ਦਰਿਆਈ ਪਾਣੀਆਂ ਦਾ ਮਾਮਲਾ ਪੰਜਾਬ ਤੇ ਪੰਜਾਬੀਆਂ ਦੀ ਹੋਂਦ ਨਾਲ ਜੁੜਿਆ: ਬੀਬੀ ਜਗੀਰ ਕੌਰ

10/09/2023 12:14:46 PM

ਬੇਗੋਵਾਲ (ਰਜਿੰਦਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦਰਿਆਈ ਪਾਣੀਆਂ ਦਾ ਮਾਮਲਾ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਨਾਲ ਜੁੜਿਆ ਹੋਇਆ ਮਸਲਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ’ਤੇ ਕਿਸੇ ਵੀ ਹੋਰ ਸੂਬੇ ਦਾ ਕੋਈ ਅਧਿਕਾਰ ਹੀ ਨਹੀਂ ਬਣਦਾ। ਉਨ੍ਹਾਂ ਇਥੋਂ ਜਾਰੀ ਕੀਤੇ ਬਿਆਨ ਵਿਚ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਾਣੀਆਂ ਦੀ ਲੜਾਈ ਇੱਕਜੁਟਤਾ ਨਾਲ ਲੜਨ।

ਬੀਬੀ ਜਗੀਰ ਕੌਰ ਨੇ ਕਿਹਾ ਕਿ 1960 ਵਿਚ ਜਿਸ 15.8 ਮਿਲੀਅਨ ਏਕੜ ਫੁੱਟ (ਐੱਮ. ਏ. ਐੱਫ਼.) ਪਾਣੀ ’ਤੇ ਪੰਜਾਬ ਦਾ ਹੱਕ ਸੀ, ਉਦੋਂ ਕੇਂਦਰ ਵਿੱਚਲੀ ਕਾਂਗਰਸ ਸਰਕਾਰ ਨੇ ਧੱਕੇ ਨਾਲ ਪੰਜਾਬ ਦੇ ਹਿੱਸੇ ’ਚੋਂ ਅੱਧ ਨਾਲੋਂ ਵੀ ਵੱਧ ਪਾਣੀ ਭਾਵ ਕਿ 8 ਐੱਮ. ਏ. ਐੱਫ਼. ਪਾਣੀ ਰਾਜਸਥਾਨ ਨੂੰ ਦੇ ਦਿੱਤਾ ਅਤੇ 1966 ’ਚ 3.5 ਐੱਮ. ਏ. ਐੱਫ਼. ਹਰਿਆਣੇ ਨੂੰ ਅਤੇ 0.2 ਐੱਮ. ਏ. ਐੱਫ਼. ਪਾਣੀ ਦਿੱਲੀ ਨੂੰ ਅਤੇ ਪਾਣੀਆਂ ਦੇ ਮਾਲਕ ਪੰਜਾਬ ਹਿੱਸੇ ਸਿਰਫ਼ 3.5 ਐੱਮ. ਏ. ਐੱਫ਼. ਪਾਣੀ ਹੀ ਰਹਿ ਗਿਆ ਸੀ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ

ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ 24 ਜੁਲਾਈ 1985 ਨੂੰ ਹੋਏ ‘ਰਾਜੀਵ-ਲੋਂਗੋਵਾਲ’ ਸਮਝੌਤੇ ਵਿਚੋਂ ਵੀ ਸਿਰਫ਼ ਅਤੇ ਸਿਰਫ਼ ਐੱਸ. ਵਾਈ. ਐੱਲ. ਨਹਿਰ ਬਣਾਉਣ ਦੀ ਮੱਦ ’ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ, ਜਦਕਿ ਬਾਕੀ ਸਮਝੋਤੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ। ਇਸ ਸਮਝੌਤੇ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ 1.7.1985 ਵਾਂਗ ਪਾਣੀ ਵਰਤਦੇ ਰਹਿਣਗੇ। 

ਇਕ ਟ੍ਰਿਬਿਊਨਲ ਬਣਾ ਕੇ ਪਾਣੀਆਂ ਦੇ ਹੱਕਾਂ ਦੀ ਪੜਤਾਲ ਕੀਤੀ ਜਾਵੇਗੀ। ਬਾਕੀ ਬਚਦੇ ਪਾਣੀ ਦੀ ਵੰਡ ਟ੍ਰਿਬਿਊਨਲ ਦੁਆਰਾ ਕੀਤੀ ਜਾਵੇਗੀ। ਇਸ ਟ੍ਰਿਬਿਊਨਲ ਦਾ ਮੁਖੀ ਸੁਪਰੀਮ ਕੋਰਟ ਦਾ ਸਾਬਕਾ ਜੱਜ ਹੋਵੇਗਾ। ਉਦੋਂ ਕਿਹਾ ਗਿਆ ਸੀ ਕਿ ਇਹ ਟ੍ਰਿਬਿਊਨਲ 6 ਮਹੀਨੇ ’ਚ ਫ਼ੈਸਲਾ ਲਵੇਗਾ। ਇਸ ਦੌਰਾਨ ਨਹਿਰ ਉਸਾਰਨ ਦਾ ਕੰਮ ਜਾਰੀ ਰੱਖਿਆ ਜਾਵੇਗਾ, ਜੋ 15 ਅਗਸਤ 1986 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ਇਹ ਸਮਝੌਤਾ ਅਮਲ ਵਿਚ ਨਹੀਂ ਆਇਆ ਕਿਉਂਕਿ ਇਸ ਰਾਹੀਂ ਚੰਡੀਗੜ੍ਹ ਅਤੇ ਕੁਝ ਹੋਰ ਇਲਾਕਿਆਂ ਦੀ ਮੁੜ ਵੰਡ ਹੋਣੀ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਜਦੋਂ ਦਰਿਆਵਾਂ ਦੇ ਪਾਣੀ ਵੀ ਘੱਟ ਗਏ ਹਨ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਸੰਕਟ ਵੀ ਖੜਾ ਹੋ ਗਿਆ ਹੈ, ਜਦੋਂ ਪੰਜਾਬ ਕੋਲੋਂ ਵਾਧੂ ਪਾਣੀ ਹੈ ਨਹੀਂ ਤਾਂ ਫਿਰ ਦੂਜੇ ਸੂਬਿਆਂ ਨੂੰ ਪਾਣੀ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਨਕੋਦਰ ਬੇਅਦਬੀ ਮਾਮਲੇ ’ਚ ਨਵਾਂ ਮੋੜ, ਪੰਜਾਬ ਸਰਕਾਰ ਵੱਲੋਂ ਨਵੀਂ SIT ਗਠਿਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News