ਟਾਂਡਾ ਦੇ ਬੇਟ ਖੇਤਰ ''ਚ ਮਧਰੇਪਨ ਦੀ ਬੀਮਾਰੀ ਨੇ 354 ਏਕੜ ਝੋਨੇ ਦੀ ਫ਼ਸਲ ਕੀਤੀ ਬਰਬਾਦ

Sunday, Sep 18, 2022 - 02:09 PM (IST)

ਟਾਂਡਾ ਦੇ ਬੇਟ ਖੇਤਰ ''ਚ ਮਧਰੇਪਨ ਦੀ ਬੀਮਾਰੀ ਨੇ 354 ਏਕੜ ਝੋਨੇ ਦੀ ਫ਼ਸਲ ਕੀਤੀ ਬਰਬਾਦ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਮਧਰੇਪਨ ਦੀ ਬੀਮਾਰੀ ਨੇ ਬੇਟ ਖੇਤਰ ਵਿੱਚ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਇਸ ਸਬੰਧੀ ਪਿੰਡ ਫਿਰੋਜ਼ ਰੋਲੀਆਂ ਨਾਲ ਸਬੰਧਤ ਵੱਖ-ਵੱਖ ਕਿਸਾਨਾਂ ਨੇ ਅੱਜ ਖੇਤਾਂ ਵਿੱਚ ਜਾ ਕੇ ਆਪਣੀ ਦੁੱਖ਼ਭਰੀ ਦਾਸਤਾਂ ਸੁਣਾਉਂਦੇ ਹੋਏ ਦੱਸਿਆ ਕਿ ਇਸ ਬੀਮਾਰੀ ਕਾਰਨ ਪਿੰਡ ਫਿਰੋਜ਼ ਰੋਲੀਆਂ ਦੇ ਕਿਸਾਨਾਂ ਦੀ ਕਰੀਬ 354 ਏਕੜ ਤੋਂ ਵੱਧ ਫ਼ਸਲ ਬਰਬਾਦ ਹੋਈ ਹੈ। 

ਕਿਸਾਨਾਂ ਨੇ ਦੱਸਿਆ ਕਿ ਇਸ ਬੀਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਮਨਜੀਤ ਸਿੰਘ ਦੀ 60 ਏਕੜ, ਤਰਲੋਕ ਸਿੰਘ ਦੀ 35 ਪੈਂਤੀ ਏਕੜ ਸਾਧੂ ਸਿੰਘ ਦੀ 18 ਏਕੜ, ਜਗਜੀਵਨ ਸਿੰਘ ਦੀ 19 ਏਕੜ, ਸੁਰਿੰਦਰ ਸਿੰਘ ਦੀ 20, ਏਕੜ ਰਸ਼ਪਾਲ ਸਿੰਘ ਦੀ 15 ਏਕੜ, ਗੁਰਮੀਤ ਸਿੰਘ ਦੀ 8 ਏਕੜ, ਨਰਿੰਦਰ ਸਿੰਘ ਦੀ 8 ਏਕੜ, ਰਤਨ ਸਿੰਘ ਦੀ 10 ਏਕੜ, ਗੁਰਸੇਵਕ ਸਿੰਘ ਦੀ 10 ਏਕੜ ਸਚਿਨ ਕੁਮਾਰ ਦੀ 12 ਏਕੜ, ਜੋਗਿੰਦਰ ਸਿੰਘ ਦੀ 16 ਏਕੜ,  ਗੁਰਬਚਨ ਸਿੰਘ ਦੀ(ਪਿੰਡ ਗੰਧੋਵਾਲ ਸਥਿਤ)  30 ਏਕੜ ਗੁਰਵਿੰਦਰ ਸਿੰਘ ਦੀ 5 ਏਕੜ, ਹਰਵਿੰਦਰ ਸਿੰਘ ਦੀ 8ਏਕੜ, ਜੋਗਿੰਦਰ ਸਿੰਘ ਦੀ 13 ਏਕੜ, ਹਰਪਾਲ ਸਿੰਘ ਦੀ 6 ਏਕੜ, ਹਰਮੇਲ ਸਿੰਘ ਦੀ 10 ਏਕੜ ,ਨਿਸ਼ਾਨ ਸਿੰਘ 11 ਦੀ ਏਕੜ ਗੁਰਜੀਤ ਸਿੰਘ ਦੀ 35 ਏਕੜ, ਸਰਵਣ ਕੁਮਾਰ ਦੀ 1 ਏਕੜ, ਲਖਵਿੰਦਰ ਸਿੰਘ ਦੀ 2 ਏਕੜ ਫ਼ਸਲ ਝੋਨੇ ਦੀ ਫ਼ਸਲ ਇਸ ਬਿਮਾਰੀ ਦੀ ਚਪੇਟ ਵਿੱਚ  ਹੋਣ ਕਾਰਨ ਨਾ ਦੇ ਬਰਾਬਰ ਹੋਈ ਹੈ। 

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ ਨੂੰ ਲੈ ਕੇ CM ਭਗਵੰਤ ਮਾਨ ਦਾ ਟਵੀਟ, ਆਖੀ ਇਹ ਗੱਲ

ਇਸ ਮੌਕੇ ਦੁਖ਼ੀ ਹੋਏ ਕਿਸਾਨਾਂ ਨੇ ਦੱਸਿਆ ਝੋਨੇ ਦੀ ਇਸ ਸੀਜ਼ਨ ਦੌਰਾਨ ਉਨ੍ਹਾਂ ਦਾ ਕਰੀਬ 10 ਤੋਂ 15 ਹਜ਼ਾਰ ਰੁਪਏ ਇਕ ਏਕੜ ਦੀ ਫ਼ਸਲ ਵਾਸਤੇ ਖ਼ਰਚ ਹੋਇਆ ਹੈ, ਜੋਕਿ ਹੁਣ ਬਰਬਾਦ ਹੁੰਦਾ ਦਿਸ ਰਿਹਾ ਹੈ। ਦੁਖ਼ੀ ਅਤੇ ਪ੍ਰਭਾਵਿਤ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਇਸ ਬੀਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਬਰਬਾਦ ਹੋਈ। ਝੋਨੇ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। 

ਇਹ ਵੀ ਪੜ੍ਹੋ: ਯੂਨੀਵਰਸਿਟੀ 'ਚੋਂ ਕੁੜੀਆਂ ਦੀ ਵਾਇਰਲ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News