ਮੌਤ ਦੇ ਤਿੰਨ ਦਿਨਾਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪੀ

10/22/2019 1:48:59 PM

ਜਲੰਧਰ (ਜ.ਬ.)— ਗੰਭੀਰ ਸੱਟਾਂ ਲੱਗਣ ਤੋਂ ਬਾਅਦ ਦੰਮ ਤੋੜਨ ਵਾਲੇ ਮਨਪ੍ਰੀਤ ਸਿੰਘ ਦੀ ਮੌਤ ਦੇ 3 ਦਿਨਾਂ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਮਕਸੂਦਾਂ ਚੌਕ 'ਤੇ ਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾ ਕੇ ਧਰਨਾ ਦਿੱਤਾ ਸੀ, ਜਿਸ ਤੋਂ ਬਾਅਦ ਗੋਪੀ, ਮਨੀ ਅਤੇ ਕਰਨ ਖਿਲਾਫ ਥਾਣਾ ਸਿਟੀ 'ਚ ਕੇਸ ਦਰਜ ਕੀਤਾ ਗਿਆ। ਪੁਲਸ ਹੁਣ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੁਲਸ ਦਾ ਕਹਿਣਾ ਹੈ ਕਿ ਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਇਸ ਹਾਦਸੇ 'ਚ ਜ਼ਖਮੀ ਹੋਣ ਦੇ ਬਿਆਨ ਦਰਜ ਕਰਵਾਏ ਸਨ ਪਰ ਮਨਪ੍ਰੀਤ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਕੁੱਟਮਾਰ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਜਨਤਾ ਕਾਲੋਨੀ ਦੇ ਰਹਿਣ ਵਾਲੇ ਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਸ ਦੇ ਦੋਸਤਾਂ ਨੇ ਦੇਰ ਰਾਤ ਦਫਤਰ ਨਾ ਖੋਲ੍ਹਣ ਕਾਰਣ ਮਨਪ੍ਰੀਤ ਦੇ ਚਚੇਰੇ ਭਰਾ ਯਾਦਵਿੰਦਰ ਸਿੰਘ ਦੇ ਸਾਹਮਣੇ ਕੁੱਟਮਾਰ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ।

ਭੱਜਣ ਤੋਂ ਬਾਅਦ ਵੀ ਹਮਲਾਵਰਾਂ ਨੇ ਉਸ ਦਾ ਮੋਟਰਸਾਈਕਲ 'ਤੇ ਪਿੱਛਾ ਕੀਤਾ ਅਤੇ ਡੀ. ਏ. ਵੀ. ਕਾਲਜ ਨੇੜੇ ਉਸ ਨੂੰ ਮੋਟਰਸਾਈਕਲ ਤੋਂ ਸੁੱਟ ਦਿੱਤਾ ਅਤੇ ਉਸ ਨਾਲ ਦੋਬਾਰਾ ਕੁੱਟਮਾਰ ਕਰਕੇ ਉਸ ਨੂੰ ਫਿਰ ਬੇਹੋਸ਼ ਕਰ ਦਿੱਤਾ। ਮਨਪ੍ਰੀਤ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਸੀ ਕਿ ਥਾਣਾ -1 ਦੇ ਏ. ਐੱਸ. ਆਈ. ਨੂੰ ਉਨ੍ਹਾਂ ਨੇ ਕੁੱਟ-ਮਾਰ ਦੇ ਬਿਆਨ ਦਰਜ ਕਰਵਾਏ ਸਨ ਪਰ ਪੁਲਸ ਨੇ ਬਿਆਨਾਂ ਨਾਲ ਛੇੜਛਾੜ ਕਰ ਕੇ ਮਾਮਲੇ ਨੂੰ ਸੜਕ ਹਾਦਸਾ ਬਣਾ ਦਿੱਤਾ। ਇਸ ਮਾਮਲੇ ਸਬੰਧੀ ਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਥਾਣਾ-1 ਦੇ ਬਾਹਰ ਧਰਨਾ ਦਿੱਤਾ ਸੀ ਅਤੇ ਸੋਮਵਾਰ ਨੂੰ ਮਕਸੂਦਾਂ ਚੌਕ 'ਤੇ ਧਰਨਾ ਲਗਾ ਦਿੱਤਾ ਸੀ। ਧਰਨਾ ਲੱਗਣ ਦੇ ਕੁਝ ਘੰਟਿਆਂ ਤੋਂ ਬਾਅਦ ਪੁਲਸ ਨੇ ਤਿੰਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਸੀ।


shivani attri

Content Editor

Related News