ਭੋਗਪੁਰ ਪੁਲਸ ਨੇ ਏਕਾਂਤਵਾਸ 'ਚ ਰੱਖੇ 83 ਪ੍ਰਵਾਸੀਆਂ ਦੀ ਕਰਵਾਈ ਜਾਂਚ

04/18/2020 6:49:26 PM

ਭੋਗਪੁਰ,(ਰਾਜੇਸ਼ ਸੂਰੀ) : ਭੋਗਪੁਰ ਪੁਲਸ ਵੱਲੋਂ ਨੈਸ਼ਨਲ ਹਾਈਵੇ ਤੋਂ ਕਾਬੂ ਕੀਤੇ ਗਏ 83 ਪ੍ਰਵਾਸੀਆਂ ਨੂੰ ਭੋਗਪੁਰ ਨੇੜਲੇ ਰਾਧਾ ਸੁਆਮੀ ਸਤਸੰਗ ਘਰ 'ਚ ਏਕਾਂਤਵਾਸ 'ਚ ਰੱਖੇ ਜਾਣ ਤੋਂ ਬਾਅਦ ਏ. ਐਸ. ਪੀ. ਆਦਮਪੁਰ ਅੰਕੁਰ ਗੁਪਤਾ ਅਤੇ ਥਾਣਾ ਭੋਗਪੁਰ ਦੇ ਐਸ.ਐਚ.ਓ. ਜਰਨੈਲ ਸਿੰਘ ਵੱਲੋਂ ਇਨ੍ਹਾਂ ਪ੍ਰਵਾਸੀਆਂ ਦੀਆਂ ਮੁੱਢਲੀਆਂ ਲੋੜਾਂ ਤੇ ਸਿਹਤ ਸੇਵਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। 'ਜਗਬਾਣੀ' ਨਾਲ ਗੱਲ ਕਰਦਿਆਂ ਏ. ਐਸ. ਪੀ.  ਗੁਪਤਾ ਅਤੇ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਪਬਲਿਕ ਸਿਹਤ ਕੇਂਦਰ ਕਾਲਾ ਬੱਕਰਾ ਦੇ ਡਾਕਟਰਾਂ ਦੀ ਟੀਮ ਨੂੰ ਇਸ ਸਤਸੰਗ ਘਰ 'ਚ ਬੁਲਾ ਕੇ ਪ੍ਰਵਾਸੀਆਂ ਦੀ ਸਿਹਤ ਜਾਂਚ ਕਰਵਾਈ ਗਈ ਹੈ ਅਤੇ ਇਸ ਜਾਂਚ ਦੌਰਾਨ ਕਿਸੇ ਵੀ ਪ੍ਰਵਾਸੀ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਹਨ। ਰਾਧਾ ਸੁਆਮੀ ਸਤਸੰਗ ਘਰ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਸੁਚੱਜੇ ਢੰਗ ਨਾਲ ਇਨ੍ਹਾਂ ਪ੍ਰਵਾਸੀਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਪ੍ਰਵਾਸੀਆਂ ਨੂੰ ਸਵੇਰੇ ਪੋਸ਼ਟਿਕ ਬਰੇਕਫਾਸਟ, ਦੁਪਹਿਰ ਦਾ ਖਾਣਾ, ਸ਼ਾਮ ਸਮੇਂ ਚਾਹ ਅਤੇ ਰਾਤ ਸਮਾਂ ਖਾਣਾ ਦਿੱਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਪ੍ਰਵਾਸੀਆਂ ਦੀਆਂ ਬਾਹਾਂ ਤੇ ਏਕਾਂਤਵਾਸ ਦੇ ਨਿਸ਼ਾਨ ਲਗਾਏ ਗਏ ਹਨ। ਪ੍ਰਵਾਸੀਆਂ ਦੀ ਸੁਰੱਖਿਆ ਲਈ ਪੁਲਸ ਪਾਰਟੀ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਇਸ ਸਤਸੰਗ ਘਰ 'ਚ ਬਾਹਰੀ ਲੋਕਾਂ ਦੇ ਦਾਖਲੇ ਤੇ ਰੋਕ ਲਗਾਈ ਗਈ ਹੈ।

ਲੋਕ ਘਰਾਂ ਵਿਚ ਰਹਿ ਕੇ ਕਰਨ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ
ਏ.ਐਸ.ਪੀ. ਆਦਮਪੁਰ ਅੰਕੁਰ ਗੁਪਤਾ ਅਤੇ ਥਾਣਾ ਭੋਗਪੁਰ ਦੇ ਐਸ.ਐਚ.ਓ. ਜਰਨੈਲ ਸਿੰਘ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਘਰਾਂ ਵਿਚ ਰਹਿ ਕੇ ਹੀ ਆਪਣੀ ਅਤੇ ਪਰਿਵਾਰ ਦੀ ਕੋਰੋਨਾ ਵਾਇਰਸ ਤੋਂ ਰੱਖਿਆ ਕਰਨ। ਪੁਲਸ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਲੋਕ ਇਸ ਭਿਆਨਕ ਮਹਾਂਮਾਰੀ ਪ੍ਰਤੀ ਸੰਜੀਦਾ ਨਜ਼ਰ ਨਹੀ ਆ ਰਹੇ ਹਨ। ਅਜਿਹੇ ਲੋਕ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਖਤਰੇ ਵਿਚ ਪਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਕੋਹਰਾਮ, 3 ਹੋਰ ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ


Deepak Kumar

Content Editor

Related News