ਜਾਅਲੀ ਦਸਤਾਵੇਜ਼ ਪੇਸ਼ ਕਰਨ ’ਤੇ 2 ਸਕੇ ਭਰਾਵਾਂ ’ਤੇ ਮਾਮਲਾ ਦਰਜ

Tuesday, Mar 25, 2025 - 07:17 PM (IST)

ਜਾਅਲੀ ਦਸਤਾਵੇਜ਼ ਪੇਸ਼ ਕਰਨ ’ਤੇ 2 ਸਕੇ ਭਰਾਵਾਂ ’ਤੇ ਮਾਮਲਾ ਦਰਜ

ਜਲੰਧਰ (ਸੁਨੀਲ)–ਥਾਣਾ ਮਕਸੂਦਾਂ ਦੀ ਪੁਲਸ ਨੇ ਮਾਣਯੋਗ ਅਦਾਲਤ ਵਿਚ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਪੁਲਸ ਨੂੰ ਗੁੰਮਰਾਹ ਕਰਨ ਵਾਲੇ 2 ਸਕੇ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵ. ਹਰਬੰਸ ਸਿੰਘ ਨਿਵਾਸੀ ਪਿੰਡ ਰਾਏਪੁਰ-ਰਸੂਲਪੁਰ ਨੇ ਆਪਣਾ ਪਹਿਲਾਂ ਤੋਂ ਬਣਿਆ ਇੱਟਾਂ ਦਾ ਭੱਠਾ ਸਵ. ਚਰਨਜੀਤ ਸਿੰਘ ਤੂਰ ਪੁੱਤਰ ਬਲਚਰਨ ਸਿੰਘ ਨੂੰ ਕਿਰਾਏ ’ਤੇ ਦਿੱਤਾ ਸੀ, ਜਿਸ ’ਤੇ ਸਵ. ਚਰਨਜੀਤ ਿਸੰਘ ਤੂਰ ਨੇ ਆਪਣੇ ਲੜਕਿਆਂ ਤੇ ਹੋਰਨਾਂ ਨਾਲ ਮਿਲ ਕੇ ਇੱਟਾਂ ਦਾ ਭੱਠਾ ਤੋੜ ਦਿੱਤਾ ਸੀ। ਇਸ ਦੀ ਸ਼ਿਕਾਇਤ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਵੱਲੋਂ ਕੀਤੀ ਗਈ ਸੀ।

ਅਟਾਰਨੀ ਪਰਮਜੀਤ ਸਿੰਘ ਨੇ ਪੁਲਸ ਨੂੰ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਬਾਰੇ ਗੁਰਮੇਲ ਸਿੰਘ ਦੇ ਵਕੀਲ ਪਰਮਜੀਤ ਸਿੰਘ ਨੇ 28 ਅਗਸਤ 2024 ਨੂੰ ਡੀ. ਆਈ. ਜੀ. ਜਲੰਧਰ ਨੂੰ ਸ਼ਿਕਾਇਤ ਦੇ ਕੇ ਬਲਸ਼ੇਰ ਸਿੰਘ ਤੂਰ ਅਤੇ ਬਲਕਰਨ ਸਿੰਘ ਤੂਰ ਪੁੱਤਰ ਸਵ. ਚਰਨਜੀਤ ਸਿੰਘ ਤੂਰ ਨਿਵਾਸੀ ਮਾਡਲ ਟਾਊਨ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਜਲੰਧਰ ਦੇ ਰੈਣਕ ਬਾਜ਼ਾਰ 'ਚ ਪਈਆਂ ਭਾਜੜਾਂ, ਮਾਮਲਾ ਜਾਣ ਹੋਵੋਗੇ ਹੈਰਾਨ

ਇਸ ਤੋਂ ਬਾਅਦ ਡੀ. ਆਈ. ਜੀ. ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਸ਼ਿਕਾਇਤ ਭੇਜ ਦਿੱਤੀ ਸੀ ਅਤੇ ਲਗਭਗ 7 ਮਹੀਨਿਆਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਆਪਣੀ ਰਿਪੋਰਟ ਵਿਚ 3 ਐਗਰੀਮੈਂਟ ਫਰਜ਼ੀ ਪਾਏ ਅਤੇ ਇਸ ਸਬੰਧੀ 420, 465, 468, 471, 120-ਬੀ ਤਹਿਤ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕਰ ਕੇ ਆਪਣੀ ਰਿਪੋਰਟ ਡੀ. ਆਈ. ਜੀ. ਜਲੰਧਰ ਨੂੰ ਭੇਜੀ।

ਇਹ ਵੀ ਪੜ੍ਹੋ : Punjab: ਵਾਰ-ਵਾਰ ਡਿਊਟੀ ਬਦਲਣ ਕਾਰਨ ਫੋਨ 'ਤੇ ਭੜਕਿਆ SHO,ਕਿਹਾ-ਮੈਂ ਚਲਾ... 

ਇਸ ਤੋਂ ਬਾਅਦ ਡੀ. ਆਈ. ਜੀ. ਨੇ ਡੀ. ਏ. ਲੀਗਲ ਜਲੰਧਰ ਦੀ ਸਲਾਹ ਲਈ ਅਤੇ ਐੱਸ. ਐੱਸ. ਪੀ. ਜਲੰਧਰ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਇਸੇ ਦੇ ਆਧਾਰ ’ਤੇ ਥਾਣਾ ਮਕਸੂਦਾਂ ਦੀ ਪੁਲਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਪਰ ਦੋਵੇਂ ਭਰਾ ਫ਼ਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਈਲ ਨੰਬਰ ਬੰਦ ਆ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਇਸ ਰੂਟ 'ਤੇ ਬੰਦ ਹੋਈ ਸਰਕਾਰੀ ਬੱਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News