ਸਾਈਕਲਿੰਗ ਖੇਤਰ ’ਚ ਸਾਈਕਲਿਸਟ ਬਲਰਾਜ ਚੌਹਾਨ ਨੇ ਵਧਾਇਆ ਹੁਸ਼ਿਆਰਪੁਰ ਦਾ ਮਾਣ: ਸਚਦੇਵਾ

01/18/2021 4:49:06 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਸਾਈਕਲਿੰਗ ਦੇ ਖੇਤਰ ’ਚ ਬੇਮਿਸਾਲ ਉਪਲੱਬਧੀ ਹਾਸਲ ਕਰਨ ਵਾਲੇ ਹੁਸ਼ਿਆਰਪੁਰ ਦੇ ਸੈਂਟਰਲ ਟਊਨ ਵਾਸੀ ਸਾਈਕਲਿਸਟ ਅਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਬਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਦਾ ਐਤਵਾਰ ਨੂੰ ਜੋਧਾਮਲ ਰੋਡ ਸਥਿਤ ਸਚਦੇਵਾ ਹਾਊਸ ਕੰਪਲੈਕਸ ’ਚ ਸ਼ਹਿਰ ਦੇ ਪ੍ਰਮੁੱਖ ਸਮਾਜਸੇਵੀ ਸ. ਪਰਮਜੀਤ ਸਿੰਘ ਸਚਦੇਵਾ ਨੇ ਸਨਮਾਨ ਸਮਾਰੋਹ ਦੌਰਾਨ ਜ਼ੋਰਦਾਰ ਸੁਆਗਤ ਕੀਤਾ। ਸਮਾਰੋਹ ’ਚ ਜ਼ਿਲ੍ਹੇ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਭਾਰੀ ਗਿਣਤੀ ’ਚ ਸਾਈਕਲਿਸਟਾਂ ’ਚ ਸ਼ਾਮਲ ਉੱਤਮ ਸਿੰਘ ਸਾਬੀ, ਮੁਨੀਰ ਮਾਨਕੂ, ਜਸਮੀਤ ਬੱਬਰ, ਹਰਿਓਮ, ਡਿੰਪੀ ਸਚਦੇਵਾ, ਇੰਦਰਜੀਤ ਕੌਰ ਸਚਦੇਵਾ, ਐਡਵੋਕੇਟ ਹਨੀ ਆਜ਼ਾਦ, ਹਿਤੇਸ਼ ਸੂਦ ਵਿਸ਼ੇਸ਼ ਤੌਰ ’ਤੇ ਪੁੱਜੇ। ਪਰਮਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਰਹਿਣ ਵਾਲੇ ਦੇਸ਼ ਦੇ ਪ੍ਰਸਿੱਧ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਸਾਈਕਲਿੰਗ ਦੇ ਖੇਤਰ ’ਚ ਉਪਲੱਬਧੀ ਹਾਸਲ ਕੀਤੀ ਹੈ, ਇਹ ਹੁਸ਼ਿਆਰਪੁਰ ਦੇ ਨਾਲ-ਨਾਲ ਪੂਰੇ ਪੰਜਾਬ ਅਤੇ ਦੇਸ਼ ਲਈ ਵੀ ਮਾਣ ਵਾਲੀ ਗੱਲ ਹੈ। 

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

ਇੰਡੀਆ ਗੇਟ ਦਿੱਲੀ ਤੋਂ ਇੰਡੀਆ ਗੇਟ ਮੁੰਬਈ ਤੱਕ 58 ਘੰਟਿਆਂ ’ਚ ਤੈਅ ਕੀਤੀ ਦੂਰੀ 
ਸਚਦੇਵਾ ਹਾਊਸ ’ਚ ਆਯੋਜਿਤ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸਮਾਜਸੇਵੀ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਫਿਟ ਸਾਈਕੋ ਗਰੁੱਪ ਵੱਲੋਂ ਆਯੋਜਿਤ ਇੰਡੀਆ ਗੇਟ ਦਿੱਲੀ ਤੋਂ ਲੈ ਕੇ ਇੰਡੀਆ ਗੇਟ ਮੁੰਬਈ ਤੱਕ ਦੀ 1460 ਕਿਲੋਮੀਟਰ ਦੀ ਦੂਰੀ ਨੂੰ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ 58 ਘੰਟਿਆਂ ’ਚ ਪੂਰੀ ਕਰਕੇ ਸਾਈਕਲਿੰਗ ਦੇ ਖੇਤਰ ’ਚ ਮੀਲ ਦਾ ਪੱਥਰ ਸਾਬਤ ਕਰਕੇ ਇਤਿਹਾਸ ਰਚਿਆ ਹੈ। ਸਾਈਕਲਿੰਗ ਦੇ ਖੇਤਰ ਦੀ ਉਪਲਬੱਧੀ ਨੂੰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਦੱਸਦੇ ਹੋਏ ਸਚਦੇਵਾ ਨੇ ਕਿਹਾ ਕਿ ਬਲਰਾਜ ਚੌਹਾਨ ਨੇ ਹੁਣ ਤੱਕ 75000 ਕਿਲੋਮੀਟਰ ਸਾਈਕਲ ਚਲਾਈ ਹੈ ਅਤੇ 7 ਵਾਰ ਸੁਪਰ ਰੈਂਡਰਨਜ਼ ਦਾ ਖ਼ਿਤਾਬ ਜਿੱਤਿਆ ਹੈ। ਸਚਦੇਵਾ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਾਲਾਂ ’ਚ ਚੌਹਾਨ ਵਾਧੂ ਖ਼ਿਤਾਬ ਹਾਸਲ ਕਰਨਗੇ। ਫਿਟ ਸਾਈਕੋ ਗਰੁੱਪ ਦੇ ਮੁਖੀ ਉੱਤਮਜੀਤ ਸਿੰਘ ਚਾਬੀ ਨੇ ਚੌਹਾਨ ਨੂੰ ਵਧਾਈ ਦਿੰਦੇ ਕਿਹਾ ਕਿ ਬਲਰਾਜ ਚੌਹਾਨ ਨੇ 1460 ਕਿਲੋਮੀਟਰ ਦੀ ਦੂਰੀ ਨੂੰ 6 ਦਿਨਾਂ ਅਤੇ 5 ਰਾਤਾਂ ’ਚ ਤੈਅ ਕੀਤਾ, ਜੋਕਿ ਇਕ ਰਿਕਾਰਡ ਹੈ। 

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ’ਤੇ UAPA ਲਾ ਕੇ ਭਾਜਪਾ ਫੈਲਾਅ ਰਹੀ ਹੈ ਰਾਜਨੀਤਿਕ ਅੱਤਵਾਦ : ਖਹਿਰਾ

ਰੇਸ ਏਕ੍ਰਾਸ ਅਮਰੀਕਾ ਲਈ ਵੀ ਕਰ ਚੁੱਕੇ ਨੇ ਚੌਹਾਨ ਕੁਆਲੀਫਾਈ 
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ 18 ਸਾਲਾਂ ਤੋਂ ਸਾਈਕਲ ਚਲਾ ਰਹੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਲੋਕਾਂ ਨੂੰ ਸਾਈਕਲ ਚਲਾਓ ਸਿਹਤ ਬਣਾਓ ਦਾ ਆਦੇਸ਼ ਲਗਾਤਾਰ ਦੇ ਰਹੇ ਹਨ। ਚੌਹਾਨ ਪਹਿਲਾਂ ਵੀ ਉਹ 200, 300, 400, 600, 1000 ਅਤੇ 14 ਕਿਲੋਮੀਟਰ ਦੀ ਰੇਸ ਜਿੱਤ ਚੁੱਕੇ ਹਨ, ਉਥੇ ਹੀ ਸਾਈਕਲਿੰਗ ਦੇ ਖੇਤਰ ’ਚ ਦੁਨੀਆ ’ਚ ਓਲੰਪਿਕ ਦਾ ਦਰਜਾ ਹਾਸਲ ਕਰਕੇ 5000 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਰੇਸ ਏ¬ਕ੍ਰਾਸ ਅਮਰੀਕਾ ਲਈ ਵੀ ਉਹ ਕੁਆਲੀਫਾਈ ਕਰ ਚੁੱਕੇ ਹਨ। ਚੌਹਾਨ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਅਸÄ ਸਾਈਕਲ ਚਲਾਉਣ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਸੇ ਕਾਰਨ ਸਾਡੀ ਸਿਹਤ ਵੀ ਖ਼ਰਾਬ ਹੁੰਦੀ ਜਾ ਰਹੀ ਹੈ। ਜੇਕਰ ਅਸÄ ਸਾਈਕਲ ਚਲਾਉਣ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤਾਂ ਆਪਣੇ ਸਰੀਰ ਨਾਲ ਜੁੜੇ ਕਈ ਰੋਗਾਂ ਨੂੰ ਦੂਰ ਕਰਨ ’ਚ ਸਫ਼ਲ ਹੋ ਜਾਵਾਂਗੇ। 

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ


shivani attri

Content Editor

Related News