ਬਜਰੰਗ ਦਲ ਦੇ ਮੈਂਬਰਾਂ ਨੇ ਬੀਫ਼ ਨਾਲ ਭਰਿਆ ਟਰੱਕ ਫੜਿਆ, ਦੇਰ ਰਾਤ ਤੱਕ ਚੱਲੇ ਹੰਗਾਮੇ ਤੋਂ ਬਾਅਦ 3 ਗ੍ਰਿਫ਼ਤਾਰ

Monday, Dec 04, 2023 - 11:02 AM (IST)

ਜਲੰਧਰ (ਵਰੁਣ)- ਬੀਫ਼ ਲੈ ਕੇ ਜੰਮੂ-ਕਸ਼ਮੀਰ ਨੂੰ ਜਾ ਰਹੇ ਟਰੱਕ ਦਾ ਲੁਧਿਆਣਾ ਦੇ ਬਜਰੰਗ ਦਲ ਨੇ ਪਿੱਛਾ ਕਰਕੇ ਪਠਾਨਕੋਟ ਚੌਂਕ ਵਿਖੇ ਘੇਰ ਲਿਆ। ਟਰੱਕ ’ਚ ਸਵਾਰ 3 ਲੋਕ ਪਾਣੀਪਤ ਤੋਂ ਬੀਫ਼ ਲੈ ਕੇ ਜੰਮੂ-ਕਸ਼ਮੀਰ ਜਾ ਰਹੇ ਸਨ, ਜਦਕਿ ਇਨ੍ਹਾਂ ਲੋਕਾਂ ਨੇ ਰਸਤੇ ’ਚ ਬੀਫ ਦਾ ਅੱਧਾ ਟਰੱਕ ਵੀ ਵੇਚ ਦਿੱਤਾ। ਬੀਫ ਫੜੇ ਜਾਣ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 8 ਦੇ ਇੰਚਾਰਜ ਪ੍ਰਦੀਪ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਬੜੀ ਮੁਸ਼ੱਕਤ ਨਾਲ ਗੁੱਸੇ ’ਚ ਆਈ ਭੀੜ ਤੋਂ ਬਚਾਉਣ ਲਈ ਟਰੱਕ ਸਵਾਰਾਂ ਨੂੰ ਟਰੱਕ ’ਚੋਂ ਬਾਹਰ ਨਹੀਂ ਆਉਣ ਦਿੱਤਾ ਤੇ ਟਰੱਕ ਨੂੰ ਥਾਣੇ ਲੈ ਗਏ। ਗੁੱਸੇ ’ਚ ਆਈ ਭੀੜ ਨੂੰ ਦੇਖਦਿਆਂ 5 ਥਾਣਿਆਂ ਦੀ ਪੁਲਸ, ਪੀ.ਸੀ.ਆਰ. ਟੀਮਾਂ, ਏ. ਡੀ. ਸੀ. ਪੀ.-1, ਏ. ਸੀ. ਪੀ. ਨਾਰਥ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ।

PunjabKesari

ਜਾਣਕਾਰੀ ਮੁਤਾਬਕ ਲੁਧਿਆਣਾ ਦੇ ਬਜਰੰਗ ਦਲ ਦੇ ਮੈਂਬਰਾਂ ਨੂੰ ਸੂਚਨਾ ਮਿਲੀ ਸੀ ਕਿ ਜੰਮੂ-ਕਸ਼ਮੀਰ ਦੇ ਇਕ ਟਰੱਕ ’ਚ ਬੀਫ਼ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਇਹ ਟਰੱਕ 4 ਡੀ-ਫ੍ਰੀਜ਼ ਬਾਕਸਾਂ ’ਚ ਬੀਫ਼ ਲੈ ਕੇ ਜਾ ਰਿਹਾ ਹੈ, ਜਿਸ ਨੇ ਪਾਣੀਪਤ ਤੋਂ ਜੰਮੂ-ਕਸ਼ਮੀਰ ਜਾਣਾ ਹੈ। ਜਾਣਕਾਰੀ ਮਿਲੀ ਸੀ ਕਿ ਰਸਤੇ ’ਚ ਟਰੱਕ ’ਚ ਅੱਧਾ ਬੀਫ਼ ਵਿਕ ਗਿਆ ਸੀ। ਬਜਰੰਗ ਦਲ ਨੇ ਪਹਿਲਾਂ ਲੁਧਿਆਣਾ ’ਚ ਜਾਲ ਵਿਛਾ ਦਿੱਤਾ ਪਰ ਟਰੱਕ ਉਥੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਦੀ ਟੀਮ ਨੂੰ ਸੂਚਨਾ ਦਿੱਤੀ ਤੇ ਜਿਵੇਂ ਹੀ ਪਠਾਨਕੋਟ ਚੌਕ ’ਤੇ ਉਕਤ ਟਰੱਕ ਨੰਬਰ ਦੇਖਿਆ ਤਾਂ ਬਜਰੰਗ ਦਲ ਦੀ ਟੀਮ ਨੇ ਉਸ ਨੂੰ ਘੇਰ ਕੇ ਰੋਕ ਲਿਆ।

ਇਹ ਵੀ ਪੜ੍ਹੋ : ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ

PunjabKesari

ਮੋਬਾਇਲ ਕਾਰੋਬਾਰੀ ਰਾਜੀਵ ਦੁੱਗਲ ਵੀ ਮੌਜੂਦ ਸਨ। ਬਜਰੰਗ ਦਲ ਦੇ ਮੈਂਬਰ ਅਤੇ ਰਾਜੀਵ ਦੁੱਗਲ ਟਰੱਕ ’ਤੇ ਚੜ੍ਹ ਗਏ ਅਤੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਪੁਲਸ ਨੂੰ ਵੀ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ। ਥਾਣਾ ਨੰ. 8 ਦੇ ਇੰਚਾਰਜ ਪ੍ਰਦੀਪ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਹੋਏ ਸਨ। ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਉਹ ਡਰਾਈਵਰ ਸਮੇਤ ਟਰੱਕ ’ਚ ਸਵਾਰ 3 ਵਿਅਕਤੀਆਂ ਨੂੰ ਭੀੜ ਦੇ ਹਵਾਲੇ ਕਰਨ ਦੀ ਮੰਗ ਕਰਦੇ ਹੋਏ ਭੜਕੇ ਹੋਏ ਸਨ। ਉਧਰ, ਥਾਣਾ ਨੰ. 8 ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਨੇ ਬੜੀ ਸਿਆਣਪ ਨਾਲ ਲੋਕਾਂ ਨੂੰ ਸ਼ਾਂਤ ਕੀਤਾ ਤੇ ਟਰੱਕ ਅੰਦਰ ਮੌਜੂਦ ਟਰੱਕ ਡਰਾਈਵਰ ਸਮੇਤ ਤਿੰਨਾਂ ਵਿਅਕਤੀਆਂ ਨੂੰ ਪੁਲਸ ਹਿਰਾਸਤ ’ਚ ਲੈ ਲਿਆ।

ਬਜਰੰਗ ਦਲ ਤੇ ਹਿੰਦੂ ਸੰਗਠਨ ਟਰੱਕ ਨੂੰ ਉਥੋਂ ਨਹੀਂ ਜਾਣ ਦੇ ਰਹੇ ਸਨ ਪਰ ਪੁਲਸ ਨੇ ਟਰੱਕ ਨੂੰ ਥਾਣਾ ਨੰ. 8 ਦੇ ਬਾਹਰ ਲਿਜਾ ਕੇ ਨੇੜੇ ਹੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ। ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਸਨ। ਬਜਰੰਗ ਦਲ ਦੀ ਮੰਗ ਸੀ ਕਿ ਇਹ ਅੱਧਾ ਟਰੱਕ ਹੀ ਹੈ ਪਰ ਬਾਕੀ ਬੀਫ ਕਿੱਥੇ ਵੇਚਿਆ ਹੈ, ਉਸ ਦਾ ਪਤਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੜਕਾਂ ’ਤੇ ਉਤਰਨਗੇ। ਬਜਰੰਗ ਦਲ ਦਾ ਕਹਿਣਾ ਹੈ ਕਿ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਦੀ ਪੁਲਸ ਨੂੰ ਇਕ ਸਾਂਝੀ ਟੀਮ ਬਣਾ ਕੇ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਗਊ ਹੱਤਿਆ 'ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਅਤੇ ਜਿੱਥੇ ਕਿਤੇ ਵੀ ਗਊ ਮਾਸ ਵਿਕਦਾ ਹੈ। ਦੇਰ ਰਾਤ ਥਾਣਾ ਨੰ. 8 ਦੇ ਬਾਹਰ ਪੁਲਸ ਮੁਲਾਜ਼ਮ ਅਤੇ ਪੁਲਸ ਫੋਰਸ ਤਾਇਨਾਤ ਰਹੀ ਅਤੇ ਮਾਹੌਲ ਗਰਮ ਸੀ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਸੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News