ਲਾਲ ਬਾਦਸ਼ਾਹ ਜੀ ਦੇ ਦਰਬਾਰ ''ਚ ਲੱਗੀਆਂ ਰੌਣਕਾਂ, ਸੰਗਤਾਂ ਸਣੇ ਕਈ ਕਲਾਕਾਰਾਂ ਨੇ ਭਰੀ ਹਾਜ਼ਰੀ

7/20/2019 5:50:02 PM

ਜਲੰਧਰ (ਸੋਨੂੰ) — ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ 'ਚ ਤਿੰਨ ਦਿਨਾਂ ਮੇਲਾ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ 'ਚ ਸ਼ਰਧਾਲੂ ਦਰਬਾਰ 'ਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਇਕ ਪਾਸੇ ਜਿੱਥੇ ਬੀਤੇ ਦਿਨ ਮੇਲੇ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂ ਦਰਬਾਰ ਤੋਂ ਝੋਲੀਆਂ ਭਰਨ ਲਈ ਪੁੱਜੇ, ਉਥੇ ਹੀ ਅੱਜ ਵੀ ਸੰਗਤਾਂ ਦਰਬਾਰ 'ਚ ਲਾਲ ਬਾਦਸ਼ਾਹ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ। 

PunjabKesari
ਦੱਸ ਦੇਈਏ ਕਿ ਬੀਤੇ ਦਿਨ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਹਾਜ਼ਰੀ ਭਰੀ ਸੀ। ਦਲੇਰ ਮਹਿੰਦੀ ਨੇ ਆਪਣੇ ਧਾਰਮਿਕ ਅਤੇ ਦੂਜੇ ਗੀਤਾਂ ਨਾਲ ਲੋਕਾਂ ਨੂੰ ਝੂਮਣ 'ਤੇ ਮਜ਼ਬੂਰ ਕਰ ਦਿੱਤਾ ਸੀ। ਦਲੇਰ ਮਹਿੰਦੀ ਨੇ ਕਰੀਬ 1 ਘੰਟੇ ਤੱਕ ਆਪਣੀ ਹਾਜ਼ਰੀ ਲਗਾਈ ਸੀ। ਅੱਜ ਤੀਜੇ ਦਿਨ ਵੀ ਦੂਰੋਂ-ਦੂਰੋਂ ਪੰਜਾਬੀ ਗਾਇਕਾਂ ਨੇ ਇਥੇ ਰੌਣਕਾਂ ਲਗਾਈਆਂ।  

PunjabKesari
ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਅਤੇ ਹੰਸ ਰਾਜ ਹੰਸ ਕੁੜਮ ਹਨ ਅਤੇ ਹੰਸ ਰਾਜ ਮੌਜੂਦਾ ਗੱਦੀਨਸ਼ੀਨ ਵੀ ਹਨ। ਦਲੇਰ ਮਹਿੰਦੀ ਦੀ ਪਰਫਾਮੈਂਸ ਦੌਰਾਨ ਹੰਸ ਰਾਜ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਚੇਅਰਮੈਨ ਪਵਨ ਗਿੱਲ, ਨਗਰ ਕੌਂਸਲ ਪ੍ਰਧਾਨ ਆਦਿੱਤਿਆ ਭਟਾਰਾ, ਯੂਥ ਅਕਾਲੀ ਨੇਤਾ ਸਾਜਨ ਕਪੂਰ ਆਦਿ ਮੌਜੂਦ ਸਨ।


shivani attri

Edited By shivani attri