ਬਜਰੰਗ ਦਲ ਹਿੰਦੁਸਤਾਨ ਨੇ ''ਆਪ'' ਦੇ ਸਾਬਕਾ MLA ਜਰਨੈਲ ਸਿੰਘ ਦਾ ਫੂਕਿਆ ਪੁਤਲਾ
Thursday, Aug 13, 2020 - 09:58 PM (IST)

ਹੁਸ਼ਿਆਰਪੁਰ : ਬਜਰੰਗ ਦਲ ਹਿੰਦੁਸਤਾਨ ਦੇ ਪੰਜਾਬ ਦੇ ਯੁਵਾ ਵਿੰਗ ਪ੍ਰਧਾਨ ਸੁਖਵਿੰਦਰ ਸਿੰਘ ਵਲੋਂ ਹਲਕਾ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ 'ਚ ਆਮ ਆਦਮੀ ਪਾਰਟੀ ਦੇ ਸਾਬਕਾ ਐਮ. ਐਲ. ਏ. ਜਰਨੈਲ ਸਿੰਘ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਜਰਨੈਲ ਸਿੰਘ ਜੋ ਕਿ ਫੇਸਬੁੱਕ 'ਤੇ ਪਿੱਛਲੇ ਲੰਬੇ ਸਮੇਂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਸੀ ਅਤੇ ਹਿੰਦੂ ਧਰਮ ਦਾ ਗਲਤ ਪ੍ਰਚਾਰ ਕਰ ਰਿਹਾ ਸੀ। ਪਿਛਲੇ ਦਿਨੀਂ ਜਰਨੈਲ ਸਿੰਘ ਵਲੋਂ ਹਿੰਦੂ ਧਰਮ ਖਿਲਾਫ ਗਲਤ ਟਿੱਪਣੀ ਕੀਤੀ ਗਈ, ਜਿਸ ਸਬੰਧ 'ਚ ਅੱਜ ਉਸ ਦਾ ਪੁਤਲਾ ਫੂਕਿਆ ਗਿਆ।
ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲਾ ਜਰਨੈਲ ਸਿੰਘ ਪੂਰੀ ਤਰ੍ਹਾਂ ਅੰਨਾ ਹੋ ਚੁਕਿਆ ਹੈ। ਪਿਛਲੇ ਕੁੱਝ ਸਮੇਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਅਮਨ ਅਰੋੜਾ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਗਊਂ ਮਾਤਾ ਖਿਲਾਫ ਵੀ ਭੱਦੀ ਸ਼ਬਦਾਵਲੀ ਕੀਤੀ ਸੀ। ਬਜਰੰਗ ਦਲ ਹਿੰਦੁਸਤਾਨ ਇਨ੍ਹਾਂ ਦੋਵਾਂ ਨੂੰ ਖੁੱਲੀ ਚੇਤਾਵਨੀ ਦਿੰਦਾ ਹੈ, ਜੇਕਰ ਉਨ੍ਹਾਂ ਨੇ ਪੂਰੇ ਹਿੰਦੂ ਸਮਾਜ ਤੋਂ ਮੁਆਫੀ ਨਾ ਮੰਗੀ ਤਾਂ ਬਜਰੰਗ ਦਲ ਹਿੰਦੁਸਤਾਨ ਵਲੋਂ ਪੂਰੇ ਦੇਸ਼ 'ਚ ਜਨ ਅੰਦੋਲਨ ਕਰੇਗਾ। ਬਜਰੰਗ ਦਲ ਹਿੰਦੁਸਤਾਨ ਪ੍ਰਸ਼ਾਸਨ ਤੋਂ ਆਮ ਆਦਮੀ ਪਾਰਟੀ ਦੇ ਇਨ੍ਹਾਂ ਦੋਵਾਂ ਆਗੂਆਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕਰਦਾ ਹੈ। ਲਗਭਗ ਸਾਰੇ ਹੀ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹਿੰਦੂ ਵਿਰੋਧੀ ਗਤੀਵਿਧੀਆਂ 'ਚ ਅਕਸਰ ਸ਼ਾਮਲ ਰਹਿੰਦੇ ਹਨ, ਜੋ ਵਿਦੇਸ਼ੀ ਫੰਡ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ। ਉਸ ਦੀ ਆੜ 'ਚ ਆਮ ਆਦਮੀ ਪਾਰਟੀ ਸਾਡੇ ਦੇਸ਼ 'ਚ ਖਾਲਿਸਤਾਨ ਦਾ ਮਾਹੌਲ ਬਣਾਉਣ 'ਚ ਲੱਗੀ ਹੋਈ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸੋਸ਼ਲ ਮੀਡੀਆ 'ਤੇ ਹਿੰਦੂ ਧਰਮ ਖਿਲਾਫ ਭੱਦੀ ਟਿੱਪਣੀ ਕਰਨ ਦੀ ਇਕ ਬਹੁਤ ਵੱਡੀ ਸੋਚੀ ਸਮਝੀ ਸਾਜਿਸ਼ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਦੰਗੇ ਭੜਕਾਉਣ ਦੀ ਇਕ ਚਾਲ ਹੈ। ਬਜਰੰਗ ਦਲ ਹਿੰਦੁਸਤਾਨ ਪ੍ਰਸ਼ਾਸਨ ਤੋਂ ਆਮ ਆਦਮੀ ਪਾਰਟੀ ਦੇ ਇਨ੍ਹਾਂ ਦੋਵੇਂ ਆਗੂਆਂ ਖਿਲਾਫ ਜਲਦ ਤੋਂ ਜਲਦ ਐਫ. ਆਈ.ਆਰ. ਦਰਜ ਕਰਨ ਦੀ ਮੰਗ ਕਰਦਾ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰਦਾ ਹੈ। ਜੇਕਰ ਇਨ੍ਹਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਪਰਚਾ ਦਰਜ ਕਰਕੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕੱਟੜ ਹਿੰਦੂ ਸੜਕਾਂ 'ਤੇ ਨਿਕਲਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।