ਚੱਲਦੀ ਕਾਰ ਨੂੰ ਲੱਗੀ ਅੱਗ, ਲੋਕਾਂ ਤੇ ਪੁਲਸ ਦੇ ਸਹਿਯੋਗ ਨਾਲ ਵੱਡਾ ਹਾਦਸਾ ਹੋਣੋਂ ਟਲਿਆ

Wednesday, May 04, 2022 - 09:03 PM (IST)

ਚੱਲਦੀ ਕਾਰ ਨੂੰ ਲੱਗੀ ਅੱਗ, ਲੋਕਾਂ ਤੇ ਪੁਲਸ ਦੇ ਸਹਿਯੋਗ ਨਾਲ ਵੱਡਾ ਹਾਦਸਾ ਹੋਣੋਂ ਟਲਿਆ

ਜਲੰਧਰ (ਸੁਨੀਲ ਮਹਾਜਨ) : ਭਗਵਾਨ ਵਾਲਮੀਕਿ ਚੌਕ 'ਚ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇਕ ਕਾਰ ਦੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਮੌਕੇ 'ਤੇ ਹੀ ਪੁਲਸ ਦਾ ਨਾਕਾ ਵੀ ਲੱਗਾ ਹੋਇਆ ਸੀ। ਪੁਲਸ ਤੇ ਲੋਕਾਂ ਦੇ ਸਹਿਯੋਗ ਨਾਲ ਗੱਡੀ 'ਤੇ ਪਾਣੀ ਪਾ ਕੇ ਅੱਗ ਉੱਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ : ਦੇਸੀ ਪਿਸਤੌਲ, ਮੈਗਜ਼ੀਨ ਤੇ ਜ਼ਿੰਦਾ ਰੌਂਦ ਸਣੇ ਇਕ ਗ੍ਰਿਫ਼ਤਾਰ

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਮਾਲਕ ਨੇ ਦੱਸਿਆ ਕਿ ਉਹ ਪਿੱਛੋਂ ਆਪਣੀ ਗੱਡੀ ਠੀਕ ਕਰਵਾ ਕੇ ਆਏ ਸੀ ਤੇ ਜਦੋਂ ਭਗਵਾਨ ਵਾਲਮੀਕਿ ਚੌਕ ਤੱਕ ਪੁੱਜੇ ਤਾਂ ਇੰਜਣ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਅਚਾਨਕ ਹੀ ਅੱਗ ਲੱਗ ਗਈ। ਉਸੇ ਵੇਲੇ ਉਹ ਬਾਹਰ ਨਿਕਲਿਆ। ਪੁਲਸ ਵੀ ਉੱਥੇ ਮੌਜੂਦ ਸੀ ਅਤੇ ਪੁਲਸ ਅਧਿਕਾਰੀ ਵੀ ਤੁਰੰਤ ਮੌਕੇ 'ਤੇ ਹੀ ਆ ਗਏ। ਲੋਕਾਂ ਤੇ ਪੁਲਸ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਇਹ ਵੀ ਪੜ੍ਹੋ : ਕਾਨਸ ਫ਼ਿਲਮ ਫੈਸਟੀਵਲ 'ਚ ਪਹਿਲੀ ਵਾਰ 'ਕੰਟਰੀ ਆਫ਼ ਆਨਰ' ਬਣੇਗਾ ਭਾਰਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News