ਨੇਤਰਹੀਣ IAS ਅਧਿਕਾਰੀ ਅੰਕੁਰਜੀਤ ਸਿੰਘ ਨੇ ਸਵੇਰੇ ਲਿਆ ਨਿਗਮ ''ਚ ਚਾਰਜ, ਦੁਪਹਿਰ ਨੂੰ ਫਿਰ ਹੋ ਗਿਆ ਤਬਾਦਲਾ

Thursday, Sep 26, 2024 - 04:38 PM (IST)

ਨੇਤਰਹੀਣ IAS ਅਧਿਕਾਰੀ ਅੰਕੁਰਜੀਤ ਸਿੰਘ ਨੇ ਸਵੇਰੇ ਲਿਆ ਨਿਗਮ ''ਚ ਚਾਰਜ, ਦੁਪਹਿਰ ਨੂੰ ਫਿਰ ਹੋ ਗਿਆ ਤਬਾਦਲਾ

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਜਾਰੀ ਕਰਕੇ ਨੇਤਰਹੀਣ ਆਈ. ਏ. ਐੱਸ. ਅਧਿਕਾਰੀ ਅੰਕੁਰਜੀਤ ਸਿੰਘ ਨੂੰ ਜਲੰਧਰ ਨਗਰ ਨਿਗਮ ਦਾ ਨਵਾਂ ਐਡੀਸ਼ਨਲ ਕਮਿਸ਼ਨਰ ਤਾਇਨਾਤ ਕੀਤਾ ਸੀ। ਸਰਕਾਰੀ ਹੁਕਮਾਂ ਅਨੁਸਾਰ ਆਈ. ਏ. ਐੱਸ. ਅੰਕੁਰਜੀਤ ਸਿੰਘ ਨੇ ਬੁੱਧਵਾਰ ਸਵੇਰੇ ਨਿਗਮ ਜਾ ਕੇ ਆਪਣਾ ਚਾਰਜ ਗ੍ਰਹਿਣ ਕਰ ਲਿਆ, ਜਿਸ ਕਾਰਨ ਸਭ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਅੰਕੁਰਜੀਤ ਦੀ ਹਾਲੇ ਸਾਰੇ ਨਿਗਮ ਅਧਿਕਾਰੀਆਂ ਨਾਲ ਜਾਣ-ਪਛਾਣ ਵੀ ਨਹੀਂ ਹੋਈ ਸੀ ਕਿ ਦੁਪਹਿਰ ਨੂੰ ਹੀ ਸਰਕਾਰ ਦੇ ਤਬਾਦਲਿਆਂ ਸਬੰਧੀ ਨਵੇਂ ਹੁਕਮ ਆ ਗਏ, ਜਿਸ ਤਹਿਤ ਅੰਕੁਰਜੀਤ ਸਿੰਘ ਦਾ ਤਬਾਦਲਾ ਜਲੰਧਰ ਡਿਵੈੱਲਪਮੈਂਟ ਅਥਾਰਿਟੀ ਵਿਚ ਬਤੌਰ ਚੀਫ਼ ਐਡਮਨਿਸਟ੍ਰੇਸ਼ਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-  ਜਲੰਧਰ ਵਿਖੇ ਜਿਊਲਰੀ ਦੇ ਸ਼ੋਅ ਰੂਮ 'ਚ ਕੰਮ ਕਰਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ, ਜਵਾਈ 'ਤੇ ਲੱਗੇ ਗੰਭੀਰ ਦੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News