ਜਾਅਲੀ ਜ਼ਮਾਨਤ ਕਰਵਾਉਣ ਦੇ ਦੋਸ਼ ’ਚ 4 ਵਿਰੁੱਧ ਕੇਸ ਦਰਜ
Sunday, Jun 29, 2025 - 05:06 PM (IST)

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਦਰ ਪੁਲਸ ਨੇ ਜਾਅਲੀ ਜ਼ਮਾਨਤ ਕਰਵਾਉਣ ਦੇ ਦੋਸ਼ ਵਿਚ 4 ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਮਾਣਯੋਗ ਜੱਜ ਅਮਨਦੀਪ ਸਿੰਘ ਜੇ. ਐੱਮ. ਆਈ. ਸੀ. ਨੇ ਦੱਸਿਆ ਕਿ ਮੁਕੱਦਮਾ ਨੰਬਰ 37 ਮਿਤੀ 22 ਮਾਰਚ 2021 ਆਰਮਜ਼ ਐਕਟ ਥਾਣਾ ਬੁੱਲੋਵਾਲ ਵਿਚ ਮੁਲਜ਼ਮ ਅਸ਼ੀਸ਼ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਚੱਲੂਪੁਰ ਥਾਣਾ ਬੁੱਲੋਵਾਲ ਦੀ ਜਾਅਲੀ ਜ਼ਮਾਨਤ ਕਰਵਾਉਣ ਦੇ ਸਬੰਧ ਵਿਚ ਅਣਪਛਾਤਾ ਜਾਅਲੀ ਨਾਂ ਰਾਮਧਨੀ ਪੁੱਤਰ ਦੱਤਾ ਵਾਸੀ ਮਕਾਨ ਨੰਬਰ 27 ਕੋਟਲੀ ਦਸੂਹਾ ਰੋਡ ਭੂੰਗਾ, ਅਣਪਛਾਤਾ ਜਾਅਲੀ ਨਾਂ ਇੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਕਾਨ ਨੰਬਰ 25 ਕੋਟਲੀ ਦਸੂਹਾ ਰੋਡ ਨੰਬਰਦਾਰ ਅਤੇ ਮੋਹਿਤ ਪੁੱਤਰ ਰਾਕੇਸ਼ ਕ੍ਰਿਸ਼ਨ ਲਾਲ ਵਾਸੀ ਮਕਾਨ ਨੰਬਰ 417 ਮੁਹੱਲਾ ਰਿਸ਼ੀ ਨਗਰ ਥਾਣਾ ਸਿਟੀ ਅਤੇ ਮੁਲਜ਼ਮ ਅਸ਼ੀਸ਼ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਚੱਲੂਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e