ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ’ਚ ਦੁਕਾਨਦਾਰ ਖਿਲਾਫ ਪਰਚਾ ਦਰਜ
Friday, Aug 18, 2023 - 05:40 PM (IST)

ਰੂਪਨਗਰ (ਵਿਜੇ)- ਕਮਲਜੀਤ ਕੌਰ ਵੱਲੋਂ ਸਦਰ ਥਾਣਾ ਰੂਪਨਗਰ ਵਿਖੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਦੁਕਾਨਦਾਰ ਸ਼੍ਰੀਕਾਂਤ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਸਦਰ ਥਾਣਾ ਰੂਪਨਗਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਿਕਾਇਤ ਕਰਤਾ ਕਮਲਜੀਤ ਕੌਰ ਪਤਨੀ ਮਨੀਸ਼ ਵਾਸੀ ਪਿੰਡ ਰੰਗੀਲਪੁਰ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਸ ਦੀ 2009 ’ਚ ਲਖਵੀਰ ਸਿੰਘ ਪੁੱਤਰ ਸ਼ੇਰ ਸਿੰਘ ਨਿਵਾਸੀ ਮੁਗਲ ਮਾਜਰੀ ਜ਼ਿਲ੍ਹਾ ਰੂਪਨਗਰ ਨਾਲ ਵਿਆਹ ਹੋਇਆ ਸੀ ਜਿਸ ਤੋਂ ਮੁਦਈ ਦੇ ਇਕ ਲੜਕਾ ਸੁਖਪ੍ਰੀਤ ਸਿੰਘ ਅਤੇ ਇਕ ਲੜਕੀ ਹੈ। ਉਸ ਨੇ ਦੱਸਿਆ ਕਿ ਸਾਲ 2018 ’ਚ ਉਸ ਦਾ ਲਖਵੀਰ ਸਿੰਘ ਉਕਤ ਨਾਲ ਤਲਾਕ ਹੋ ਗਿਆ ਸੀ ਫਿਰ ਮੁਦਈ ਨੇ ਸਾਲ 2019 ’ਚ ਮਨੀਸ਼ ਪੁੱਤਰ ਸਤਪਾਲ ਸਿੰਘ ਨਿਵਾਸੀ ਪਿੰਡ ਰੰਗੀਲਪੁਰ ਜ਼ਿਲ੍ਹਾ ਰੂਪਨਗਰ ਨਾਲ ਵਿਆਹ ਕਰ ਲਿਆ। ਇਸ ਵਿਚੋਂ ਉਸ ਦੇ ਇਕ ਡੇਢ ਸਾਲਾ ਲੜਕਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸਣੇ ਕਈ ਪਾਬੰਦੀਆਂ ਦੇ ਹੁਕਮ ਜਾਰੀ
ਉਸ ਨੇ ਦੱਸਿਆ ਕਿ ਉਸ ਦੇ ਮੋਬਾਇਲ ਫੋਨ ’ਤੇ ਪਿੰਡ ਮੀਆਂਪੁਰ ਤੋਂ ਸ਼੍ਰੀਕਾਂਤ ਕਬਾੜੀ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਤੁਹਾਡਾ ਲੜਕਾ ਸੁਖਪ੍ਰੀਤ ਸਿੰਘ ਉਸ ਦੀ ਦੁਕਾਨ ’ਤੇ ਚੋਰੀ ਕਰਨ ਲੱਗਾ ਸੀ, ਜਿਸ ਨੂੰ ਉਸ ਨੇ ਫੜ ਲਿਆ ਹੈ ਤੁਸੀਂ ਆ ਜਾਓ ਤਾਂ ਮੁਦਈ ਨੇ ਕਿਹਾ ਕਿ ਉਸ ਦਾ ਪਤੀ ਘਰ ’ਚ ਨਹੀਂ ਹੈ ਅਤੇ ਉਹ ਇਸ ਵਕਤ ਨਹੀਂ ਆ ਸਕਦੀ ਅਤੇ ਤੁਸੀਂ ਮੇਰੇ ਬੇਟੇ ਨੂੰ ਭੇਜ ਦੇਵੋਂ ਪਰ ਸੁਖਪ੍ਰੀਤ ਸਿੰਘ ਘਰ ਨਹੀ ਆਇਆ ਤਾਂ ਮੁਦਈ ਦਾ ਪਤੀ ਮੁਨੀਸ਼ ਕੁਮਾਰ ਸੁਖਪ੍ਰੀਤ ਦੀ ਤਲਾਸ਼ ਲਈ ਸ਼੍ਰੀ ਕਾਂਤ ਕਬਾੜੀਏ ਦੀ ਦੁਕਾਨ ਪਿੰਡ ਮੀਆਂਪੁਰ ਪੁੱਜਾ ਪਰ ਸੁਖਪ੍ਰੀਤ ਸਿੰਘ ਉਥੇ ਨਹੀਂ ਸੀ।
ਪੁੱਛਣ ’ਤੇ ਸ਼੍ਰੀਕਾਂਤ ਨੇ ਦੱਸਿਆ ਕਿ ਤੁਹਾਡਾ ਲੜਕਾ ਉਸੇ ਸਮੇਂ ਚਲਾ ਗਿਆ ਸੀ ਪਰ ਸੁਖਪ੍ਰੀਤ ਦਾ ਸਾਈਕਲ ਸ਼੍ਰੀਕਾਂਤ ਨੇ ਆਪਣੀ ਦੁਕਾਨ ਦੀ ਪਿਛਲੀ ਸਾਈਡ ਲੁਕਾ ਕੇ ਰੱਖਿਆ ਹੋਇਆ ਸੀ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਸ਼੍ਰੀਕਾਂਤ ਨੇ ਲੁਕਾ ਲਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਸਦਰ ਪੁਲਸ ਨੇ ਸ਼੍ਰੀ ਕਾਂਤ ਕਬਾੜੀਆ ਨਿਵਾਸੀ ਮੀਆਂਪੁਰ ਜ਼ਿਲ੍ਹਾ ਰੂਪਨਗਰ ਖ਼ਿਲਾਫ਼ ਪਰਚ ਦਰਜ ਕਰ ਲਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਜਲੰਧਰ ਦੇ ਇਸ ਮਸ਼ਹੂਰ ਮੰਦਿਰ 'ਚ ਡਰੈੱਸ ਕੋਡ ਲਾਗੂ, ਕੈਪਰੀ ਤੇ ਛੋਟੇ ਕੱਪੜਿਆਂ ਸਣੇ ਵੈਸਟਰਨ ਡਰੈੱਸ 'ਤੇ ਲੱਗੀ ਪਾਬੰਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ