ਬੀ. ਡੀ. ਪੀ. ਓ. ਮਨਜਿੰਦਰ ਕੌਰ ਨੇ ਭੋਗਪੁਰ ਦਾ ਚਾਰਜ ਸੰਭਾਲਿਆ

09/09/2020 11:55:36 AM

ਭੋਗਪੁਰ (ਸੂਰੀ)— ਭੋਗਪੁਰ 'ਚ ਬੀ. ਡੀ. ਪੀ. ਓ. ਦੀ ਤਾਇਨਾਤੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਨ ਦੇ ਚਲਦਿਆਂ ਅੱਜ ਬੀ. ਡੀ. ਪੀ. ਓ. ਮਨਜਿੰਦਰ ਕੌਰ ਨੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਕੌਹਜ਼ਾ ਦੀ ਹਾਜ਼ਰੀ 'ਚ ਅਪਣਾ ਚਾਰਜ ਸੰਭਾਲ ਲਿਆ। ਬੀ. ਡੀ. ਪੀ. ਓ. ਮਨਜਿੰਦਰ ਕੌਰ ਪਹਿਲਾਂ ਵੀ ਬੀ. ਡੀ. ਪੀ. ਓ. ਭੋਗਪੁਰ ਵਜੋਂ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਬਦਲੀ ਗ੍ਹੜਸ਼ੰਕਰ ਤੋਂ ਭੋਗਪੁਰ ਦੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇ ਆਧਾਰ 'ਤੇ ਕਰਵਾਉਣਗੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ ਜੈਪਾ, ਸਰਪੰਚ ਸਤੀਸ਼ ਕੁਮਾਰ ਘੋੜਾਵਾਹੀ, ਸਰਪੰਚ ਗੁਰਪ੍ਰੀਤ ਕੌਰ ਸੋਹਲਪੁਰ, ਸਰਪੰਚ ਜਗਤਾਰ ਸਿੰਘ ਖਾਨਕੇ ਆਦਿ ਹਾਜ਼ਰ ਸਨ।


shivani attri

Content Editor

Related News