ਹਾਈਡਲ ਨਹਿਰ ਵਿਚੋਂ ਮਿਲੀ ਵਿਅਕਤੀ ਦੀ ਲਾਸ਼ ਦੀ ਹੋਈ ਪਛਾਣ
Friday, Apr 11, 2025 - 06:26 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਅੱਡਾ ਝੀਰ ਦਾ ਖੂਹ ਨੇੜੇ ਮੁਕੇਰੀਆਂ ਹਾਈਡਲ ਨਹਿਰ 'ਚ ਇਕ ਅਣਪਛਾਤੇ ਵਿਅਕਤੀ ਵੱਲੋਂ ਛਾਲ ਮਾਰੀ ਗਈ ਸਈ, ਜਿਸ ਨੂੰ ਆਸ ਪਾਸ ਦੇ ਲੋਕਾਂ ਦੇ ਸਹਿਯੋਗ ਨਾਲ ਨਹਿਰ ਵਿਚੋਂ ਬਾਹਰ ਕਢਿਆ ਗਿਆ ਸੀ। ਵਿਅਕਤੀ ਦੀ ਪਛਾਣ ਕਮਲ ਪ੍ਰਕਾਸ਼ ਪੁੱਤਰ ਜਸ਼ਪਾਲ ਵਾਸੀ ਹੀਰਾ ਕਾਲੋਨੀ ਪੁਲਸ ਸਟੇਸ਼ਨ ਹਰਿਆਣਾਂ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 15 ਅਪ੍ਰੈਲ ਤੋਂ 13 ਜੂਨ ਤੱਕ ਲੱਗੀ ਇਹ ਸਖ਼ਤ ਪਾਬੰਦੀ, ਹੁਕਮ ਹੋ ਗਏ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਕਮਲ ਪ੍ਰਕਾਸ਼ ਦੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਕਮਲ ਪ੍ਰਕਾਸ਼ ਕਈ ਦੇਰ ਤੋਂ ਪਰੇਸ਼ਾਨ ਰਹਿੰਦਾ ਸੀ, ਜਿਸ ਦੀ ਦਵਾਈ ਵੀ ਚੱਲ ਰਹੀ ਸੀ। 9 ਅਪ੍ਰੈਲ ਨੂੰ ਕਮਲ ਪ੍ਰਕਾਸ਼ ਬਿਨਾਂ ਦਸੇ ਘਰੋਂ ਚਲਾ ਗਿਆ, ਜੋ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ। 10 ਅਪ੍ਰੈਲ ਨੂੰ ਅਸੀਂ 'ਜਗ ਬਾਣੀ' ਸਮਾਚਾਰ ਪੱਤਰ 'ਚ ਕਮਲ ਪ੍ਰਕਾਸ਼ ਦੀ ਨਹਿਰ ਚੋਂ ਨਿਕਲੀ ਲਾਸ਼ ਦੀ ਫੋਟੋ ਵੇਖੀ ਤਾਂ ਅਸੀਂ ਤਲਵਾੜਾ ਵਿਖੇ ਆ ਕੇ ਬੀ. ਬੀ. ਐੱਮ. ਬੀ. ਹਸਪਤਾਲ ਦੇ ਹਸਪਤਾਲ ਵਿਖੇ ਕਮਲ ਪ੍ਰਕਾਸ਼ ਦੀ ਲਾਸ਼ ਦੀ ਪਛਾਣ ਕੀਤੀ ਤਾਂ ਉਹ ਲਾਸ਼ ਕਮਲ ਪ੍ਰਕਾਸ਼ ਦੀ ਹੀ ਸੀ। ਤਲਵਾੜਾ ਪੁਲਸ ਨੇ 174 ਦੀ ਕਾਰਵਾਈ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਜ਼ਰਾ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e