ਹੰਗਰੀ ਤੋਂ ਸ਼ੁਰੂ ਕਰਕੇ ਹੁਣ ਤੱਕ 8 ਦੇਸ਼ਾਂ ਦੀ ਯਾਤਰਾ ਸਾਈਕਲ 'ਤੇ ਕਰ ਚੁੱਕੈ ਇਹ ਸ਼ਖਸ

Saturday, Feb 15, 2020 - 04:50 PM (IST)

ਹੁਸ਼ਿਆਰਪੁਰ (ਅਮਰੀਕ)— ਬਤੌਰ ਇੰਜੀਨੀਅਰਿੰਗ ਕਰ ਵਿਦੇਸ਼ ਦੀ ਯਾਤਰਾ 'ਤੇ ਨਿਕਲੇ ਵਿਕਟਰ ਜਿੱਕੋ ਹੁਣ ਤੱਕ ਹੰਗਰੀ ਤੋਂ ਸ਼ੁਰੂ ਹੋ ਕੇ 8 ਦੇਸ਼ਾਂ ਦੀ ਸਾਈਕਲ 'ਤੇ ਯਾਤਰਾ ਕਰ ਚੁੱਕੇ ਹਨ।
ਸਾਲ 1819 'ਚ ਹੰਗਰੀ ਤੋਂ ਪੈਦਲ ਯਾਤਰਾ ਕਰਨ ਵਾਲੇ ਹਿਮਾਚਲ ਦੇ ਲੱਦਾਖ ਤੱਕ ਪਹੁੰਚੇ ਐਲੇਕ ਜੇਂਡਰ ਜਾਨ ਦੇ ਨਕਸ਼ੇ ਕਦਮਾਂ 'ਤੇ ਇਹ ਸ਼ਖਸ ਚੱਲ ਰਹੇ ਹਨ। ਭਾਰਤ ਦੀ ਧਰਤੀ 'ਤੇ ਆਪਣੇ ਕਦਮ ਰੱਖਣ ਤੋਂ ਬਾਅਦ ਸਾਈਕਲਿੰਗ 'ਤੇ ਜ਼ਿਲਾ ਹੁਸ਼ਿਆਰਪੁਰ ਪਹੁੰਚੇ ਵਿਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੱਛਾ ਸੀ ਕਿ ਜਿਸ ਰਸਤੇ ਤੋਂ ਐਲੇਕ ਜੇਂਡਰ ਜਾਨ ਲੇਹ ਲੱਦਾਖ ਆਏ ਸਨ ਤਾਂ ਉਹ ਵੀ ਇਸੇ ਰਸਤੇ ਤੋਂ ਲਦਾਖ ਜਾਣਗੇ, ਜਿਸ ਦਾ ਸਫਰ ਅੱਜ ਉਨ੍ਹਾਂ ਨੇ 10500 ਕਿਲੋਮੀਟਰ ਦਾ ਸਫਰ ਤੈਅ ਕਰ ਲਿਆ ਹੈ।

PunjabKesari

6 ਸਾਲ ਦੀ ਉਮਰ 'ਚ ਸਾਈਕਲਿੰਗ ਵੱਲ ਵਧੀ ਦਿਲਚਸਪੀ
ਜਿੱਕੋ ਨੇ ਦੱਸਿਆ ਕਿ ਕਰੀਬ 6 ਸਾਲ ਦੀ ਉਮਰ 'ਚ ਉਨ੍ਹਾਂ ਦੀ ਦਿਲਚਸਪੀ ਸਾਈਕਲਿੰਗ ਵੱਲ ਵਧੀ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਸਾਈਕਲਿੰਗ ਕਰ ਰਹੇ ਹਨ। ਉਨ੍ਹਾਂ ਦਾ ਵਿਦੇਸ਼ ਦਾ ਪਹਿਲਾ ਦੌਰਾ ਹੈ, ਜਿਸ 'ਚ ਉਨ੍ਹਾਂ ਨੇ ਹੁਣ ਤੱਕ ਕਰੀਬ 10500 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਕਰੀਬ ਹੰਗਰੀ ਤੋਂ ਲੈ ਕੇ 8 ਦੇਸ਼ਾਂ ਦੀ ਯਾਤਰਾ ਕਰਦੇ ਹੋਏ ਕਰੀਬ 5 ਜੁਲਾਈ ਨੂੰ ਉਹ ਭਾਰਤ 'ਚ ਦਾਖਲ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ ਸੀ। ਉਨ੍ਹਾਂ ਨੇ ਰਸਤੇ 'ਚ ਮੰਦਿਰਾਂ ਸਮੇਤ ਕਈ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਸਨ। ਅੱਜ ਉਹ ਹੁਸ਼ਿਆਰਪੁਰ ਪਹੁੰਚੇ ਸਨ, ਜਿੱਥੋਂ ਉਹ ਆਪਣਾ ਅਗਲਾ ਸਫਰ ਸ਼ੁਰੂ ਕਰਨਗੇ ਅਤੇ ਹਿਮਾਚਲ ਵੱਲ ਜਾਣਗੇ।

PunjabKesari

ਜ਼ਿਕਰਯੋਗ ਹੈ ਕਿ ਐਲੇਕ ਜੇਂਡਰ ਜਾਨ ਦੁਨੀਆ ਦੇ ਪਹਿਲੇ ਇਨਸਾਨ ਹਨ, ਜਿਨ੍ਹਾਂ ਨੇ ਹੰਗਰੀ ਤੋਂ ਚਾਰ ਸਾਲ ਦੀ ਪੈਦਲ ਯਾਤਰਾ ਕਰਦੇ ਹੋਏ ਲੱਦਾਖ ਪਹੁੰਚੇ ਸਨ ਅਤੇ 6 ਸਾਲ ਦਾ ਸਮਾਂ ਲਗਾਤਾਰ ਤਿੱਬਤੀ ਭਾਸ਼ਾ ਨਾਲ ਇੰਗਲਿਸ਼ ਗ੍ਰਾਮਰ ਦਾ ਅਨੁਵਾਦ ਕੀਤਾ ਸੀ।


shivani attri

Content Editor

Related News