ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਕੁਝ ਮੰਤਰੀਆਂ ਨੇ ਬਣਾਈ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ
Saturday, Jul 17, 2021 - 10:23 AM (IST)
ਜਲੰਧਰ (ਧਵਨ)- ਪੰਜਾਬ ਵਿਚ ਕਾਂਗਰਸ ਅੰਦਰ ਚੱਲ ਰਹੀ ਜੰਗ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਜਨਤਕ ਤੌਰ ’ਤੇ ਵਿਖਾਈ ਦੇ ਰਹੇ ਮੰਤਰੀਆਂ ਵਿਚੋਂ 1-2 ਮੰਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਪੂਰੇ ਸੰਬੰਧ ਬਣਾ ਕੇ ਰੱਖੇ ਹੋਏ ਹਨ। ਭਾਵੇਂ ਜਨਤਕ ਤੌਰ ’ਤੇ ਇਹ ਮੰਤਰੀ ਸਿੱਧੂ ਨਾਲ ਨਜ਼ਰ ਆ ਰਹੇ ਹਨ ਪਰ ਸਥਿਤੀਆਂ ਕਦੋਂ ਬਦਲ ਜਾਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਲਈ 1-2 ਮੰਤਰੀ ਸੰਤੁਲਨ ਬਣਾ ਕੇ ਚੱਲ ਰਹੇ ਹਨ। ਇਹ ਮੰਤਰੀ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ ’ਤੇ ਚੱਲ ਰਹੇ ਹਨ।
ਇਹ ਵੀ ਪੜ੍ਹੋ: ਫਗਵਾੜਾ: ਪਿਆਰ 'ਚ ਮਿਲਿਆ ਧੋਖਾ, ਪਰੇਸ਼ਾਨ ਨੌਜਵਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਕਾਂਗਰਸੀ ਸੂਤਰਾਂ ਅਨੁਸਾਰ ਦੋਵਾਂ ਵੱਡੇ ਨੇਤਾਵਾਂ ਦੀ ਲੜਾਈ ਵੇਖਦਿਆਂ ਵਿਚਕਾਰਲੇ ਪੱਧਰ ਦੇ ਨੇਤਾ ਖ਼ੁਦ ਨੂੰ ਸਿੱਧੂ ਨਾਲ ਸਿੱਧੇ ਤੌਰ ’ਤੇ ਜੋੜਨ ਤੋਂ ਗੁਰੇਜ਼ ਕਰ ਰਹੇ ਹਨ। ਇਹ ਸਭ ਨੇਤਾ ਕੈਪਟਨ ਵੱਲ ਵੇਖ ਰਹੇ ਹਨ। ਉਹ ਜਨਤਕ ਤੌਰ ’ਤੇ ਕੀ ਸਟੈਂਡ ਲੈਣਗੇ, ਇਸ ਤੋਂ ਬਾਅਦ ਹੀ ਹੋਰ ਨੇਤਾ ਆਪਣਾ ਰੁਖ਼ ਸਪਸ਼ਟ ਕਰਨਗੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ
ਕਾਂਗਰਸੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਸਟੈਂਡ ਹਮੇਸ਼ਾ ਸਪਸ਼ਟ ਹੁੰਦਾ ਹੈ। ਉਹ ਇਕ ਵਾਰ ਜੋ ਸਟੈਂਡ ਲੈਂਦੇ ਹਨ, ਉਸ ਤੋਂ ਪਿੱਛੇ ਨਹੀਂ ਹਟਦੇ। ਇਸੇ ਲਈ ਹੁਣ ਤਕ ਜ਼ਿਆਦਾਤਰ ਕਾਂਗਰਸੀ ਵਿਧਾਇਕ ਤੇ ਮੰਤਰੀ ਕੈਪਟਨ ਦੇ ਨਾਲ ਨਜ਼ਰ ਆ ਰਹੇ ਹਨ। ਕਾਂਗਰਸ ਦੇ ਲੋਕ ਸਭਾ ਦੇ ਸਾਰੇ 8 ਸੰਸਦ ਮੈਂਬਰ ਵੀ ਕੈਪਟਨ ਦੇ ਨਾਲ ਹਨ ਅਤੇ ਦਿੱਲੀ ਵਿਚ ਹੋਣ ਵਾਲੀ ਹਰੇਕ ਘਟਨਾ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਨਾਲ-ਨਾਲ ਦੇ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ