ਮਾਨਸਿਕ ਪ੍ਰੇਸ਼ਾਨੀ ''ਚ ਫਾਹ ਲੈ ਕੇ ਕੀਤੀ ਖੁਦਕੁਸ਼ੀ

Thursday, Jan 23, 2020 - 04:19 PM (IST)

ਮਾਨਸਿਕ ਪ੍ਰੇਸ਼ਾਨੀ ''ਚ ਫਾਹ ਲੈ ਕੇ ਕੀਤੀ ਖੁਦਕੁਸ਼ੀ

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਚੱਬੇਵਾਲ ਅਧੀਨ ਪਿੰਡ ਖੰਨੀ ਵਿਚ ਮਾਨਸਿਕ ਪ੍ਰੇਸ਼ਾਨੀ 'ਚ 22 ਸਾਲਾ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਕਿਸ਼ਨ ਚੰਦ ਨੇ ਬੀਤੀ ਦੇਰ ਰਾਤ ਕਮਰੇ 'ਚ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਿਹਨਤ-ਮਜ਼ਦੂਰੀ ਦਾ ਕਰਦਾ ਸੀ। ਪਰਿਵਾਰ ਵੱਲੋਂ ਸੂਚਨਾ ਮਿਲਦੇ ਹੀ ਜੇਜੋਂ ਪੁਲਸ ਚੌਕੀ 'ਚ ਤਾਇਨਾਤ ਇੰੰਚਾਰਜ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪੰਚਨਾਮਾ ਤਿਆਰ ਕਰਕੇ ਪੋਸਟਮਾਰਟਮ ਲਈ ਲਾਸ਼ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਭੇਜ ਦਿੱਤਾ।

ਸਿਵਲ ਹਸਪਤਾਲ 'ਚ ਬੁੱਧਵਾਰ ਸਵੇਰੇ ਜੇਜੋਂ ਪੁਲਸ ਦੀ ਹਾਜ਼ਰੀ ਵਿਚ ਮ੍ਰਿਤਕ ਜਸਵਿੰਦਰ ਦੇ ਪਿਤਾ ਕਿਸ਼ਨ ਚੰਦ ਨੇ ਪੁਲਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਤੱਕ ਸਭ ਕੁਝ ਠੀਕ-ਠਾਕ ਸੀ। ਰਾਤ ਨੂੰ ਖਾਣਾ ਖਾਣ ਦੌਰਾਨ ਵਾਰ-ਵਾਰ ਬੁਲਾਉਣ 'ਤੇ ਵੀ ਜਸਵਿੰਦਰ ਕਮਰੇ ਵਿਚੋਂ ਬਾਹਰ ਨਾ ਨਿਕਲਿਆ ਤਾਂ ਉਹ ਉਸ ਦੇ ਕਮਰੇ ਨੇੜੇ ਪਹੁੰਚੇ ਤਾਂ ਅੰਦਰ ਟੀ. ਵੀ. ਫੁੱਲ ਆਵਾਜ਼ ਵਿਚ ਚੱਲ ਰਿਹਾ ਸੀ ਅਤੇ ਕਮਰਾ ਅੰਦਰੋਂ ਬੰਦ ਸੀ। ਵਾਰ-ਵਾਰ ਬੁਲਾਉਣ 'ਤੇ ਵੀ ਜਦੋਂ ਕਮਰੇ 'ਚੋਂ ਕੋਈ ਜਵਾਬ ਨਾ ਮਿਲਿਆ ਤਾਂ ਰੌਸ਼ਨਦਾਨ ਰਾਹੀਂ ਅੰਦਰ ਵੇਖਿਆ ਤਾਂ ਜਸਵਿੰਦਰ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਜਸਵਿੰਦਰ ਨੂੰ ਕੀ ਪ੍ਰੇਸ਼ਾਨੀ ਸੀ, ਬਾਰੇ ਉਸ ਨੇ ਪਰਿਵਾਰ ਵਿਚ ਕਿਸੇ ਨੂੰ ਨਹੀਂ ਦੱਸਿਆ। ਮ੍ਰਿਤਕ 6 ਭਰਾਵਾਂ ਵਿਚ ਸਭ ਤੋਂ ਛੋਟਾ ਅਤੇ ਪਰਿਵਾਰ ਵਿਚ ਸਭ ਦਾ ਲਾਡਲਾ ਸੀ।

ਪੋਸਟਮਾਰਟਮ ਤੋਂ ਬਾਅਦ ਪੁਲਸ ਵੱਲੋਂ ਲਾਸ਼ ਪਰਿਵਾਰ ਹਵਾਲੇ
ਪੋਸਟਮਾਰਟਮ ਕਮਰੇ ਦੇ ਬਾਹਰ ਇਸ ਮਾਮਲੇ ਦੀ ਜਾਂਚ ਕਰ ਰਹੇ ਜੇਜੋਂ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਦੇ ਪਿਤਾ ਕਿਸ਼ਨ ਚੰਦ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲਸ ਨੂੰ ਲਾਸ਼ ਕੋਲੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ।


author

shivani attri

Content Editor

Related News