ਪੰਜਾਬ ਸਰਕਾਰ ਕਰ ਰਹੀ ਹੈ ਡਾਕਟਰਾਂ ਦੀ ਕਮੀ ਪੂਰੀ : ਬਲਬੀਰ ਸਿੱਧੂ

Sunday, Feb 23, 2020 - 06:38 PM (IST)

ਪੰਜਾਬ ਸਰਕਾਰ ਕਰ ਰਹੀ ਹੈ ਡਾਕਟਰਾਂ ਦੀ ਕਮੀ ਪੂਰੀ : ਬਲਬੀਰ ਸਿੱਧੂ

ਗੜ੍ਹਸ਼ੰਕਰ (ਸ਼ੋਰੀ)— ਪੰਜਾਬ ਦੇ ਸਿਹਤ ਮਹਿਕਮੇ ਤੋਂ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕੀ ਸੂਬੇ 'ਚ ਡਾਕਟਰਾਂ ਦੀ ਕਮੀ ਪੂਰੀ ਕਰਨ ਸੰਬੰਧੀ ਸਰਕਾਰ ਵਚਨਬੱਧ ਹੈ । ਉਨ੍ਹਾਂ ਨੇ ਦੱਸਿਆ ਕੀ ਸੂਬੇ 'ਚ ਚਾਰ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ ਹੁਸ਼ਿਆਰਪੁਰ, ਕਪੂਰਥਲਾ ਅਤੇ ਗੁਰਦਾਸਪੁਰ ਵਿਚ ਇਕ ਇਕ ਬਣੇਗਾ ।

ਬੀ. ਡੀ. ਐੱਸ. ਡਾਕਟਰਾਂ ਦੇ ਲਈ ਬਰਿਜ ਕੋਰਸ ਰਾਹੀਂ ਐੱਮ. ਬੀ. ਬੀ. ਐੱਸ. ਦੀ ਡਿਗਰੀ ਸੰਬੰਧੀ ਸਰਕਾਰ ਦੀ ਪਾਲਿਸੀ ਸੰਬੰਧੀ ਉਨ੍ਹਾਂ ਦੱਸਿਆ ਕਿ 1100 ਦੇ ਕਰੀਬ ਵਿਦਿਆਰਥੀ ਇਸ 'ਚ ਦਾਖਲਾ ਲੈ ਚੁੱਕੇ ਹਨ ਅਤੇ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਪ੍ਰਦੇਸ਼ 'ਚ ਲਾਗੂ ਕੀਤਾ ਗਿਆ ਹੈ ਤਾਂ ਕੀ ਡਾਕਟਰਾਂ ਦੀ ਕਮੀ ਪੂਰੀ ਹੋ ਸਕੇ ।

ਡਾਕਟਰਾਂ ਦੀ ਕਮੀ ਦਾ ਮੁੱਖ ਕਾਰਨ ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਕੋਰਸ ਪੂਰਾ ਹੋਣ ਅਤੇ ਨਿੱਜੀ ਹਸਪਤਾਲਾ 'ਚ ਜ਼ਾਂ ਵਿਦੇਸ਼ 'ਚ ਚਲੇ ਜਾਣਾ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕੀ ਅਕਾਲੀ ਸਰਕਾਰ ਸਮੇਂ ਡਾਕਟਰਾਂ ਨੂੰ 15 ਤੋਂ 18 ਹਜ਼ਾਰ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਸੀ ਪਰ ਕੈਪਟਨ ਸਰਕਾਰ ਨੇ 45 ਹਜ਼ਾਰ ਸ਼ੁਰੂ 'ਚ ਦਿੱਤੀ ਅਤੇ ਇਹ ਰਾਸ਼ੀ 70 ਹਜ਼ਾਰ ਤੱਕ ਹੋਣੀ ਚਾਹੀਦੀ ਹੈ, ਜਿਸ 'ਤੇ ਸਰਕਾਰ ਸੋਚ ਰਹੀ ਹੈ ।


author

shivani attri

Content Editor

Related News