ਯੂ. ਪੀ. ਜਾਣ ''ਤੇ ਕੋਰੋਨਾ ਪਾਜ਼ੇਟਿਵ ਮਰੀਜ਼ ਵਿਰੁੱਧ ਕੇਸ ਦਰਜ
Wednesday, Sep 02, 2020 - 05:43 PM (IST)

ਫਗਵਾੜਾ (ਹਰਜੋਤ)— ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮਰੀਜ਼ ਵੱਲੋਂ ਆਪਣੇ ਪਿੰਡ ਨੂੰ ਚੱਲੇ ਜਾਣ ਦੇ ਸਬੰਧ 'ਚ ਸਦਰ ਪੁਲਸ ਨੇ ਧਾਰਾ 188, 269, 51 ਡਿਜਾਸਟਰ ਐਕਟ 2005 ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ
ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਦਰ ਅਮਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਕ ਦਰਖ਼ਾਸਤ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਆਈ। ਜਿਸ 'ਚ ਛੋਟੂ ਲਾਲ ਵਾਸੀ ਖਜੂਰਲਾ ਜੋ 26 ਅਗਸਤ ਨੂੰ ਪਾਜ਼ੇਟਿਵ ਆਇਆ ਅਤੇ ਜਦੋਂ ਅਗਲੀ ਸਵੇਰ ਨੂੰ ਛੋਟੇ ਲਾਲ ਦੇ ਫ਼ੋਨ 'ਤੇ ਸੰਪਰਕ ਕੀਤਾ ਤਾਂ ਫ਼ੋਨ ਬੰਦ ਆਇਆ। ਉਨ੍ਹਾਂ ਕਿਹਾ ਕਿ ਹੁਣ ਪੱਤਾ ਲੱਗਾ ਕਿ ਉਕਤ ਵਿਅਕਤੀ ਪਿੰਡ ਯੂ. ਪੀ. 'ਚ ਚੱਲਾ ਗਿਆ ਹੈ। ਜਿਸ ਸਬੰਧ 'ਚ ਪੁਲਸ ਨੇ ਛੋਟੂ ਲਾਲ ਵਾਸੀ ਖਜੂਰਲਾ ਖਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ
ਇਹ ਵੀ ਪੜ੍ਹੋ: ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ