ਭੋਗਪੁਰ ਪੁਲਸ ਵੱਲੋਂ 8 ਕਿਲੋ ਡੋਡਿਆਂ ਸਣੇ 1 ਕਾਬੂ

11/15/2018 5:46:58 AM

ਭੋਗਪੁਰ,    (ਸੂਰੀ)-  ਜ਼ਿਲਾ ਜਲੰਧਰ ਦਿਹਾਤੀ ਪੁਲਸ ਵੱਲੋਂ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੋਧੀ ਮੁਹਿੰਮ  ਤਹਿਤ ਕਾਰਵਾਈ ਕਰਦਿਆਂ ਥਾਣਾ ਮੁਖੀ ਭੋਗਪੁਰ ਦੀ ਦੇਖ-ਰੇਖ ਹੇਠ 1 ਮੁਲਜ਼ਮ ਨੂੰ 8 ਕਿਲੋ ਡੋਡਿਆਂ ਸਣੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। 
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਹੈ ਕਿ ਥਾਣੇਦਾਰ ਬਲਵਿੰਦਰ ਸਿੰਘ ਗਸ਼ਤ ਕਰਦੇ ਹੋਏ ਥਾਣਾ ਭੋਗਪੁਰ ਸ਼ਹਿਰ ਨੇਡ਼ਲੇ ਭੁਲੱਥ ਮੋਡ਼ ਚੌਕ  ਤੋਂ ਸੱਗਰਾਂਵਾਲੀ ਪਾਸੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸਾਹਮਣੇ ਵਾਲੇ ਪਾਸਿਓਂ ਭੁਲੱਥ ਵੱਲੋਂ ਇਕ  ਆਦਮੀ ਜਿਸ ਨੇ ਮੋਢੇ ’ਤੇ ਇਕ ਬੋਰਾ ਚੁੱਕਿਆ ਹੋਇਆ ਸੀ, ਪੈਦਲ ਆਉਂਦਾ ਦਿਖਾਈ ਦਿੱਤਾ। ਜਦੋਂ ਉਸ  ਆਦਮੀ ਨੂੰ ਕਾਬੂ ਕਰ ਕੇ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਬਲਵੰਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਬਜਾਜ ਥਾਣਾ ਭੁਲੱਥ ਜ਼ਿਲਾ ਕਪੂਰਥਲਾ ਦੱਸਿਆ। ਉਸ ਦੇ ਮੋਢੇ ’ਤੇ ਚੱਕੇ ਬੋਰੇ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 8 ਕਿਲੋ ਡੋਡੇ ਬਰਾਮਦ ਹੋਏ। ਪੁਲਸ ਵੱਲੋਂ ਮੁਲਜ਼ਮ  ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ’ਚ ਲੈ ਲਿਆ ਹੈ। ਮੁਲਜ਼ਮ ਨੂੰ ਕੱਲ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।


Related News