ਪੌੜੀ ਦੀ ਰੇਲਿੰਗ ''ਚ ਫਾਹਾ ਲਗਾ ਕੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

Monday, Feb 17, 2020 - 12:46 PM (IST)

ਪੌੜੀ ਦੀ ਰੇਲਿੰਗ ''ਚ ਫਾਹਾ ਲਗਾ ਕੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਮੁਹੱਲਾ ਦਸਮੇਸ਼ ਨਗਰ ਵਿਖੇ ਗਲੀ ਨੰਬਰ-7 ਏ 'ਚ ਇਕ 25 ਸਾਲਾ ਨੌਜਵਾਨ ਨੇ ਪੌੜੀ ਦੀ ਰੇਲਿੰਗ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਜਤਿਨ ਪੁੱਤਰ ਤਰਸੇਮ ਲਾਲ ਦੇ ਰੂਪ 'ਚ ਹੋਈ ਹੈ।  

ਮ੍ਰਿਤਕ ਨੌਜਵਾਨ ਜਤਿਨ ਦੀ ਲਾਸ਼ ਵੇਖਦੇ ਹੀ ਆਸਪਾਸ ਦੇ ਲੋਕਾਂ ਨੇ ਉਸ ਦੀ ਮਾਂ ਅਤੇ ਭਰਾ ਜੋ ਇਸ ਸਮੇਂ ਜਲੰਧਰ 'ਚ ਸਨ, ਨੂੰ ਸੂਚਨਾ ਦੇਣ ਦੇ ਬਾਅਦ ਥਾਣਾ ਮਾਡਲ ਟਾਊਨ ਪੁਲਸ ਨੂੰ ਵੀ ਦੇ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਘਰ ਦਾ ਮੇਨ ਗੇਟ, ਜੋ ਬਾਹਰ ਤੋਂ ਬੰਦ ਸੀ ਦੇ ਤਾਲੇ ਨੂੰ ਤੋੜ ਅੰਦਰ ਪਹੁੰਚ ਕੇ ਲਾਸ਼ ਦਾ ਪੰਚਨਾਮਾ ਤਿਆਰ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਜਤਿਨ ਪਿਛਲੇ ਕਾਫੀ ਦਿਨਾਂ ਤੋਂ ਘਰ 'ਚ ਇਕੱਲਾ ਹੀ ਰਹਿੰਦਾ ਸੀ। ਮਾਨਸਿਕ ਤੌਰ 'ਤੇ ਜਦੋਂ ਜਤਿਨ ਬੀਮਾਰ ਰਹਿਣ ਲੱਗਾ ਤਾਂ ਪਰਿਵਾਰ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵੀ ਭੇਜਿਆ ਸੀ, ਜਿੱਥੋਂ ਕੁਝ ਸਮਾਂ ਪਹਿਲਾਂ ਹੀ ਉਹ ਘਰ ਪਰਤਿਆ ਸੀ। ਐਤਵਾਰ ਦੁਪਹਿਰ ਦੇ ਸਮੇਂ ਗਲੀ ਵਿਚ ਬੱਚੇ ਖੇਡ ਰਹੇ ਸਨ। ਇਸ ਦੌਰਾਨ ਇਕ ਬੱਚਾ ਜਦੋਂ ਗੇਂਦ ਲੈਣ ਜਤਿਨ ਦੇ ਘਰ ਦੇ ਸਾਹਮਣੇ ਪਹੁੰਚਿਆ ਤਾਂ ਅੰਦਰ ਪੌੜੀ ਨਾਲ ਲਟਕੀ ਜਤਿਨ ਦੀ ਲਾਸ਼ ਨੂੰ ਵੇਖ ਰੌਲਾ ਪਾ ਦਿੱਤਾ। ਵਰਣਨਯੋਗ ਹੈ ਕਿ ਮ੍ਰਿਤਕ ਜਤਿਨ ਦੇ ਪਿਤਾ ਦੀ ਕੁੱਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਅੱਜ ਕੀਤਾ ਜਾਵੇਗਾ ਲਾਸ਼ ਦਾ ਪੋਸਟਮਾਰਟਮ
ਸੰਪਰਕ ਕਰਨ 'ਤੇ ਥਾਣਾ ਮਾਡਲ ਟਾਊਨ 'ਚ ਤਾਇਨਾਤ ਸਬ ਇੰਸਪੈਕਟਰ ਹੰਸ ਰਾਜ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਜਤਿਨ ਦੇ ਭਰਾ ਗੌਤਮ ਦੇ ਬਿਆਨ ਉੱਤੇ ਇਸ ਮਾਮਲੇ 'ਚ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਜਲੰਧਰ ਤੋਂ ਆਉਣ ਦੇ ਬਾਅਦ ਸੋਮਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸੋਮਵਾਰ ਨੂੰ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।


author

shivani attri

Content Editor

Related News