ਸਾਬਕਾ ਮੇਅਰ ਦੇ ‘ਆਪ’ ’ਚ ਸ਼ਾਮਲ ਹੋਣ ਬਾਰੇ ਵੱਡੀ ਅਪਡੇਟ, ਜਗਦੀਸ਼ ਰਾਜਾ ਨੇ ਰਾਜਾ ਵੜਿੰਗ ਨੂੰ ਭੇਜੇ ਇਹ ਕਾਗਜ਼

Tuesday, Oct 31, 2023 - 06:32 AM (IST)

ਸਾਬਕਾ ਮੇਅਰ ਦੇ ‘ਆਪ’ ’ਚ ਸ਼ਾਮਲ ਹੋਣ ਬਾਰੇ ਵੱਡੀ ਅਪਡੇਟ, ਜਗਦੀਸ਼ ਰਾਜਾ ਨੇ ਰਾਜਾ ਵੜਿੰਗ ਨੂੰ ਭੇਜੇ ਇਹ ਕਾਗਜ਼

ਜਲੰਧਰ (ਚੋਪੜਾ)- ਲੰਬੇ ਸਮੇਂ ਤੋਂ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ’ਤੇ ਅੱਜ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਜਗਦੀਸ਼ ਰਾਜ ਰਾਜਾ ਨੇ ਆਪਣੀ ਪਤਨੀ ਅਨੀਤਾ ਰਾਜਾ ਨਾਲ ਮਿਲ ਕੇ ਆਪਣੀ ਕਾਂਗਰਸ ਵੱਲੋਂ ਉਮੀਦਵਾਰੀ ਦਾ ਦਾਅਵਾ ਠੋਕ ਦਿੱਤਾ। ਰਾਜਾ ਨੇ ਵਾਰਡ ਨੰਬਰ 64 ਅਤੇ ਅਨੀਤਾ ਰਾਜਾ ਨੇ ਵਾਰਡ ਨੰਬਰ 65 ਤੋਂ ਟਿਕਟ ਲਈ ਬਿਨੈ-ਪੱਤਰ ਭਰਿਆ ਹੈ।

PunjabKesari

PunjabKesari

ਸੂਤਰਾਂ ਦੀ ਮੰਨੀਏ ਤਾਂ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਜਗਦੀਸ਼ ਰਾਜਾ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਸਾਬਕਾ ਮੇਅਰ ਨੇ ਆਪਣੇ ਅਤੇ ਆਪਣੀ ਪਤਨੀ ਦੇ ਫਾਰਮ ਜ਼ਿਲਾ ਕਾਂਗਰਸ ਸ਼ਹਿਰੀ ਦੇ ਦਫ਼ਤਰ ਵਿਚ ਜਮ੍ਹਾ ਕਰਵਾਉਣ ਦੀ ਬਜਾਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਦਫਤਰ ਭੇਜ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਇੰਜੀਨੀਅਰਿੰਗ ਕਾਲਜ ਦੀ ਕਨਵੋਕੇਸ਼ਨ 'ਚ ਨਹੀਂ ਆਉਣਗੇ ਅਮਿਤ ਸ਼ਾਹ, ਰਾਜਪਾਲ ਹੋਣਗੇ ਮੁੱਖ ਮਹਿਮਾਨ

ਮੈਂ ਕਾਂਗਰਸ ਦਾ ਸੱਚਾ ਸਿਪਾਹੀ : ਰਾਜਾ

ਜਗਦੀਸ਼ ਰਾਜਾ ਨੇ ਕਿਹਾ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਤੋਂ ਟਿਕਟ ’ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲਾਂਕਿ ਰਜਿੰਦਰ ਬੇਰੀ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਸਾਬਕਾ ਮੇਅਰ ਅਤੇ ਉਨ੍ਹਾਂ ਦੀ ਪਤਨੀ ਦੀ ਕੋਈ ਅਰਜ਼ੀ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਨੇ ਫਾਰਮ ਦੇਖਿਆ ਹੈ।

ਹਰੇਕ ਵਰਕਰ ਨੂੰ ਹੈ ਦਾਅਵਾ ਪੇਸ਼ ਕਰਨ ਦਾ ਹੱਕ : ਬੇਰੀ

ਰਜਿੰਦਰ ਬੇਰੀ ਨੇ ਕਿਹਾ ਕਿ ਟਿਕਟ ’ਤੇ ਦਾਅਵਾ ਪੇਸ਼ ਕਰਨਾ ਹਰੇਕ ਵਰਕਰ ਦਾ ਅਧਿਕਾਰ ਹੈ, ਉਸ ਨੇ ਨਗਰ ਨਿਗਮ ਦੇ 85 ਵਾਰਡਾਂ ਤੋਂ ਚੋਣ ਲੜਨ ਦੇ ਇੱਛੁਕ ਵਰਕਰਾਂ ਦੀਆਂ ਅਰਜ਼ੀਆਂ ਹੀ ਇਕੱਠੀਆਂ ਕਰ ਕੇ ਸੂਬਾ ਹਾਈ ਕਮਾਂਡ ਨੂੰ ਭੇਜਣੀਆਂ ਹਨ, ਟਿਕਟ ਕਿਸ ਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ, ਇਹ ਫੈਸਲਾ ਸੂਬਾਈ ਲੀਡਰਸ਼ਿਪ ਨੇ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ - Breaking News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦਾ ਨੋਟਿਸ, ਇਸ ਮਾਮਲੇ 'ਚ ਹੋਵੇਗੀ ਪੁੱਛਗਿੱਛ

80 ਦੇ ਕਰੀਬ ਵਰਕਰਾਂ ਨੇ ਕੀਤਾ ਅਪਲਾਈ, ਅੱਜ ਆਖਰੀ ਤਰੀਕ ਅੱਗੇ ਵਧਾਈ ਜਾਵੇਗੀ

ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 85 ਵਾਰਡਾਂ ਤੋਂ ਚੋਣ ਲੜਣ ਦੇ ਚਾਹਵਾਨ ਵਰਕਰਾਂ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਅੱਜ ਕਾਂਗਰਸ ਭਵਨ ਵਿਖੇ 80 ਦੇ ਕਰੀਬ ਵਰਕਰਾਂ ਨੇ ਵੱਖ-ਵੱਖ ਵਾਰਡਾਂ ਤੋਂ ਟਿਕਟਾਂ ਲੈਣ ਲਈ ਆਪਣੇ ਬਿਨੈ ਪੱਤਰ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਨੂੰ ਸੌਂਪੇ। ਹਾਲਾਂਕਿ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 31 ਅਕਤੂਬਰ ਰੱਖੀ ਗਈ ਹੈ ਪਰ ਕਾਂਗਰਸ ਦਾਅਵਾ ਦਾਇਰ ਕਰਨ ਦੀ ਆਖਰੀ ਤਰੀਕ ਵਧਾਉਣ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News