ਪੈਟਰੋਲ ਪੰਪ ਤੋਂ ਤੇਲ ਭਰਵਾਉਣ ਤੋਂ ਬਾਅਦ ਕਰਿੰਦੇ ਕੋਲੋਂ ਖੋਹੀ ਨਕਦੀ
Saturday, Dec 21, 2024 - 03:45 PM (IST)
ਜਲੰਧਰ (ਮਹੇਸ਼)-ਭੋਲੇ ਭਾਲੇ ਲੋਕਾਂ ਅਤੇ ਖ਼ਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਦਾਤਰ ਦਿਖਾ ਕੇ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਪਤਾਰਾ ਦੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਸਾਥੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਉਪ ਪੁਲਸ ਕਪਤਾਨ ਆਦਮਪੁਰ ਕੁਲਵੰਤ ਸਿੰਘ ਪੀ. ਪੀ. ਐੱਸ. ਨੇ ਦੱਸਿਆ ਕਿ ਐੱਸ. ਐੱਚ. ਓ. ਪਤਾਰਾ ਹਰਦੇਵਪ੍ਰੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਕਥਿਤ ਦੋਸ਼ੀ ਨੂੰ ਬਲਜਿੰਦਰ ਸਿੰਘ ਬਿੰਦਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਜਗਪਾਲਪੁਰ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਵਜੋਂ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕਬਜ਼ੇ ’ਚੋਂ ਚੋਰੀ ਦਾ ਮੋਬਾਈਲ ਫੋਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਜਾਣ ਵਾਲਾ ਮੋਟਰਸਾਈਕਲ ਦਾ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੈਂਸਰ ਤੋਂ ਬਚਾਉਣ ਲਈ ਕਰੋੜਾਂ ਰੁਪਏ ਖ਼ਰਚਣ ਵਾਲੇ ਨਿੱਝਰ ਖ਼ੁਦ ਹਾਰ ਗਏ ਕੈਂਸਰ ਦੀ ਜੰਗ, ਗ਼ਰੀਬਾਂ ਦੇ ਸਨ ਮਸੀਹਾ
ਪੁਲਸ ਟੀਮਾਂ ਉਸ ਦੇ ਫਰਾਰ ਸਾਥੀ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ। ਬਿੰਦਾ ਅਤੇ ਉਸ ਦੇ ਸਾਥੀ ਨੇ 30 ਅਕਤੂਬਰ ਨੂੰ ਕਪੂਰਪਿੰਡ ਨਹਿਰ ਪੁਲੀ ਨੇੜੇ ਪ੍ਰਵਾਸੀ ਮਜ਼ਦੂਰ ਅੰਕਿਤ ਕੁਮਾਰ ਪੁੱਤਰ ਵਕੀਲ ਮੁਨੀ ਵਾਸੀ ਵਾਰਡ ਨੰਬਰ 3 ਪਿੰਡ ਬਾਣੀਆ ਜ਼ਿਲਾ ਪੂਰਨੀਆ ਬਿਹਾਰ ਹਾਲ ਵਾਸੀ ਪਿੰਡ ਨੌਲੀ ਥਾਣਾ ਪਤਾਰਾ ਜ਼ਿਲਾ ਜਲੰਧਰ ਨੇ ਉਸ ਨੂੰ ਘੇਰ ਕੇ ਉਸ ਦਾ ਮੋਬਾਇਲ ਫੋਨ ਖੋਹ ਲਿਆ।
ਇਹ ਵੀ ਪੜ੍ਹੋ- ਫਗਵਾੜਾ ਵਿਖੇ ਨਗਰ ਨਿਗਮ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਜਾਰੀ, ਜਾਣੋ ਪੋਲਿੰਗ ਫ਼ੀਸਦੀ
ਉਸ ਤੋਂ ਬਾਅਦ 19 ਦਸੰਬਰ ਨੂੰ ਵੀ ਇਨ੍ਹਾਂ ਮੁਲਜ਼ਮਾਂ ਨੇ ਤੁਸ਼ਾਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪ੍ਰਿੰਸ ਫਿਲਿੰਗ ਸਟੇਸ਼ਨ ਨਾਰੰਗਪੁਰ (ਪੈਟਰੋਲ ਪੰਪ) ਯੂ. ਪੀ. ਹਾਲ ਹੀ ’ਚ ਪਿੰਡ ਨਾਰੰਗਪੁਰ ਤੋਂ ਬਾਈਕ ’ਚ 150 ਰੁਪਏ ਦਾ ਪੈਟਰੋਲ ਪਾ ਕੇ ਉਸ ’ਚੋਂ 2 ਹਜ਼ਾਰ ਰੁਪਏ ਖੋਹ ਲਏ। ਜਦ ਬਿੰਦਾ ਅਤੇ ਉਸ ਦਾ ਸਾਥੀ ਫਰਾਰ ਹੋਣ ਲੱਗੇ ਤਾਂ ਪੈਟਰੋਲ ਪੰਪ ’ਤੇ ਮੌਜੂਦ ਹੋਰ ਲੋਕਾਂ ਨੇ ਬਿੰਦਾ ਨੂੰ ਫੜ ਲਿਆ ਪਰ ਉਸ ਦਾ ਸਾਥੀ ਉਨ੍ਹਾਂ ਨੂੰ ਚਕਮਾ ਦੇ ਕੇ ਭੱਜਣ ’ਚ ਕਾਮਯਾਬ ਹੋ ਗਿਆ। ਬਿੰਦਾ ਤੇ ਉਸ ਦੇ ਸਾਥੀ ਖਿਲਾਫ ਪਤਾਰਾ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਬਿੰਦਾ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਿੰਦਾ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਜਾਂਚ ਕਰਨ ’ਤੇ ਪਤਾਰਾ ਪੁਲਸ ਨੂੰ ਪਤਾ ਲੱਗਾ ਕਿ ਉਸ ਖਿਲਾਫ ਰਾਵਲਪਿੰਡੀ ਥਾਣੇ ’ਚ ਚੋਰੀ ਅਤੇ ਲੜਾਈ-ਝਗੜੇ ਦੇ ਦੋ ਕੇਸ ਦਰਜ ਹਨ, ਜਿਸ ’ਚ ਉਹ ਜੇਲ ਵੀ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ NH 'ਤੇ ਆਸਟ੍ਰੇਲੀਆ ਤੋਂ ਆ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ, ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8