ਭਾਜਪਾ ਆਗੂਆਂ ਨੇ ਵਿਧਾਇਕ ਹੈਨਰੀ ਦੇ ਦਫ਼ਤਰ ਸਾਹਮਣਿਓਂ ਕੱਢੀ ਇਨਸਾਫ਼ ਯਾਤਰਾ

Sunday, Mar 13, 2022 - 03:07 PM (IST)

ਭਾਜਪਾ ਆਗੂਆਂ ਨੇ ਵਿਧਾਇਕ ਹੈਨਰੀ ਦੇ ਦਫ਼ਤਰ ਸਾਹਮਣਿਓਂ ਕੱਢੀ ਇਨਸਾਫ਼ ਯਾਤਰਾ

ਜਲੰਧਰ (ਮ੍ਰਿਦੁਲ) : ਵਿਧਾਨ ਸਭਾ ਚੋਣਾਂ ਦੀ ਗਿਣਤੀ ਦੌਰਾਨ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦੇ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਅਤੇ ਭੰਡਾਰੀ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਅੱਜ ਭਾਜਪਾਈਆਂ ਨੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੂੰ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੰਗ-ਪੱਤਰ ਦਿੱਤਾ, ਜਿਸ ਤੋਂ ਬਾਅਦ ਕਿਸ਼ਨ ਲਾਲ ਦੀ ਅਗਵਾਈ 'ਚ ਸਮਰਥਕਾਂ ਨੇ ਸੀ. ਪੀ. ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ।

ਇਹ ਵੀ ਪੜ੍ਹੋ : ਕਾਂਗਰਸੀਆਂ ਦੇ ਡਰੋਂ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਲੈਣ ਤੋਂ ਬਚਦੇ ਰਹੇ ਨਿਗਮ ਤੇ ਪੁਲਸ ਕਮਿਸ਼ਨਰ

ਪ੍ਰਦਰਸ਼ਨ ਦੌਰਾਨ ਕਿਸ਼ਨ ਲਾਲ ਸ਼ਰਮਾ ਨੇ ਸ਼ਾਮ 5 ਵਜੇ ਦਮੋਰੀਆ ਪੁਲ ਤੋਂ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਦਫ਼ਤਰ ਸਾਹਮਣਿਓਂ ਲੰਘਦਿਆਂ ਭਗਤ ਸਿੰਘ ਚੌਕ ਤੱਕ ਇਨਸਾਫ਼ ਯਾਤਰਾ ਕੱਢੀ। ਵਿਧਾਇਕ ਹੈਨਰੀ ਦੇ ਦਫ਼ਤਰ ਦੇ ਸਾਹਮਣਿਓਂ ਲੰਘਦਿਆਂ ਕਿਸ਼ਨ ਲਾਲ ਸ਼ਰਮਾ ਨੇ ਹੈਨਰੀ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਗੁੰਡਾ ਤੱਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਨਾਰਥ ਹਲਕਾ ਗੁੰਡਾਗਰਦੀ ਦਾ ਗੜ੍ਹ ਬਣ ਚੁੱਕਾ ਹੈ, ਜਿਸ ਤਰ੍ਹਾਂ ਇਕ ਹਿੰਦੂ ਆਗੂ ’ਤੇ ਭਗਵਾ ਕੱਪੜੇ ਪਹਿਨਣ ਨੂੰ ਲੈ ਕੇ ਮਜ਼ਾਕ ਬਣਾ ਕੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਤੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ 5 ਸਾਲਾਂ ਵਿਚ ਨਾਰਥ ਹਲਕੇ 'ਚ ਆਮ ਆਦਮੀ ਦੀ ਕੀ ਦੁਰਦਸ਼ਾ ਹੋਵੇਗੀ?

ਇਹ ਵੀ ਪੜ੍ਹੋ : ਰਾਜ ਭਵਨ ਜਾਂਦੇ ਸਮੇਂ ਜਦੋਂ ਲਾਲ ਬੱਤੀ ’ਤੇ ਰੁਕਿਆ ਭਗਵੰਤ ਮਾਨ ਦੀਆਂ ਗੱਡੀਆਂ ਦਾ ਕਾਫਲਾ

ਇਸ ਦੌਰਾਨ ਏ. ਸੀ. ਪੀ. ਸੁਖਜਿੰਦਰ ਸਿੰਘ ਖੁਦ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਦੂਜੇ ਪਾਸੇ ਪੀੜਤ ਭਾਜਪਾ ਆਗੂ ਨੇ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਟਾਲਮਟੋਲ ਕਰ ਰਹੀ ਹੈ। ਇਸ ਇਨਸਾਫ਼ ਯਾਤਰਾ ਸਮੇਂ ਸਾਬਕਾ ਮੰਤਰੀ ਅਵਤਾਰ ਹੈਨਰੀ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ।
 


author

Harnek Seechewal

Content Editor

Related News