ਜਲੰਧਰ ਬੱਸ ਅੱਡਾ ਦੇ ਦੁਕਾਨਦਾਰਾਂ ਦਾ ਮੁੱਦਾ ਗਰਮਾਇਆ, ਜੋਤੀ ਚੌਕ 'ਚ ਵੀ ਦਿੱਤਾ ਧਰਨਾ

Friday, Jul 03, 2020 - 06:43 PM (IST)

ਜਲੰਧਰ ਬੱਸ ਅੱਡਾ ਦੇ ਦੁਕਾਨਦਾਰਾਂ ਦਾ ਮੁੱਦਾ ਗਰਮਾਇਆ, ਜੋਤੀ ਚੌਕ 'ਚ ਵੀ ਦਿੱਤਾ ਧਰਨਾ

ਜਲੰਧਰ (ਸੋਨੂੰ)— ਜਲੰਧਰ ਬੱਸ ਸਟੈਂਡ ਦੇ ਬਾਹਰ ਦੁਕਾਨਦਾਰਾਂ ਦਾ ਧਰਨਾ ਪ੍ਰਦਰਸ਼ਨ  ਜਿਉ ਦਾ ਤਿਉਂ ਜਾਰੀ ਹੈ। ਦੁਕਾਨਦਾਰਾਂ ਦਾ ਕਹਿਣਾ ਕਿ ਧਰਨੇ ਦੌਰਾਨ ਉਨ੍ਹਾਂ ਨੂੰ ਗਿਰਫ਼ਤਾਰ ਕਰਕੇ ਥਾਣਾ ਨੰਬਰ 6 ਦੇ ਐੱਸ. ਐੱਚ. ਓ. ਨੇ ਉਨ੍ਹਾਂ ਨਾਲ ਜ਼ਾਲਮਾਂ ਵਾਲਾ ਸਲੂਕ ਕੀਤਾ ਹੈ। ਪੁਲਸ ਮੁਲਾਜ਼ਮਾਂ ਵੱਲੋਂ ਦੁਕਾਨਦਾਰਾਂ ਦੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਗਈ। ਇਥੇ ਦੱਸ ਦੇਈਏ ਕਿ ਬਸ ਸਟੈਂਡ ਐਸੋਸੀਏਸ਼ਨ ਵੱਲੋਂ ਜੋਤੀ ਚੌਕ ਐਸੋਸੀਏਸ਼ਨ ਵੱਲੋਂ ਚੌਕ 'ਚ ਕਾਲੀਆਂ ਪੱਟੀਆਂ ਬੰਨ੍ਹ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।

PunjabKesari

ਇਸ ਦੌਰਾਨ ਉਨ੍ਹਾਂ ਨੂੰ ਜੋ ਵੀ ਸੱਟਾਂ ਲਗੀਆਂ, ਉਸ ਦੀ ਐੱਮ. ਐੱਲ. ਆਰ. ਵੀ ਦੁਕਾਨਦਾਰਾਂ ਵੱਲੋਂ ਕਟਵਾ ਲਈ ਗਈ ਹੈ। ਹੁਣ ਉਨ੍ਹਾਂ ਦੀ ਮੰਗ ਹੈ ਕਿ ਉੱਚ ਅਧਿਕਾਰੀ, ਥਾਣਾ 6 ਦੇ ਐੱਸ. ਐੱਚ. ਓ. ਨੂੰ ਬਰਖਾਸਤ ਕਰਨ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ।

PunjabKesari

ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਦਾ ਧਰਨਾ-ਪ੍ਰਦਰਸ਼ਨ ਨਗਰ ਨਿਗਮ ਦੇ ਮੇਅਰ, ਸੰਸਦੀ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਦੇ ਖ਼ਿਲਾਫ਼ ਸੀ। ਦੁਕਾਨਦਾਰਾਂ ਨੇ ਦੋਸ਼ ਲਾਇਆ ਸੀ ਕਿ ਮੇਅਰ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੇ ਗਾਲ੍ਹਾਂ ਕੱਢੀਆਂ, ਬਦਸਲੂਕੀ ਵੀ ਕੀਤੀ ਅਤੇ ਦੁਕਾਨਾਂ ਤੋੜਨ ਲਈ ਵੀ ਕਿਹਾ ਸੀ।


author

shivani attri

Content Editor

Related News