ਜਲੰਧਰ ''ਚ ਸ਼ਰਾਰਤੀ ਅਨਸਰਾਂ ਦਾ ਹੁੜਦੰਗ, ਘਰ ਦੇ ਬਾਹਰ ਖੜ੍ਹੀ ਕਾਰ ਦੇ ਭੰਨੇ ਸ਼ੀਸ਼ੇ

Sunday, Nov 08, 2020 - 01:22 PM (IST)

ਜਲੰਧਰ ''ਚ ਸ਼ਰਾਰਤੀ ਅਨਸਰਾਂ ਦਾ ਹੁੜਦੰਗ, ਘਰ ਦੇ ਬਾਹਰ ਖੜ੍ਹੀ ਕਾਰ ਦੇ ਭੰਨੇ ਸ਼ੀਸ਼ੇ

ਜਲੰਧਰ (ਸੋਨੂੰ)— ਮਹਾਨਗਰ ਜਲੰਧਰ 'ਚ ਤਿਉਹਾਰੀ ਸੀਜ਼ਨ ਦੌਰਾਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ, ਸ਼ਾਮ ਹੁੰਦੇ ਹੀ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਵੀ ਸੁਰੱਖਿਅਤ ਨਹੀਂ ਹਨ। ਸ਼ਾਮ ਹੁੰਦੇ ਹੀ ਰਾਤ ਦੇ ਹਨ੍ਹੇਰੇ 'ਚ ਸ਼ਰਾਰਤੀ ਤੱਤਾਂ ਵੱਲੋਂ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਹਨ।

PunjabKesari

ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਢੰਨ ਮੁਹੱਲੇ 'ਚੋਂ ਸਾਹਮਣੇ ਆਇਆ ਹੈ, ਜਿੱਥੇ ਰਾਤ ਦੇ ਹਨ੍ਹੇਰੇ ਦੇ ਫਾਇਦਾ ਚੁੱਕਦੇ ਹੋਏ ਘਰ ਦੇ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੀਆਂ ਦੀ  ਸ਼ਰਾਰਤੀ ਤੱਤਾਂ ਵੱਲੋਂ ਭੰਨਤੋੜ ਕਰ ਦਿੱਤੀ ਗਈ। ਢੰਨ ਮੁਹੱਲੇ ਦੇ ਰਹਿਣ ਵਾਲੇ ਮਨੀਸ਼ ਰਾਜਪੂਤ ਨੇ ਦੱਸਿਆ ਕਿ ਉਹ ਖਾਣਾ ਖਾ ਕੇ ਘਰ 'ਚ ਬੈਠੇ ਸਨ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਗੱਡੀ ਸ਼ੀਸ਼ੇ ਕਿਸੇ ਨੇ ਤੋੜ ਦਿੱਤੇ ਹਨ ਹਾਲਾਂਕਿ ਮਨੀਸ਼ ਪਿਛਲੇ ਕਾਫ਼ੀ ਸਮੇਂ ਤੋਂ ਫੈਨ ਭਗਤ ਸਿੰਘ ਕਲੱਬ ਨਾਮ ਨਾਲ ਜੁੜੇ ਹਨ ਅਤੇ ਇਸੇ ਕਲੱਬ ਦੇ ਪ੍ਰਧਾਨ ਵੀ ਹਨ, ਜੋਕਿ ਸਮਾਜ ਦੀ ਸੇਵਾ ਦਾ ਕੰਮ ਕਰਦੇ ਹਨ।

PunjabKesari

ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵਾਂਗ ਉਹ ਗੱਡੀ ਰਾਮ ਮੰਦਿਰ ਢੰਨ ਮੁਹੱਲਾ ਦੇ ਕੋਲ ਪਾਰਕ ਕਰਦੇ ਹਨ ਜੋਕਿ ਕਾਫ਼ੀ ਰਿਹਾਇਸ਼ੀ ਇਲਾਕਾ ਹੈ ਅਤੇ ਪੁਲਸ ਨੂੰ ਚਾਹੀਦਾ ਹੈ ਕਿ ਇਸ ਇਲਾਕੇ 'ਚ ਰਾਤ ਦੇ ਸਮੇਂ ਗਸ਼ਤ ਕਰੇ ਤਾਂਕਿ ਅਜਿਹੀ ਅਣਹੋਣੀ ਨਾ ਵਾਪਰ ਸਕੇ। ਫ਼ਿਲਹਾਲ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਉਥੇ ਹੀ ਦੂਜੇ ਪਾਸੇ ਧਾਰਾ 3 ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਵੀ ਖੰਗਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਰਾਰਤੀ ਤੱਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

PunjabKesari


author

shivani attri

Content Editor

Related News