ਕਿਸਾਨ ਦੇ ਖੇਤਾਂ ’ਚੋਂ 4 ਮੱਝਾਂ ਤੇ 2 ਕੱਟੂ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Friday, Oct 18, 2024 - 05:30 PM (IST)
ਨਵਾਂਸ਼ਹਿਰ (ਤ੍ਰਿਪਾਠੀ)-ਪੁਲਸ ਨੇ ਕਿਸਾਨ ਦੇ ਖੇਤਾਂ ’ਚੋਂ 4 ਮੱਝਾਂ ਅਤੇ 2 ਕੱਟੂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੋਏ ਪ੍ਰਤਾਪ ਸਿੰਘ ਗਿੱਲ ਪੁੱਤਰ ਦਵਿੰਦਰ ਗੁਰਪ੍ਰਤਾਪ ਸਿੰਘ ਗਿੱਲ ਵਾਸੀ ਮਹਾਲੋਂ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦਾ ਘਰ ਮਹਾਲੋਂ ਬਾਈਪਾਸ ਹਾਈਵੇਅ ਨੇੜੇ ਖੇਤਾਂ ਵਿਚ ਸਥਿਤ ਹੈ। ਉਹ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਰਹਿੰਦਾ ਹੈ ਅਤੇ ਕਦੇ-ਕਦਾਈਂ ਨਵਾਂਸ਼ਹਿਰ ਆ ਜਾਂਦਾ ਹੈ। ਉਸ ਨੇ ਦੱਸਿਆ ਕਿ ਉਸਨੇ ਆਪਣੇ ਖੇਤਾਂ ਵਿਚ ਇਕ ਸ਼ੈੱਡ ਬਣਾਇਆ ਹੋਇਆ ਹੈ ਅਤੇ ਉਥੇ 4 ਮੱਝਾਂ ਵੀ ਰੱਖੀਆਂ ਹੋਈਆਂ ਸਨ। ਮੱਝਾਂ ਅਤੇ ਘਰ ਦੀ ਦੇਖਭਾਲ ਲਈ ਤਿੰਨ ਨੌਕਰ ਰੱਖੇ ਗਏ ਹਨ।
ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਮਹਾਲੋਂ ਵਿਚ ਆਉਂਦਾ ਹੈ ਤਾਂ ਤਿੰਨੋਂ ਨੌਕਰਾਂ ਨੂੰ ਛੁੱਟੀ ਦੇ ਦਿੰਦਾ ਹੈ। ਉਸ ਨੇ ਦੱਸਿਆ ਕਿ ਉਹ ਘਰ ਆਇਆ ਹੋਇਆ ਸੀ। ਉਸਨੇ ਦੱਸਿਆ ਕਿ ਉਸ ਦੀਆਂ 2 ਮੱਝਾਂ ਹਾਲ ਹੀ ਵਿਚ ਸੂਈਆਂ ਸਨ ਅਤੇ 1 ਮੱਝ ਸੂਣ ਵਾਲੀ ਹੈ ਅਤੇ ਇਕ ਹੋਰ ਮੱਝ ਨੂੰ ਇਕ ਔਸਰ ਝੋਟੀ ਰੱਖੀ ਹੋਈ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.30 ਵਜੇ ਉਸਦਾ ਨੌਕਰ ਬਬਲੂ ਮੱਝਾਂ ਚਾਰਨ ਆਇਆ ਸੀ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਮੁੜ ਨਿਹੰਗ ਸਿੰਘ ਪਹੁੰਚੇ ਜਲੰਧਰ, ਕਹੀਆਂ ਵੱਡੀਆਂ ਗੱਲਾਂ
ਉਸ ਨੇ ਦੱਸਿਆ ਕਿ ਚਾਰੇ ਮੱਝਾਂ ਅਤੇ ਦੋ ਕੱਟੂ ਆਪਣੇ ਖੁੱਡੇ ’ਤੇ ਨਹੀਂ ਸਨ, ਜਿਨ੍ਹਾਂ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀਆਂ ਮੱਝਾਂ ਦੀ ਇੱਧਰ-ਉੱਧਰ ਭਾਲ ਕੀਤੀ ਪਰ ਉਸ ਦੀਆਂ ਮੱਝਾਂ ਕਿਧਰੇ ਨਹੀਂ ਮਿਲੀਆਂ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਨੌਕਰ ਉਕਤ ਮੱਝਾਂ ਨੂੰ ਦੇਖ ਕੇ ਪਛਾਣ ਸਕਦੇ ਹਨ। ਇਕ ਮਝ ਦੇ ਮੱਥੇ ’ਤੇ ਫੁੱਲ ਸੀ ਅਤੇ ਦੂਜੀ ਮੱਝ ਦੇ ਮੱਥੇ ’ਤੇ ਵੀ ਫੁੱਲ ਸੀ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਟ੍ਰੇਨਿੰਗ ਲਈ 72 ਪ੍ਰਾਇਮਰੀ ਅਧਿਆਪਕ ਫਿਨਲੈਂਡ ਲਈ ਕੀਤੇ ਰਵਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ