ਸੜਕ ਹਾਦਸੇ ਵਿਚ ਸਕੂਟਰੀ ਸਵਾਰ 16 ਸਾਲਾ ਮੁੰਡੇ ਦੀ ਮੌਤ
Saturday, May 06, 2023 - 12:05 PM (IST)

ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਬੰਗਾ ਰੋਡ 'ਤੇ ਪਿੰਡ ਡੇਰੋਂ ਦੇ ਕੋਲ ਸਕੂਟਰੀ ਸਵਾਰ ਮੁੰਡੇ ਦੀ ਸਕੂਟਰੀ ਦਰੱਖ਼ਤ ਵਿੱਚ ਵੱਜਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਵੀਰ ਸਿੰਘ ਪੁੱਤਰ ਮੰਨੀ ਉਮਰ 16 ਸਾਲ ਵਾਸੀ ਪਿੰਡ ਡਗ਼ਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਵੀਰ ਸਿੰਘ ਦੀ ਲਾਸ਼ ਲੋਕਾਂ ਨੇ ਰੋਡ ਦੇ ਕਿਨਾਰੇ ਪਈ ਵੇਖ ਕੇ ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਐੱਸ. ਆਈ. ਕੁਲਦੀਪ ਸਿੰਘ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਰੱਖ ਕੇ ਮ੍ਰਿਤਕ ਦੇ ਘਰਵਾਲਿਆਂ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।