ਹੈਰੋਇਨ ਪੀਣ ਦਾ ਆਦੀ ਨੌਜਵਾਨ 2 ਸਾਥੀਆਂ ਸਣੇ ਗ੍ਰਿਫ਼ਤਾਰ, ਪਤਨੀ ਸਮੇਤ ਪੂਰਾ ਪਰਿਵਾਰ ਵਿਦੇਸ਼ ’ਚ

Saturday, Sep 16, 2023 - 12:07 PM (IST)

ਹੈਰੋਇਨ ਪੀਣ ਦਾ ਆਦੀ ਨੌਜਵਾਨ 2 ਸਾਥੀਆਂ ਸਣੇ ਗ੍ਰਿਫ਼ਤਾਰ, ਪਤਨੀ ਸਮੇਤ ਪੂਰਾ ਪਰਿਵਾਰ ਵਿਦੇਸ਼ ’ਚ

ਜਲੰਧਰ (ਮਹੇਸ਼)–ਜਾਅਲੀ ਪਾਸਪੋਰਟ ਬਣਾ ਕੇ 2 ਵਾਰ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਚੁੱਕੇ ਹੈਰੋਇਨ ਪੀਣ ਦੇ ਆਦੀ ਇਕ ਨੌਜਵਾਨ (ਜਿਸ ਖ਼ਿਲਾਫ਼ ਲੜਾਈ-ਝਗੜੇ, ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ, ਧੋਖਾਧੜੀ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ) ਨੂੰ ਉਸ ਦੇ 2 ਹੋਰ ਸਾਥੀਆਂ ਸਮੇਤ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਸੈੱਲ ਦੇ ਇੰਚਾਰਜ ਐੱਸ. ਆਈ. ਹਰਿੰਦਰ ਸਿੰਘ ਦੀ ਅਗਵਾਈ ਵਿਚ ਸੂਰਿਆ ਐਨਕਲੇਵ ਪੁਲ ਨੇੜੇ ਪੁਲਸ ਪਾਰਟੀ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਇੰਡੀਅਨ ਆਇਲ ਡਿਪੂ ਵਾਲੀ ਸਾਈਡ ਤੋਂ ਆ ਰਹੀ ਚਿੱਟੇ ਰੰਗ ਦੀ ਐਕਸ. ਯੂ. ਵੀ. ਮਾਰਕਾ ਗੱਡੀ ਨੰਬਰ ਪੀ. ਬੀ. 08 ਈ ਜੇ-5309 ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ ਵਿਚ ਉਕਤ ਤਿੰਨੋਂ ਨੌਜਵਾਨ ਸਵਾਰ ਸਨ।

ਉਨ੍ਹਾਂ ਆਪਣਾ ਨਾਂ ਸੁਖਦੀਪ ਸਿੰਘ ਦੀਪਾ ਪੁੱਤਰ ਨਿਰੰਜਣ ਸਿੰਘ, ਤਰੁਣ ਕੁਮਾਰ ਤਾਨੀ ਪੁੱਤਰ ਸ਼ੁੱਭਕਰਮ ਕੁਮਾਰ ਦੋਵੇਂ ਨਿਵਾਸੀ ਪਿੰਡ ਛੋਕਰਾਂ, ਜ਼ਿਲ੍ਹਾ ਜਲੰਧਰ ਅਤੇ ਅਮਰਦੀਪ ਸਿੰਘ ਦੀਪਾ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਮੰਡੀ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਦੱਸਿਆ। ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈਣ ’ਤੇ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੂੰ ਡੈਸ਼ ਬੋਰਡ ਵਿਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ 270 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ 'ਤਾ ਪਰਿਵਾਰ, ਓਵਰਡੋਜ਼ ਦੇ ਕਾਰਨ ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਪੁਲਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਸੁਖਦੀਪ ਸਿੰਘ ਦੀਪਾ ਖ਼ਿਲਾਫ਼ ਥਾਣਾ ਗੋਰਾਇਆ, ਥਾਣਾ ਫਿਲੌਰ, ਥਾਣਾ ਭੱਟੂ ਕਲਾਂ (ਫਤਿਆਬਾਦ ਹਰਿਆਣਾ), ਥਾਣਾ ਸਿਟੀ ਪੱਟੀ (ਤਰਨਤਾਰਨ) ਅਤੇ ਥਾਣਾ ਇਸਲਾਮਾਬਾਦ (ਅੰਮ੍ਰਿਤਸਰ) ਵਿਚ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਐਕਸਾਈਜ਼ ਐਕਟ ਅਤੇ ਪਾਸਪੋਰਟ ਐਕਟ ਦੇ ਮਾਮਲੇ ਦਰਜ ਹਨ। ਉਹ ਕਈ ਵਾਰ ਜੇਲ ਵੀ ਜਾ ਚੁੱਕਾ ਹੈ। ਮੁਲਜ਼ਮ ਨੇ ਪੁੱਛਗਿੱਛ ਵਿਚ ਕਿਹਾ ਕਿ ਉਸਦੀ ਉਮਰ 38 ਸਾਲ ਹੈ। ਉਸਨੇ 12ਵੀਂ ਤਕ ਪੜ੍ਹਾਈ ਕੀਤੀ ਹੈ। ਉਸ ਦਾ ਪੂਰਾ ਪਰਿਵਾਰ ਕੈਨੇਡਾ ਵਿਚ ਰਹਿੰਦਾ ਹੈ। ਇਸੇ ਤਰ੍ਹਾਂ ਮੁਲਜ਼ਮ ਅਮਰਦੀਪ ਸਿੰਘ ਦੀਪਾ ਖ਼ਿਲਾਫ਼ ਵੀ ਬੰਗਾ ਅਤੇ ਫਿਲੌਰ ਥਾਣਿਆਂ ਵਿਚ 5 ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ- ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News