ ਵਪਾਰੀਆਂ ਵਿਚ ਹੜਕੰਪ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦਾ ਵੱਡਾ ਐਲਾਨ! ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਬਣਨਗੇ ਵਿਕਾਸ ਦੇ ਕੇਂਦਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News