ਭਾਰਤੀ ਜਨਤਾ ਪਾਰਟੀ ਤੇਜ਼ੀ ਨਾਲ ਜਨਸੰਪਰਕ ਮੁਹਿੰਮ ਕਰੇਗੀ-ਤਲਵਾੜ ਨੀਤੀ

11/23/2020 5:52:49 PM

ਗੜ੍ਹਸ਼ੰਕਰ(ਸ਼ੋਰੀ): ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਤੋਂ ਸੂਬੇ ਦੀ ਉਪ ਪ੍ਰਧਾਨ ਨੀਤੀ ਤਲਵਾੜ ਨੇ ਅੱਜ ਇੱਥੇ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਪਾਰਟੀ ਵੱਲੋਂ ਉਲੀਕੀ ਜਨ ਸੰਪਰਕ ਮੁਹਿੰਮ ਤਹਿਤ ਹਰ ਬੂਥ ਪੱਧਰ ਤੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨਾਲ ਜਨਸੰਪਰਕ ਦੀ ਮੁਹਿੰਮ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਮੋਰਚਾ ਇਸ ਜਨਸੰਪਰਕ ਮੁਹਿੰਮ 'ਚ ਆਪਣੀ ਨਿਰਣਾਇਕ ਭੂਮਿਕਾ ਨਿਭਾਉਂਦੇ ਹੋਏ ਪਾਰਟੀ ਨੂੰ ਸੰਗਠਨਾਤਮਕ ਅਤੇ ਆਮ ਲੋਕਾਂ 'ਚ ਮਜ਼ਬੂਤ ਕਰੇਗੀ। ਨੀਤੀ ਤਲਵਾੜ ਨੇ ਦੱਸਿਆ ਕਿ ਨੁੱਕੜ ਮੀਟਿੰਗਾਂ ਅਤੇ ਬੂਥ ਪੱਧਰ ਤੇ ਮੀਟਿੰਗਾਂ ਤਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਇਸ ਦੇ ਨਤੀਜੇ ਸਾਹਮਣੇ ਆ ਜਾਣਗੇ।

ਉਨ੍ਹਾਂ ਦੱਸਿਆ ਕਿ ਮਹਿਲਾ ਮੋਰਚਾ ਹਰ ਬੂਥ ਤੇ ਆਪਣੀ 11ਤੋਂ 31ਮੈਂਬਰੀ ਟੀਮ ਬਣਾਉਣ ਦਾ ਫ਼ੈਸਲਾ ਕਰ ਚੁੱਕਾ ਹੈ ਜੋ ਕਿ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਨੂੰ ਤਾਕਤ ਮਿਲ ਸਕੇ। ਗੜ੍ਹਸ਼ੰਕਰ ਵਿਧਾਨ ਸਭਾ ਹਲਕੇ 'ਚ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਨੇ ਦੱਸਿਆ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ 'ਚ ਮਹਿਲਾ ਮੋਰਚਾ ਦੇ ਸੰਗਠਨਾਤਮਕ ਢਾਂਚੇ ਨੂੰ ਤਾਕਤਵਰ ਕਰਨ ਲਈ ਜ਼ਿਲ੍ਹਾ ਪ੍ਰਧਾਨ ਅਰਚਨਾ ਜੈਨ ਦੀ ਅਗਵਾਈ 'ਚ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਗੜ੍ਹਸ਼ੰਕਰ ਸੀਟ ਜਿੱਥੋਂ ਕਿ ਭਾਰਤੀ ਜਨਤਾ ਪਾਰਟੀ ਜਿੱਤਾਂ ਦਰਜ ਕਰਦੀ ਰਹੀ ਹੈ ਅਤੇ ਇਸ ਸੀਟ ਤੇ ਪਾਰਟੀ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਸ਼ਾਨਦਾਰ ਜਿੱਤ ਦਾ ਰਾਹ ਪੱਧਰਾਂ ਕਰਨ ਦੇ ਲਈ ਪਾਰਟੀ ਵੱਲੋਂ ਹਰ ਬੂਥ ਤੇ ਆਪਣੇ ਸੰਗਠਨ ਨੂੰ ਬਹੁਤ ਤਾਕਤਵਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸੰਜੀਵ ਤਲਵਾੜ, ਸਾਬਕਾ ਚੇਅਰਮੈਨ ਯੂਥ ਡਿਵੈਪਮੈਂਟ ਬੋਰਡ ਪੰਜਾਬ ਵੀ ਹਾਜ਼ਰ ਸਨ।


Aarti dhillon

Content Editor

Related News