ਜਲੰਧਰ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾਵਾਂ ਨੇ ਨਹੀਂ ਮੋੜਿਆ ਬੈਂਕ ਦਾ ਕਰਜ਼ਾ, ਜਾਇਦਾਦ ''ਤੇ ਹੋਵੇਗਾ ਕਬਜ਼ਾ

09/29/2022 1:54:49 PM

ਜਲੰਧਰ : ਜਲੰਧਰ ਹਲਕਾ ਵੈਸਟ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਸੰਨੀ ਤੇ ਲਲਿਤ ਕੁਮਾਰ ਦੀ ਨਿਊ ਰਸੀਲਾ ਨਗਰ, ਬਸਤੀ ਦਾਨਿਸ਼ਮੰਦਾ ਸਥਿਤ ਘਰੇਲੂ ਜਾਇਦਾਦ ਦੇ ਕਬਜ਼ਾ ਲੈਣ ਦੇ ਹੁਕਮ ਬੈਂਕ ਨੂੰ ਜਾਰੀ ਕਰ ਦਿੱਤੇ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਨੂੰ ਇਹ ਹੁਕਮ ਸਰਫੇਸੀ ਐਕਟ (ਸੈਕੁਰਿਟੀਸੇਸ਼ਨ ਐਂਡ ਰਿਕਾਂਸਟਰੱਕਸ਼ਨ ਆਫ ਫਾਇਨਾਂਸ਼ੀਅਲ ਅਸੈਟਸ ਐਂਡ ਇਨਫੋਰਸਮੈਂਟ ਆਫ ਸਕਿਓਰਿਟੀ ਇੰਟਰੱਸਟ ਐਕਟ) ਅਧੀਨ ਸੈਕਸ਼ਨ 14 ਤਹਿਤ ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ ਵੱਲੋਂ ਜਾਰੀ ਕੀਤੇ ਗਏ ਹਨ। 

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

ਇਸ ਦਾ ਕਾਰਨ ਇਹ ਹੈ ਕਿ ਵਿਧਾਇਕ ਦੇ ਦੋਵਾਂ ਭਰਾਵਾਂ ਸੰਨੀ ਤੇ ਲਲਿਤ ਕੁਮਾਰ ਨੇ ਬੈਂਕ ਨੂੰ 28.85 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਨਹੀਂ ਸੀ ਕਰਵਾਈ, ਜਿਸ ਕਾਰਨ ਬੈਂਕ ਨੇ ਉਨ੍ਹਾਂ ’ਤੇ ਕੇਸ ਕੀਤਾ ਸੀ। ਇਸ ਕੇਸ ਦੀ ਜਾਂਚ ਕਰਨ ਤੋਂ ਬਾਅਦ ਸਬੰਧਤ ਤਹਿਸੀਲਦਾਰ, ਐੱਸ.ਐੱਸ.ਪੀ. ਤੇ ਕਾਰਜਕਾਰੀ ਮਜਿਸਟਰੇਟ ਦੀ ਮੰਗ ’ਤੇ ਬੈਂਕ ਨੂੰ ਕਬਜ਼ਾ ਲੈਣ ਦੇ ਹੁਕਮ ਦਿੱਤੇ ਗਏ। ਬੈਂਕ ਪ੍ਰਬੰਧਕਾਂ ਵੱਲੋਂ ਦਾਇਰ ਕੀਤੇ ਗਏ ਕੇਸ ਮੁਤਾਬਕ ਸੰਨੀ ਤੇ ਲਲਿਤ ਕੁਮਾਰ ਪੁੱਤਰ ਪਰਸਰਾਮ ਨੇ ਘਰੇਲੂ ਜਾਇਦਾਦ ਨੰਬਰ 64 ਆਰ ਨਿਊ ਰਸੀਲਾ ਨਗਰ, ਬਸਤੀ ਦਾਨਿਸ਼ਮੰਦਾ 'ਤੇ ਸਟੇਟ ਬੈਂਕ ਆਫ ਇੰਡੀਆ ਤੋਂ 17 ਲੱਖ ਰੁਪਏ ਦਾ ਕਰਜ਼ਾ 18 ਅਪ੍ਰਰੈਲ 2019 ਨੂੰ ਲਿਆ ਸੀ।

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸੂਤਰਾਂ ਅਨੁਸਾਰ ਦੂਜੇ ਪਾਸੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਰਾਵਾਂ ਵੱਲੋਂ ਬੈਂਕ ਨੂੰ ਪਹਿਲਾਂ ਤੋਂ 14 ਲੱਖ ਰੁਪਏ ਦੇ ਚੈੱਕ ਜਮ੍ਹਾਂ ਕਰਵਾਏ ਜਾਣ ਤੇ ਬੈਂਕ ਪ੍ਰਬੰਧਕਾਂ ਵੱਲੋਂ ਬਿਨਾਂ ਸੂਚਨਾ ਦਿੱਤੇ 3.96 ਲੱਖ ਰੁਪਏ ਦਾ ਬੀਮਾ ਕਰ ਦੇਣ ਦੇ ਦੋਸ਼ ਲਾਉਂਦੇ ਹੋਏ ਲਗਾਤਾਰ ਕਿਸ਼ਤਾਂ ਜਮ੍ਹਾਂ ਕਰਵਾਏ ਜਾਂਦੇ ਰਹਿਣ ਦਾ ਦਾਅਵਾ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਉਹ ਇਸ ਫ਼ੈਸਲੇ ਦੇ ਖ਼ਿਲਾਫ਼ ਹਾਈ ਕੋਰਟ ਜਾਣਗੇ।  


rajwinder kaur

Content Editor

Related News