ਵਿਸ਼ਵ ਸ਼ਾਂਤੀ ਤੇ ਏਕਤਾ ਦੇ ਪਹਿਰੇਦਾਰ ਸਨ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ: ਵਾਈਸ ਚਾਂਸਲਰ ਡਾ. ਮਿੱਤਲ
Thursday, Sep 07, 2023 - 01:02 PM (IST)

ਕਪੂਰਥਲਾ (ਮਹਾਜਨ)-ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਇਕ ਸਿਰਫ਼ ਨਾਮ ਨਹੀਂ ਸਗੋਂ ਹਰ ਵਰਗ, ਹਰ ਉਮਰ ਅਤੇ ਹਰ ਇਕ ਦੇ ਜੀਵਨ ’ਚ ਸ਼ਾਮਲ ਇਕ ਫਲਸਫਾ ਹੈ। ਉਹ ਵਿਸ਼ਵ ਸ਼ਾਂਤੀ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਰਬਪੱਖੀ ਭਾਈਵਾਰਤਾ ਦੇ ਰਖਵਾਲੇ ਅਤੇ ਸਮਰਥਕ ਸਨ। ਉਨ੍ਹਾਂ ਨੇ ਆਪਣੇ ਜੀਵਨ ’ਚ ਹਮੇਸ਼ਾ ਮਨੁੱਖੀ ਜੀਵਨ ਦੀ ਏਕਤਾ ਅਤੇ ਸਦਭਾਵਨਾ ਦੇ ਹਿੱਤ ’ਚ ਕੰਮ ਕੀਤਾ। ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਬਾਰੇ ਇਹ ਭਾਵਨਾ ਵਾਂ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਉਪ-ਕੁਲਪਤੀ) ਡਾ. ਸੁਸ਼ੀਲ ਮਿੱਤਲ ਦੀਆਂ ਹਨ। ਉਨ੍ਹਾਂ ਇਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਸਤਿਕਾਰਯੋਗ ਲਾਲਾ ਜੀ ਦੀ 42ਵੀਂ ਬਰਸੀ ਮੌਕੇ ਆਈ. ਕੇ. ਜੀ. ਪੀ. ਟੀ. ਯੂ. ਵਿਖੇ ਲਾਏ ਗਏ ਖ਼ੂਨਦਾਨ ਕੈਂਪ ਦੌਰਾਨ ਕੀਤਾ।
ਡਾ. ਸੁਸ਼ੀਲ ਮਿੱਤਲ ਵਾਈਸ ਚਾਂਸਲਰ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਮਿਲ ਕੇ ਮੁੱਖ ਮਹਿਮਾਨ ਵਜੋਂ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਲਾਲਾ ਜੀ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਈ. ਕੇ. ਜੀ. ਪੀ. ਟੀ. ਯੂ. ਦੇ ਰਜਿਸਟਰਾਰ ਡਾ. ਐੱਸ. ਕੇ. ਮਿਸ਼ਰਾ, ਸਿਵਲ ਸਰਜਨ ਡਾ. ਰਾਜਵਿੰਦਰ ਕੌਰ, ਐੱਸ. ਡੀ. ਐੱਮ. ਲਾਲ ਵਿਸ਼ਵਾਸ ਬੈਂਸ, ਡੀ. ਐੱਸ. ਪੀ. ਦਿਹਾਤੀ ਅਮਰੀਕ ਸਿੰਘ ਚਾਹਲ, ਐੱਸ. ਐੱਮ. ਓ ਡਾ. ਸੰਦੀਪ ਧਵਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਆਈ. ਕੇ. ਜੀ. ਪੀ. ਟੀ. ਯੂ ਦੇ ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾ ਨੇ ਖ਼ੂਨਦਾਨ ਕੈਂਪ ਅਤੇ ਇਸ ਨਾਲ ਸਬੰਧਤ ਪ੍ਰੀ-ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਤੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਨਾਲ ਜਾਣਕਾਰੀ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਆਈ. ਏ. ਐੱਸ. ਨੇ ਆਪਣੇ ਸੰਦੇਸ਼ ’ਚ ਲਾਲਾ ਜੀ ਦੇ ਜੀਵਨ ਬਾਰੇ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਅੱਜ ਉਨ੍ਹਾਂ ਦੀ ਚੌਥੀ ਪੀੜ੍ਹੀ ਵੀ ਪੱਤਰਕਾਰਾ ਰਾਹੀਂ ਦੇਸ਼ ਦੀ ਸੇਵਾ ਕਰ ਰਹੀ ਹੈ। ਯੂਨੀਵਰਸਿਟੀ ’ਚ ਕੁਲ 52 ਯੂਨਿਟ ਖੂਨ ਡੋਨੇਟ ਕੀਤਾ ਗਿਆ। ਯੂਨੀਵਰਸਿਟੀ ਦੇ ਡਿਪਟੀ ਕੰਟਰੋਲਰ ਡਾ. ਨਿਤਿਆ ਸ਼ਰਮਾ, ਡਿਪਟੀ ਰਜਿਸਟਰਾਰ ਦੇਵੇਂਦਰ ਕੁਮਾਰ, ਸੀਨੀਅਰ ਸਹਾਇਕ ਟਹਿਲ ਸਿੰਘ, ਵਿਜੇ ਕੁਮਾਰ, ਪ੍ਰਦੀਪ ਕੁਮਾਰ, ਕਮਲ ਕੁਮਾਰ, ਜਸਬੀਰ, ਗੁਰਪ੍ਰੀਤ ਸਿੰਘ, ਸੁਰੱਖਿਆ ਸਟਾਫ਼ ਅਤੇ ਐੱਨ. ਐੱਸ. ਐੱਸ. ਵਾਲੰਟੀਅਰਾਂ ਨੇ ਵਧ-ਚੜ੍ਹ ਕੇ ਖ਼ੂਨਦਾਨ ਕੀਤਾ।
ਇਹ ਵੀ ਪੜ੍ਹੋ- ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ
ਇਨ੍ਹਾਂ ਖੂਨਦਾਨੀਆਂ ਨੇ ਕੀਤਾ ਖ਼ੂਨਦਾਨ
ਖ਼ੂਨਦਾਨ ਕਰਨ ਵਾਲਿਆਂ ’ਚ ਟਹਿਲ ਸਿੰਘ, ਪ੍ਰਦੀਪ ਕੁਮਾਰ, ਸੰਤੋਖ ਸਿੰਘ ਮੱਲ੍ਹੀ, ਵਿਜੈ ਆਨੰਦ, ਗੁਰਪ੍ਰੀਤ ਸਿੰਘ, ਗੋਪਾਲ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ, ਅੰਸ਼ ਸ਼ਰਮਾ, ਕੁਮਾਰ ਵਿਸ਼ਨੂੰ, ਚਿਰਾਗ ਮਿਗਲਾਨੀ, ਰੋਹਿਤ ਚੌਧਰੀ, ਜਤਿੰਦਰ ਸਿੰਘ, ਤੁਸ਼ਾਰ ਕਟਾਰੀਆ, ਜਾਹਿਰ ਤੰਬੋਲੀ, ਬਲਬੀਰ ਸਿੰਘ, ਹਰਜੀਤ ਸਿੰਘ, ਦਵਿੰਦਰ ਕੁਮਾਰ, ਬਲਵਿੰਦਰ ਸਿੰਘ, ਮੋਹਿਤ ਪਾਠਕ, ਪੰਕਜ, ਅਮਨਦੀਪ ਬੰਗਰ, ਅੰਸ਼ੁਲ, ਕੁਸ਼ਲ ਪਾਲ, ਸੰਦੀਪ ਸ਼ਰਮਾ, ਹਨੀ, ਡਾ. ਨਿਤਿਆ ਸ਼ਰਮਾ, ਜਗਰੂਪ ਸਿੰਘ, ਸੁਨੀਲ ਕੁਮਾਰ, ਰਾਜੇਸ਼ ਕੁਮਾਰ, ਜਗਸੀਰ ਸਿੰਘ, ਸੂਰਜ ਕੁਮਾਰ, ਸਵਰਾਜ ਸਿੰਘ, ਸੁਮੰਤਾ, ਅਮਨਪ੍ਰੀਤ, ਅਨੀਤਾ, ਏਕਮਜੋਤ ਕੌਰ, ਹਰਜਿੰਦਰ ਕੌਰ, ਸੁਮਨਪ੍ਰੀਤ ਸਿੰਘ, ਅਰਮਾਨਬੀਰ ਸਿੰਘ, ਪਰਮਿੰਦਰ ਸਿੰਘ, ਸੂਜਲ ਮਲਹੋਤਰਾ, ਅਦਿਤਿਆ ਵਸ਼ਿਸ਼ਟ, ਕਰਨ ਮਹਾਜਨ, ਅਨਿਲ ਕੁਮਾਰ, ਸਾਹਿਲ ਵਾਲੀਆ, ਸਰਬਜੀਤ ਸਿੰਘ, ਰਾਹੁਲ ਕੌਰ, ਰਮਨ ਚੌਧਰੀ, ਨਮਨਪ੍ਰੀਤ ਕੌਰ, ਵਿਸ਼ੂ ਠਾਕੁਰ, ਪੰਕਜ ਸ਼ਰਮਾ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ